550 ਸਾਲਾਂ ਨੂੰ ਸਮਰਪਤ ਧਾਰਮਿਕ ਸ਼ਬਦ “ਪਵਿੱਤਰ ਕਾਲੀ ਵੇਂਈ, ਰਿਲੀਜ਼

ਪੰਜਾਬ ਅਤੇ ਪੰਜਾਬੀਅਤ

ਸ਼ੇਰਪੁਰੀ ਨੇ ਪੰਜਾਬੀ ਗਾਇਕੀ ਨੂੰ ਨਵਂੀ ਦਿਸ਼ਾਵਾਂ ਵਿਖਾਈ , ਸੰਤ ਸੀਚੇਵਾਲ

ਮਿਲਾਨ ਇਟਲੀ 5 ਨਵੰਬਰ (ਬਿਊਰੋ) ਵਾਤਵਰਨ ਗੀਤ ਨਾਲ ਚਰਚੇ ਵਿਚ ਆਏ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੂਰਵ ਦਿਹਾੜੇ ਤੇ “ਪਵਿੱਤਰ ਕਾਲੀ ਵੇਂਈ, ਧਾਰਮਿਕ ਗੀਤ ਗਾਕੇ ਸੰਗੀਤ ਇੰਡਸਟਰੀ ਵਿਚ ਇਕ ਹੋਰ ਲੰਮੀ ਛਲਾਂਗ ਮਾਰਦਿਆ ਆਪਣੀ ਸਾਫ ਸੁਥਰੀ ਗਾਇਕੀ ਤੇ ਸੂਝਬੂਝ ਦਾ ਲੋਹਾ ਮੰਨਿਆ ਹੈ। ਜਿਸ ਕਾਲੀ ਵੇਂਈ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਅਲੋਪ ਰਹੇ ਸਨ ਉਸ ਪੁਲੀਤ ਹੋਈ ਕਾਲੀ ਵੇਂਈ ਨੂੰ ਸੰਤ ਬਲਬੀਰ ਸਿੰਘ ਸੀਚੇਵਾਲਿਆ ਜਿਸ ਤਰਾਂ੍ਹ ਸਵਾਰਿਆ ਉਸ ਇਤਿਹਾਸ ਤੋ ਜਾਣੂ ਕਰਵਾਉਦੇ

ਇਸ ਗੀਤ ਨੂੰ ਸੁਲਤਾਨਪੁਰ ਲੋਧੀ ਵਿਖੇ ਰਿਲੀਜ਼ ਕਰਦੇ ਹੋਏ ਸੰਤ ਬਲਬੀਰ ਸੀਚੇਵਾਲ ਨੇ ਆਖਿਆ ਕਿ ਬਲਵੀਰ ਸ਼ੇਰਪੁਰੀ ਉਹ ਗਾਇਕ ਹੈ ਜਿਸਨੇ ਸਰੋਤਿਆ ਨੂੰ ਸਾਫ ਸੁਥਰੇ ਗੀਤ ਸੁਣਨ ਤੇ ਵੇਖਣ ਨੂੰ ਦਿੱਤੇ ਹਨ ਉਸਦੀ ਇਸੇ ਕੋਸ਼ਿਸ਼ ਕਰਕੇ ਉਹ ਸੰਗੀਤ ਇੰਡਸਰਟੀ ਨੂੰ ਨਵੀ ਦਿਸ਼ਾ ਵਿਖਾਉਣ ਵਿਚ ਕਾਮਯਾਬ ਵੀ ਹੋਇਆ ਹੈ। ਇਸ ਮੌਕੇ ਪ੍ਰਸਿੱਧ ਪੱਤਰਕਾਰ ਜਤਿੰਦਰ ਪੁਨੂੰ, ਪੰਜਾਬ ਐਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਜੰਮੂ , ਬਲਬੀਰ ਸਿੰਘ ਜੰਡੂ, ਬਿੰਦੂ ਸਿੰਘ,ਅਮਰਜੀਤ ਨਿੱਝਰ, ਨਰਿੰਦਰ ਸੋਨੀਆ, ਸ੍ਰੀ ਰੌਸ਼ਨ ਖੇੜਾ ਅਤੇ ਸ੍ਰੀ ਗਿਆਨ ਚੰਦ ਭੱਟੀ ਸਮੇਤ ਹੋਰ ਵੀ ਬਹੁਤ ਸਾਰੀਆਂ ਨਾਮੀ ਸ਼ਖਸ਼ੀਅਤਾਂ ਮੌਜੂਦ ਸਨ। ਜਿੰਨਾਂ ਵਾਲੋ “ਪਵਿੱਤਰ ਕਾਲੀ ਵੇਂਈ, ਗੀਤ ਬਲਵੀਰ ਸ਼ੇਰਪੁਰੀ ਤੇ ਉਨਾਂ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਦਿੱਤੀ ਗਈ।

ਦੱਸਣਯੋਗ ਹੈ ਕਿ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਸ਼ੀਰਵਾਦ ਨਾਲ ਰਿਲੀਜ਼ ਹੋਏ ਇਸ ਗੀਤ ਨੂੰ ਪ੍ਰਵਾਸੀ ਲੇਖਕ ਸਾਬੀ ਚੀਨੀਆ ਦੀ ਪੇਸ਼ਕਾਰੀ ਹੇਠ ਤਿਆਰ ਕਰਕੇ “ਸੀਚੇਵਾਲ ਟੀਮ,ਦੇ ਬੈਨਰ ਹੇਠ ਸਰੋਤਿਆ ਤੱਕ ਪਹੁੱਚਾਇਆ ਗਿਆ ਹੈ ਹਰੀ ਅਮਿਤ ਦੀਆਂ ਸੰਗੀਤਕ ਧੁੰਨਾਂ ਨਾਲ ਸਿੰæਗਾਰੇ ਬੋਲਾਂ ਨੂੰ ਨਿਰਵੈਲ ਸਿੰਘ ਢਿੱਲੋ ਤਾਸ਼ਪੁਰੀ ਨੇ ਕਲਮਬੰਧ ਕੀਤਾ ਹੈ।

ਪਵਿੱਤਰ ਕਾਲੀ ਵੇਂਈ ਧਾਰਮਿਕ ਗੀਤ ਨੂੰ ਰਿਲੀਜ਼ ਕਰਦੇ ਸੰਤ ਸੀਚੇਵਾਲ ਤੇ ਹੋਰ,

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares