ਐਮ ਪੀ ਜਲੰਧਰ ਸ੍ਰ੍. ਚੌਧਰੀ ਵੱਲੋਂ ਖੇਤੀਬਾੜੀ ਦਫ਼ਤਰ ਰੁੜਕਾ ਕਲਾਂ ਦਾ ਦੌਰਾ

ਪੰਜਾਬ ਅਤੇ ਪੰਜਾਬੀਅਤ

ਐਮ ਪੀ ਜਲੰਧਰ ਸ੍ਰ੍ਰ ਚੌਧਰੀ ਵੱਲੋਂ ਖੇਤੀਬਾੜੀ ਦਫ਼ਤਰ ਰੁੜਕਾ ਕਲਾਂ ਦ ਦੌਰਾ
ਫਿਲੌਰ, 11 ਸਤੰਬਰ (ਹਰਜਿੰਦਰ ਕੌਰ ਖ਼ਾਲਸਾ)- ਜਿਲ੍ਹਾ ਜਲੰਧਰ ਦੇ ਮੈਂਬਰ ਪਾਰਲੀਮੈਂਟ ਸ੍ਰ ਸੰਤੋਖ ਸਿੰਘ ਚੌਧਰੀ ਵੱਲੋਂ ਰੁੜਕਾ ਕਲਾਂ ਦੇ ਬਲਾਕ ਖੇਤੀਬਾੜੀ ਦਫ਼ਤਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਤੇ ਸ੍ਰ ਬਿੱਕਰਮਜੀਤ ਸਿੰਘ ਚੌਧਰੀ ਵੀ ਨਾਲ ਸਨ। ਡਾ. ਰਣਜੀਤ ਸਿੰਘ ਚੌਹਾਨ ਬਲਾਕ ਖੇਤੀਬਾੜੀ ਅਫਸਰ ਰੁੜਕਾ ਕਲਾਂ ਵੱਲੋਂ ਉਹਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਚੌਧਰੀ ਸਾਹਿਬ ਨੇ ਖੇਤੀਬਾੜੀ ਦਫ਼ਤਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇੰਨੀ ਵਧੀਆ ਲੈਂਡ ਸਕੇਪਿੰਗ ਅਤੇ ਸਾਫ ਸਫਾਈ ਵਾਲਾ ਸਰਕਾਰੀ ਦਫ਼ਤਰ ਉਹਨਾਂ ਪਹਿਲੀ ਵਾਰ ਆਪਣੇ ਜ਼ਿਲ੍ਹੇ ਵਿੱਚ ਦੇਖਿਆ ਹੈ। ਉਹਨਾਂ ਦਫ਼ਤਰ ਦੀਆਂ ਗਤੀਵਿਧੀਆਂ ਨੂੰ ਬੜੇ ਹੀ ਧਿਆਨ ਨਾਲ ਅਤੇ ਦਿਲਚਸਪੀ ਨਾਲ ਦੇਖਿਆ ਅਤੇ ਕਿਹਾ ਕਿ ਜੇਕਰ ਡਾ ਚੌਹਾਨ ਵਾਂਗ ਸਾਰੇ ਅਧਿਕਾਰੀਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਅਤੇ ਇਹੋ ਜਿਹੇ ਤਕਨੀਕੀ ਗਿਆਨ ਨਾਲ ਭਰਪੂਰ ਦਫ਼ਤਰਾਂ ਨੂੰ ਦੇਖ ਕੇ ਕਿਸਾਨਾਂ ਨੂੰ ਕਾਫੀ ਗਿਆਨ ਮਿਲ ਸਕਦਾ ਹੈ ਅਤੇ ਉਹ ਇਹ ਸਾਰੀਆਂ ਤਕਨੀਕਾਂ ਆਪਣੇ ਖੇਤਾਂ ਵਿੱਚ ਅਪਣਾ ਕੇ ਵਾਤਾਵਰਣ ਨੂੰ ਸੰਭਾਲਣ ਵਿੱਚ ਆਪਣਾ ਕੀਮਤੀ ਯੋਗਦਾਨ ਪਾ ਸਕਦੇ ਹਨ। ਸ੍ਰ ਬਿੱਕਰਮਜੀਤ ਸਿੰਘ ਚੌਧਰੀ ਨੇ ਦਫ਼ਤਰ ਵਿੱਚ ਕਿਸਾਨ ਹੱਟ ਨੂੰ ਬੜੇ ਹੀ ਧਿਆਨ ਨਾਲ ਵਾਚਿਆ ਅਤੇ ਸੋਮਾ ਸੈਲਫ ਹੈਲਪ ਗਰੁੱਪ ਦੀਆਂ ਬੀਬੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਉਹਨਾਂ ਸਰਬਜੀਤ ਕੌਰ ਉਰਫ ਜੋਤੀ ਪ੍ਰਧਾਨ ਸੋਮਾ ਸੈਲਫ ਹੈਲਪ ਗਰੁੱਪ ਨਾਲ ਗੱਲਬਾਤ ਦੌਰਾਨ ਉਹਨਾਂ ਦੀ ਇਸ ਗਰੁੱਪ ਵਿੱਚੋਂ ਹੁੰਦੀਆਂ ਮਦਨ ਬਾਰੇ ਅਤੇ ਰਾਅ ਮਟੀਰੀਅਲ ਸਬੰਧੀ ਵਿਸਥਾਰ ਨਾਲ ਗੱਲਬਾਤ ਕੀਤੀ।

ਰੁੜਕਾ ਕਲਾਂ ਦੇ ਬਲਾਕ ਖੇਤੀਬਾੜੀ ਦਫ਼ਤਰ ਦੇ ਦੌਰੇ ਮੌਕੇ ਮੈਂਬਰ ਪਾਰਲੀਮੈਂਟ ਸ੍ਰ ਸੰਤੋਖ ਸਿੰਘ ਚੌਧਰੀ, ਸ੍ਰ ਬਿੱਕਰਮਜੀਤ ਸਿੰਘ ਚੌਧਰੀ ਅਤੇ ਹੋਰ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares