ਇਟਲੀ ਦੇ ਪਹਾੜ੍ਹਾਂ ਵਿਚ ਵੀ ਪਈਆ ਖਾਲਸਾ ਪੰਥ ਦੀਆਂ ਗੂੰਜਾਂ…

ਪੰਜਾਬ ਅਤੇ ਪੰਜਾਬੀਅਤ

ਮਿਲਾਨ ਇਟਲੀ 8 ਅਕਤੂਬਰ (ਸਾਬੀ ਚੀਨੀਆ) ਰੋਮ ਤੋ 60 ਕਿਲੋ ਮੀਟਰ ਦੂਰੀ ਤੇ ਪਹਾੜੀਆ ਤੇ ਵੱਸੇ ਸ਼ਹਿਰ ਵਿਤੈਰਬੋ ਵਿਚ ਮਾਹੌਲ ਉਸ ਸਮੇ ਖਾਲਸਾਈ ਰੰਗ ਵਿਚ ਰੰਗਿਆ ਗਿਆਂ ਜਦੋ ਕੇਸਰੀ ਤੇ ਨੀਲੀਆ ਪੱਗਾਂ ਸਜਾਕੇ ਕਿ ਪੁੱਜੀਆ ਹਜਾਰਾਂ ਗੁਰਸਿੱਖ ਸੰਗਤਾਂ ਨੇ ” ਜੋ ਬੋਲੇ ਸੋ ਨਿਹਾਲ ਦੇ, ਜੈਕਾਰਿਆ ਨਾਲ ਅਸਮਾਨ ਗੁਜੰਣ ਲਾ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਤੈਰਬੋ ਦੀ ਪ੍ਰਬੰਧਕ ਕਮੇਟੀ ਵਲੋ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਨਗਰ ਕੀਰਤਨ ਲਈ ਪ੍ਰਸ਼ਾਸ਼ਨ ਵੱਲੋ ਕੀਤੇ ਸੁਚੱਜੇ ਪ੍ਰਬੰਧ ਕਾਬਲੇ ਤਾਰੀਫ ਸਨ ਨਗਰ ਕੀਰਤਨ ਦਾ ਸ਼ਹਿਰ ਦੇ ਮੁੱਖ ਚੌਕਾਂ ਤੇ ਰਸਤਿਆ ਵਿਚੋ ਦੀ ਲੰਘਣਾ ਵਿਦੇਸ਼ਾਂ ਵਿਚ ਖਾਲਸਾ ਪੰਥ ਦੀ ਚੜ੍ਹਦੀ ਕਲ੍ਹਾ ਤੇ ਮੋਹਰ ਲਾਉਦਾਂ ਹੈ ।

ਇਸ ਮੌਕੇ ਬਹੁਤ ਸਾਰੇ ਗੋਰੇ ਲੋਕਾਂ ਵਲੋ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾ ਕਿ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆ ਪ੍ਰਾਪਤ ਕਰਦਿਆ ਸਿੱਖ ਧਰਮ ਤੇ ਨਗਰ ਕੀਰਤਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ ਗਤਕੇ ਵਾਲੇ ਸਿੰਘਾਂ ਦੇ ਹੈਰਾਨੀਜਨਕ ਜੌਹਰ ਦੇਖਕੇ ਹਰ ਕੋਈ ਦੰਦਾਂ ਥੱਲੇ ਜੀਭ ਦੱਬਣ ਲਈ ਮਜਬੂਰ ਹੋ ਗਿਆ ਸਥਾਨਿਕ ਖੇਡ ਸਟੇਡੀਅਮ ਵਿਚ ਸਜਾਏ ਦੀਵਾਨਾਂ ਵਿਚ ਪੁੱਜੇ ਜੱਥਿਆ ਵੱਲੋ ਗੁਰਬਾਣੀ ਕੀਰਤਨ ਰਾਹੀ ਹਾਜਰੀਆ ਭਰਦਿਆ ਗੁਰੂ ਜਸ ਸ਼ਰਵਣ ਕਰਵਾਇਆ ਗਿਆ ਗੁਰੂ ਕਿ ਲੰਗਰ ਅਤੁੱਟ ਵਰਤਾਏ ਗਏ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਬਾਹਰੋ ਆਏ ਸੇਵਾਦਾਰਾਂ ਦਾ ਸਿਰਪਾਉ ਨਾਲ ਸਨਮਾਨ੍ਹ ਕੀਤਾ ਗਿਆ।


ਨਗਰ ਕੀਤਰਨ ਦੀ ਅਗਵਾਈ ਕਰਦੇ ਪੰਜ ਪਿਆਰੇ, ਫੋਟੋ ਸਾਬੀ ਚੀਨੀਆ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares