Review(ਸਮੀਿਖਆ)Gippy Grewal Babal Rai ਜ਼ਿੰਦਗੀ ਤੋ ਨਿਰਾਸ਼ ਹੋ ਚੁੱਕੇ ਲੋਕਾਂ ਲਈ ਇੱਕ ਨਵੀਂ ਚੇਤਨਾ ਪੈਦਾ ਕਰਦੀ ਹੈ ਫ਼ਿਲਮ “ਅਰਦਾਸ ਕਰਾਂ”

ਪੰਜਾਬ ਅਤੇ ਪੰਜਾਬੀਅਤ

ਬੀਤੀ ਰਾਤ ਮੈਲਬੌਰਨ ਵਿੱਖੇ ਪੰਜਾਬੀ ਫ਼ਿਲਮ “ਅਰਦਾਸ ਕਰਾਂ” ਦੇ ਪ੍ਰੀਮੀਅਰ ਸ਼ੋਅ ਵਿੱਚ ਸ਼ਾਮਲ ਹੋਣਾ ਦਾ ਮੌਕਾ ਮਿਲਿਆ ਤੇ ਫਿਲਮ ਦੇ ਪ੍ਰੋਡਿਊਸਰ,ਡਾਇਰੈਕਟਰ ਤੇ ਅਦਾਕਾਰ ਗਿੱਪੀ ਗਰੇਵਾਲ ਵੀ ਵਿਸ਼ੇਸ਼ ਤੌਰ ਤੇ ਇਸ ਸਪੈਸ਼ਲ ਸਕਰੀਨਿੰਗ ਦਾ ਹਿੱਸਾ ਬਨਣ ਲਈ ਪੁਜੇ ਹੋਏ ਸਨ। ਇਸ ਮੌਕੇ ਇਸ ਫਿਲਮ ਦੇ ਅਦਾਕਾਰ ਤੇ ਗਾਇਕ ਬੱਬਲ ਰਾਏ ਵੀ ਮੌਜੂਦ ਸਨ। ਫਿਲਮ ਸ਼ੂਰੁ ਹੋਣ ਤੋ ਪਹਿਲਾਂ ਗਿੱਪੀ ਨੂੰ ਇਸ ਗੱਲ ਦਾ ਸ਼ੰਕਾ ਜਰੂਰ ਸੀ ਕਿ “ਅਰਦਾਸ” ਤੋਂ ਬਾਅਦ “ਅਰਦਾਸ ਕਰਾਂ” ਪ੍ਰਤੀ ਦਰਸ਼ਕਾਂ ਦਾ ਨਜ਼ਰੀਆ ਕਿਸ ਤਰਾਂ ਦਾ ਹੋਵੇਗਾ। ਅਕਸਰ ਕਿਸੇ ਵੀ ਫਿਲਮ ਨੁੰ ਦੇਖਣ ਜਾਣ ਸਮੇਂ ਉਸ ਫਿਲਮ ਦੀ ਤੁਲਣਾ ਅਸੀ ਪਹਿਲੇ ਭਾਗ ਨਾਲ ਹਮੇਸ਼ਾਂ ਕਰਦੇ ਹਾਂ। ਪਰ ਗਿੱਪੀ ਨੇ ਫਿਲਮ ਸੂਰੂ ਹੋਣ ਤੋ ਪਹਿਲਾਂ ਦਿਤੀ ਇੰਟਰਵਿਊ ਚ ਇਹ ਜਰੂਰ ਕਿਹਾ ਸੀ ਕਿ ਫਿਲਮ ਦੇਖਣ ਤੋ ਬਾਅਦ ਜਿੱਥੇ ਤੁਹਾਨੂੰ ਕਈ ਸਵਾਲਾਂ ਦੇ ਜਵਾਬ ਮਿਲਣਗੇ ਤੇ ਉੱਥੇ ਹੀ ਤੁਸੀਂ ਵੀ ਆਪਣੇ ਆਪ ਨੂੰ ਇੱਕ ਸਵਾਲ ਜਰੂਰ ਕਰੋਗੇ ਤੇ ਬਿਲਕੁਲ ਵੀ ਉਸੇ ਤਰਾਂ ਹੀ।

ਫਿਲਮ ਸ਼ੂਰੂ ਹੋਣ ਤੋਂ ਲੈ ਕੇ ਅੰਤ ਤੱਕ ਤੁਹਾਨੂੰ ਬੰਨ ਕੇ ਰੱਖਦੀ ਹੈ ।ਇਹ ਫਿਲਮ ਦੋ ਅਰਥੀ ਹਲਕੀ ਕਾਮੇਡੀ ਤੋ ਜਿੱਥੇ ਦੂਰ ਹੈ ਉਥੇ ਹੀ ਧੱਕੇ ਨਾਲ ਗਾਣੇ ਵੀ ਨਹੀ ਫਿਟ ਕੀਤੇ ਗਏ ਹਨ ।ਇਸ ਫਿਲਮ ਦੀ ਕਹਾਣੀ ਹਰ ਕਿਸੇ ਨੂੰ ਆਪਣੀ ਜਾਪਦੀ ਹੈ ਤੇ ਇਹ ਵੀ ਮਹਿਸੂਸ ਹੁੰਦਾ ਹੈ ਕਿ ਇਹ ਕਹਾਣੀ ਉਨਾਂ ਦੇ ਦੁਆਲੇ ਘੁੰਮ ਰਹੀ ਹੈ ਤੇ ਫਿਲਮ ਵਿਚਲਾ ਕਿਰਦਾਰ ਤੁਹਾਨੂੰ ਆਪਣਾ ਜਾਪਣ ਲਗ ਪੈਂਦਾ ਹੈ ਤੇ ਅੰਤ ਤੱਕ ਹਰ ਪਲ ਤੇ ਇਹ ਫਿਲਮ ਜਿੰਦਗੀ ਨੂੰ ਵਧੀਆਂ ਢੰਗ ਨਾਲ ਜਿਊਣ ਦਾ ਸੁਨੇਹਾ ਦੇ ਕੇ ਸਮਾਪਤ ਹੁੰਦੀ ਹੈ।

ਇਸ ਫਿਲਮ ਵਿੱਚ ਦਰਸ਼ਕਾਂ ਨੂੰ ਸਭ ਤੋ ਵੱਧ ਪ੍ਰਭਾਵਿਤ ਕਹਾਣੀ ਦੇ ਨਾਲ ਰਾਣਾ ਰਣਬੀਰ ਵਲੋਂ ਲਿਖੇ ਡਾਇਲਾਗਸ ਨੇ ਕੀਤਾ ਹੈ।ਜਿਆਦਤਰ ਡਾਇਲਾਗਸ ਹੁਣ ਤੱਕ ਦੇਖਣ ਸੁਣਨ ਨੂੰ ਨਹੀ ਸੀਂ ਮਿਲੇ। ਇਹ ਫਿਲਮ ਜਿੱਥੇ ਰਿਸ਼ਤੀਆਂ ਵਿਚਲੀ ਕੜਬਾਹਟ ਨੂੰ ਦੂਰ ਕਰਦੀ ਹੈ ਉਥੇ ਹੀ ਜ਼ਿੰਦਗੀ ਜਿਊਣ ਦਾ ਢੰਗ ਵੀ ਸਿਖਾਉਂਦੀ ਹੈ। ਫਿਲਮ ਦਾ ਧੁਰਾ ਮੰਨੇ ਜਾਣ ਵਾਲੇ ਗੁਰਪ੍ਰੀਤ ਘੁੱਗੀ ਨੇ ਆਪਣੇ ਰੋਲ ਨਾਲ ਪੂਰਾ ਇਨਸਾਫ ਕੀਤਾ ਹੈ ਤੇ ਇਸ ਵਾਰ ਸਰਦਾਰ ਸੋਹੀ, ਮਲਕੀਤ ਰੋਣੀ ਤੇ ਰਾਣਾ ਜੰਗ ਬਹਾਦੁਰ ਵੱਡੀਆਂ ਭੂਮਿਕਾ ਵਿੱਚ ਹਨ ਸਕਰੀਨ ਤੇ ਵੱਧ ਸਮਾਂ ਦਿਤਾ ਤੇ ਗਿੱਪੀ ਨੇ ਜਿਆਦਾ ਅੱਗੇ ਦੀ ਕੋਸ਼ਿਸ਼ ਨਹੀਂ ਕੀਤੀ। ਅੰਗਮ ਉਰਫ ਝੰਡੇ ਦੀ ਅਦਾਕਾਰੀ ਹਰ ਕਿਸੇ ਨੂੰ ਭਾਵੁਕ ਕਰਦੀ ਹੈ।ਜਨਮ ਭੂਮੀ ਤੋ ਵਿਦੇਸ਼ ਵਿਚਲੀ ਕਰਮ ਭੂਮੀ ਦੇ ਕੋੜੇ ਮਿੱਠੇ ਤਜਰਬਿਆਂ, ਮੋਹ ਪਿਆਰ ਦੀਆਂ ਤੰਦਾ, ਇੱਕ ਪੀੜੀ ਦੀ ਸੋਚ ਦਾ ਵੱਖਰਾਪਣ ਮਾਂ ਬਾਪ ਦਾ ਪਿਆਰ ,ਪੋਤੇ ਪੋਤੀਆਂ ਦਾ ਪਿਆਰ ਬਹੁਤ ਕੁਝ ਬਿਆਨ ਕਰਦੀ ਹੈ ਇਹ ਫਿਲਮ। ਤੇ ਇਹ ਫਿਲਮ ਇੱਕ ਵੱਖਰੀ ਤਰਾਂ ਦੀ ਊਰਜਾ ਵੀ ਦਿੰਦੀ ਹੈ ਤੇ ਕੁਲ ਮਿਲਾ ਕੇ ਫਿਲਮ ਦੇਖਕੇ ਇਹੋ ਕਿਹਾ ਜਾ ਸਕਦਾ ਹੈ ਕਿ “ਜ਼ਿੰਦਗੀ ਜਿੰਦਾਬਾਦ” ।

ਖੁਸ਼ਪ੍ਰੀਤ ਸਿੰਘ ਸੁਨਾਮ(ਮੈਲਬੌਰਨ)

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares