37 ਸਾਲ ਦੀ ਤੁਰਨਮ…ਪਿਛਲੇ 20 ਸਾਲ ਤੋਂ ਸਾਈਕਲ ,ਰਿਕਸ਼ਾ ਅਤੇ ਕਾਰ ਦੇ ਪੰਚਰ ਲਗਾ ਕੇ ਆਪਣੇ ਘਰ ਦਾ ਖਰਚ ਚਲਾ ਰਹੀ ਹੈ।

ਪੰਜਾਬ ਅਤੇ ਪੰਜਾਬੀਅਤ

ਮੰਜਿਲਾ ਉਹਨਾਂ ਨੂੰ ਹੀ ਮਿਲਦੀਆਂ ਹਨ ਜਿੰਨਾ ਦੇ ਸੁਪਨਿਆਂ ਵਿਚ ਜਾਨ ਹੁੰਦੀ ਹੈ ਖ਼ਭਾ ਨਾਲ ਕੁਝ ਨਹੀਂ ਹੁੰਦਾ ਹੈ ਹੌਸਲਿਆਂ ਨਾਲ ਉਡਾਨ ਹੁੰਦੀ ਹੈ। ਇਹ ਲਾਇਨ ਰਾਜਧਾਨੀ ਦੇ ਜਨਕੀਪੁਰਮ ਵਿਚ ਰਹਿਣ ਵਾਲੀ ਤਰੰਨੁਮ ਆਪਣੀ ਸਟੀਕ ਤੇ ਬੈਠੀ ਰਹਿੰਦੀ ਹੈ। ਉਹ ਪਿਛਲੇ 20 ਸਾਲ ਤੋਂ ਸਾਈਕਲ ,ਰਿਕਸ਼ਾ ਅਤੇ ਕਾਰ ਦੇ ਪੰਚਰ ਲਗਾ ਕੇ ਆਪਣੇ ਘਰ ਦਾ ਖਰਚ ਚਲਾ ਰਹੀ ਹੈ।

37 ਸਾਲ ਦੀ ਤੁਰਨਮ ਦੱਸਦੀ ਹੈ ਕਿ ਉਹਨਾਂ ਦੇ ਪਤੀ ਪਹਿਲਾ ਜਨਕੀਪੁਰਮ ਦੇ ਇਕ ਸਟੇਸ਼ਨ ਦੇ ਮੁਲਾਇਮ ਤਿਰਹੇ ਦੇ ਕੋਲ ਪੰਚਰ ਲਗਾਉਂਦੇ ਸੀ।ਉਹ ਵੀ ਇਸ ਕੰਮ ਵਿਚ ਆਪਣੇ ਪਤੀ ਦਾ ਸਹਿਯੋਗ ਦਿੰਦੀ ਸੀ। ਹੋਲੀ ਹੋਲੀ ਉਸਨੇ ਵੀ ਪੰਚਰ ਲਗਾਉਣਾ ਸਿੱਖ ਲਿਆ। ਇਸਦੇ ਬਾਅਦ ਉਹ ਦੁਕਾਨ ਤੇ ਇੱਕਲੀ ਬੈਠ ਕੇ ਪੰਚਰ ਲਗਾਉਣ ਲੱਗੀ ਅਤੇ ਉਹਨਾਂ ਦ ਦੁਕਾਨ ਤੁਰਨਮ ਪੈਂਚਰ ਦੇ ਨਾਮ ਤੋਂ ਮਸ਼ੂਹਰ ਹੋ ਗਈ।

ਉਸਦਾ ਪਤੀ ਦੂਜਾ ਕੰਮ ਕਰਦਾ ਹੈ ਇਸ ਨਾਲ ਉਹਨਾਂ ਦੀ ਆਮਦਨ ਵੱਧ ਗਈ ਅਤੇ ਉਹ ਆਪਣੇ ਬੱਚਿਆਂ ਨੂੰ ਚੰਗੀ ਪ੍ਰਵਿਸਰਸ਼ ਕਰ ਰਹੀ ਹੈ। ਉਸਦਾ ਸੁਪਨਾ ਹੈ ਕਿ ਉਹ ਆਪਣੀ ਬੇਟੀ ਨੂੰ ਪੜਾ ਲਿਖਾ ਕੇ ਅਫਸਰ ਬਣਾਵੇਗੀ।300-400 ਰੁਪਏ ਤੱਕ ਹੋ ਜਾਂਦੀ ਹੈ ਕਮਾਈ :- ਤਰੁਨਮ ਦੇ ਦੋ ਮੁੰਡੇ ਅਤੇ ਇਕ ਕੁੜੀ ਹੈ ਜੋ ਕਿ ਸਕੂਲ ਵਿਚ ਪੜ੍ਹਦੇ ਹਨ ਘਰ ਦੀਆ ਮਜਬੂਰੀਆਂ ਦੇ ਚਲਦੇ ਅਤੇ ਬੱਚਿਆਂ ਨੂੰ ਪੜਾਉਣ ਦੇ ਲਈ ਤਰੁਨਮ ਨੂੰ ਇਹ ਕੰਮ ਕਰਨਾ ਪੈਂਦਾ ਹੈ।

ਉਹ ਦੱਸਦੀ ਹੈ ਕਿ ਦਿਨ ਭਰ ਵਿਚ 300 -400 ਰੁਪਏ ਕਮਾ ਲੈਂਦੀ ਹੈ। ਇਸ ਨਾਲ ਉਸਦਾ ਘਰ ਦਾ ਖਰਚ ਚਲਦਾ ਹੈ । ਉਹ ਬਾਈਕ ਅਤੇ ਕਾਰ ਸਾਰੇ ਪੈਂਚਰ ਲਗਾ ਲੈਂਦੀ ਹੈ ਕਦੇ ਕਦੇ ਤਾ ਉਹ ਰਾਤ ਦੇ 12 ਵਜੇ ਤੱਕ ਵੀ ਕੰਮ ਕਰਦੀ ਹੈ। ਉਸਨੂੰ ਡਰ ਨਹੀਂ ਲੱਗਦਾ ਹੈ ਉਸਦਾ ਕਹਿਣਾ ਹੈ ਕਿ ਅਜਿਹਾ ਕੋਈ ਕੰਮ ਨਹੀਂ ਹੈ ਜੋ ਔਰਤਾਂ ਨਹੀਂ ਕਰ ਸਕਦੀਆਂ ਹਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares