World Cup 2019 ਕੈਰੇਬੀਆਈ ਟੀਮ ਨੇ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ

ਪੰਜਾਬ ਅਤੇ ਪੰਜਾਬੀਅਤ

ਨਵੀਂ ਦਿੱਲੀ: World Cup 2019 WI vs Pak: ਆਈਸੀਸੀ ਵਿਸ਼ਵ ਕੱਪ 2019 ਦੇ ਦੂਜੇ ਮੈਚ ‘ਚ ਪਾਕਿਸਤਾਨ ਦਾ ਸਾਹਮਣਾ ਵੈਸਟ ਇੰਡੀਜ਼ ਨਾਲ ਹੋਇਆ। ਇਸ ਮੈਚ ‘ਚ ਕੈਰੇਬੀਆਈ ਟੀਮ ਨੇ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਅਤੇ ਜਿੱਤ ਨਾਲ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ। ਇਸ ਜਿੱਤ ਦੇ ਨਾਲ ਵੈਸਟ ਇੰਡੀਜ਼ ਦੀ ਟੀਮ ਨੂੰ ਦੋ ਅੰਕ ਮਿਲ ਗਏ ਹਨ।

ਇਸ ਮੈਚ ਚ ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਅਤੇ ਪਾਕਸਿਤਾਨ ਦੀ ਟੀਮ ਨੂੰ ਸਸਤੇ ਚ ਸਮੇਟ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੇ ਪਾਕਿਸਤਾਨ ਦੇ ਖਿਡਾਰੀ ਜ਼ਿਆਦਾ ਦੇਰ ਤੱਕ ਮੈਦਾਨ ‘ਤੇ ਟਿਕ ਨਹੀਂ ਸਕੇ। ਵੈਸਟ ਇੰਡੀਜ਼ ਦੇ ਸਾਹਮਣੇ ਪਾਕਿਸਤਾਨ ਦੀ ਟੀਮ ਸਿਰਫ਼ 105 ਦੌੜਾਂ ਹੀ ਬਣਾ ਸਕੀ। ਵੈਸਟ ਇੰਡੀਜ਼ ਨੂੰ ਜਿੱਤ ਲਈ 106 ਦੌੜਾਂ ਦਾ ਟੀਚਾ ਮਿਲਿਆ ਸੀ ਜਿਸ ਨੂੰ ਇਸ ਟੀਮ ਨੇ 13.4 ਓਵਰਾਂ ਚ ਸੱਤ ਵਿਕਟਾਂ ਬਾਕੀ ਰਹਿੰਦੇ ਹਾਸਲ ਕਰ ਲਿਆ। ਕੈਰੇਬੀਆਈ ਟੀਮ ਨੇ 13.4 ਓਵਰਾਂ ‘ਚ ਤਿੰਨ ਵਿਕਟਾਂ ਦੇ ਨੁਕਸਾਨ ਤੇ 108 ਦੌੜਾਂ ਬਣਾਈਆਂ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares