5 ਮਹੀਨੇ ਪਹਿਲਾਂ ਦੀ ਗਵਾਚੀ ਹੋਈ ਕਾਰ..ਭਾਖੜਾ ਨਹਿਰ ਦੇ ਵਿੱਚੋਂ ਮਿਲੀ

ਪੰਜਾਬ ਅਤੇ ਪੰਜਾਬੀਅਤ

ਭਾਖੜਾ ਨਹਿਰ ਦੇ ਵਿੱਚੋਂ ਮਿਲੀ ਪੰਜ ਮਹੀਨੇ ਪਹਿਲਾਂ ਦੀ ਗਵਾਚੀ ਹੋਈ ਕਾਰ ਫਤਿਹਗੜ੍ਹ ਸਾਹਿਬ ਦੇ ਨਜਦੀਕੀ ਪਿੰਡ ਸੋਂਢਾ ਹੈੱਡ ਨੇੜੇ ਪੰਜ ਮਹੀਨੇ ਲਾਪਤਾ ਹੋਈ ਕਾਰ ਭਾਖੜਾ ਨਹਿਰ ਵਿਚੋਂ ਬਰਾਮਦ ਹੋਣ ਦਾ ਸਮਾਂ ਚਾਰ ਹੈ। ਜਾਣਕਾਰੀ ਦਿੰਦੇ ਏਐਸਆਈ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਗੋਤਾਖੋਰਾ ਨੇ ਸੁਚਿਤ ਕੀਤਾ ਸੀ ਭਾਖੜਾ ਨਹਿਰ ਕਾਰ ਪਈ ਹੈ। ਜਿਸ ਨੂੰ ਅੱਜ ਭਾਖੜਾ ਨਹਿਰ ਵਿਚੋ ਕਰੇਨਾ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਉਨ੍ਹਾਂ ਦਸਿਆ ਕਿ ਇਹ ਕਾਰ ਕਰੀਬ ਪੰਜ ਮਹੀਨੇ ਪਹਿਲਾ ਅਮਨਦੀਪ ਸਿੰਘ ਵਾਸੀ ਫਤਹਿਗੜ੍ਹ ਸ਼ੂਕਰ (ਅੰਮ੍ਰਿਤਸਰ) ਤੋਂ ਲਾਪਤਾ ਹੋ ਗਈ ਸੀ। ਉਨ੍ਹਾਂ ਦਸਿਆ ਕਿ ਅਮਨਦੀਪ ਸਿੰਘ ਨੇ ਪੁਲਿਸ ਨੂੰ ਦਸਿਆ ਕਿ 29 ਸਤੰਬਰ 2018 ਨੂੰ ਆਪਣੀ ਕਾਰ ਨੰਬਰ ਪੀਬੀ 02 ਡੀਐਨ 0915 ‘ਚ ਅੰਮ੍ਰਿਤਸਰ ਤੋਂ ਰੋਟਾਵੇਟਰ ਦੀ ਖਰੀਦ ਕਰਨ ਲਈ ਆਇਆ ਸੀ। ਜਦੋ ਉਹ ਨਾਭਾ ਟੋਲ ਪਲਾਜ਼ਾ ਤੋਂ ਅੱਗੇ ਨਿਕਲਕੇ ਸੜਕ ਤੇ ਇਕ ਵਿਅਕਤੀ ਨੂੰ ਰਸਤਾ ਪੁਛਿਆ ਤਾ ਉਹ ਨੇ ਕਿਹਾ ਕਿ ਮੈ ਵੀ ਉਥੇ ਹੀ ਜਾਣਾ ਹੈ। ਉਕਤ ਅਣਪਛਾਤਾ ਵਿਅਕਤੀ ਮੇਰੀ ਕਾਰ ਵਿਚ ਬੈਠ ਗਿਆ ਤੇ ਪਟਿਆਲਾ ਏਜੰਸੀ ਵਿਚੋਂ ਰੋਟਾਵੇਟਰ ਨਹੀ ਮਿਲਿਆ ਤੇ ਜਦੋਂ ਉਹ ਏਜੰਸੀ ਤੋਂ ਬਾਹਰ ਨਿਲਿਆ ਤਾ ਅਣਪਛਾਤਾ ਵਿਅਕਤੀ ਬਾਹਰ ਖੜ੍ਹਾ ਸੀ, ਤੇ ਉਸ ਨੇ ਦਸਿਆ ਰੋਟਾਵੇਟਰ ਭਾਦਸੋਂ ਤੋਂ ਵੀ ਮਿਲਦਾ ਹੈ । ਜਦੋ ਥੋੜੀ ਦੁਰ ਆਏ ਤਾ ਮੈਨੂੰ ਨੀਂਦ ਦੀ ਝੱਪਕੀ ਲੱਗੀ ਤਾ ਅਣਪਛਾਤਾ ਵਿਅਕਤੀ ਕਹਿੰਦਾ ਕੇ ਮੈ ਗੱਡੀ ਚਲਾ ਲੈਂਦਾ ਹਾ ਤਾ ਉਸ ਨੇ ਮੇਰੀ ਗੱਡੀ ਚਲਾਉਂਣ ਲੱਗਾ। ਉਨ੍ਹਾਂ ਦਸਿਆ ਕਿ ਜਦੋ ਉਹ ਸਰਹਿੰਦ ਜੀਟੀ ਰੋਡ ਤਰਖਾਨਮਾਜਰਾ ਕੱਟ ਤੇ ਨੇੜੇ ਪੁੱਜੇ ਤਾ ਉਥੇ ਦੋ ਵਿਅਕਤੀ ਖੜ੍ਹੇ ਸਨ ਤੇ ਉਨ੍ਹਾਂ ਨੇ ਕਾਰ ਨੂੰ ਰੋਕਣ ਲਈ ਹੱਥ ਦਿੱਤਾ ਤੇ ਮੈ ਉਸ ਅਣਪਛਾਤੇ ਵਿਅਕਤੀ ਨੂੰ ਕਾਰ ਨਾ ਰੋਕਣ ਲਈ ਕਿਹਾ ਪਰ ਉਸ ਨੇ ਕਾਰ ਰੋਕ ਲਈ ਤੇ ਉਹ ਦੋਨੋ ਵਿਅਕਤੀਆਂ ਨੇ ਆਕੇ ਮੇਰੀ ਕਾਰ ਦੀ ਤਾਕੀ ਖੋਲੀ ਤੇ ਮੇਰੇ ਮੁੰਹ ਤੇ ਸਪਰੇਅ ਟਾਇਪ ਚੀਜ਼ ਮਾਰੀ ਤੇ ਜਦੋ ਮੈਨੂੰ ਹੋਸ ਆਇਆ ਤਾ ਮੈ ਖਤਾਨਾ ਵਿਚ ਪਿਆ ਸੀ ਤੇ ਮੇਰਾ ਮੋਬਾਇਲ ਫੋਨ,55 ਹਜਾਰ ਅਤੇ ਕਾਰ ਲੈਕੇ ਅਣਪਛਾਤੇ ਵਿਅਕਤੀ ਫਰਾਰ ਹੋ ਗਏ। ਉਨ੍ਹਾਂ ਦਸਿਆ ਕਿ ਗੋਤਾਖੋਰਾ ਨੇ ਪੁਲਿਸ ਨੂੰ ਇਸ ਏਐਸਆਈ ਗੁਲਜ਼ਾਰ ਸਿੰਘ ਨੇ ਦਸਿਆ ਕਿ ਉਕਤ ਵਿਅਕਤੀ ਦੇ ਬਿਆਨ ਦੇ ਅਧਾਰ ਤੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares