ਗੁਰਦੁਆਰਾ ਸ਼੍ਰੀ ਕਲਗ਼ੀਧਰ ਸਾਹਿਬ ਤਰਵੀਜੋ ਇਟਲੀ ਵਿਖੇ 25 ਨਬੰਵਰ ਮਨਾਇਆ ਜਾ ਰਿਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

ਪੰਜਾਬ ਅਤੇ ਪੰਜਾਬੀਅਤ

ਇਟਲੀ ‘ਚ ਮਹਾਨ ਸਿੱਖ ਧਰਮ ਦੇ ਪ੍ਰਸਾਰ ਅਤੇ ਪ੍ਰਚਾਰ ਹਿੱਤ ਗੁਰਦੁਆਰਾ ਸ਼੍ਰੀ ਕਲਗ਼ੀਧਰ ਸਾਹਿਬ ਤਰਵੀਜੋ ਵਿਖੇ 25 ਨਬੰਵਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ,ਪ੍ਰਕਾਸ਼ ਪੁਰਬ ਨੂੰ ਮੁਖ ਰੱਖਦੇ ਹੋਏ , 23 ਨਬੰਵਰ 2018 ਤੋਂ ਅਖੰਡ ਪਾਠ ਪ੍ਰਕਾਸ਼ ਕੀਤਾ ਜਾਵੇਗਾ ਜਿਸ ਦਾ ਭੋਗ 25 ਨਬੰਵਰ ਨੂੂੰ ਪਾਇਆ ਜਾਵੇਗਾ ,ਸਮੁੱਚੀ ਸੰਗਤ ਵਿਚ ਬਹੁਤ ਉਤਸ਼ਾਹ ਤੇ ਚਾਅ ਹੈ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਲੈਕੇ ,ਪ੍ਰਬੰਧਕ ਵੀਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਦਿਹਾੜੇ ਤੇ ਮੁਖ ਰੂਪ ਵਿਚ ਸਤਨਾਮ ਸਿੰਘ ਸਰਹਾਲੀ ਤੇ ਦਵਿੰਦਰ ਸਿੰਘ ਪਾਸਿਆਨੋ ਦਾ ਕਵੀਸ਼ਰੀ ਜਥਾ ਪਹੁੰਚ ਰਿਹਾ ਹੈ ,ਓਥੇ ਨਾਲ ਹੀ ਸੰਗਤ ਰੂਪ ਵਿਚ ਬੱਚਿਆਂ ਵਲੋਂ ਵੀ ਗੁਰਬਾਣੀ ਕੀਰਤਨ ਕੀਤਾ ਜਾਵੇਗਾ ,ਸੰਗਤਾਂ ਵਲੋਂ ਬਹੁਤ ਪ੍ਰਕਾਰ ਦੇ ਲੰਗਰਾਂ ਦੀ ਸੇਵਾ ਵੀ ਕਰਵਾਈ ਜਾ ਰਹੀ ਹੈ ,ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਵੀਰਾਂ ਵਲੋਂ ਇਲਾਕੇ ਦੀ ਸਮੁੱਚੀ ਸੰਗਤ ਨੂੰ ਗੁਰਦੁਆਰਾ ਸਾਹਿਬ ਪਹੁੰਚ ਕੇ ਗੁਰਬਾਣੀ ਲੜ ਲੱਗਣ ਬੇਨਤੀ ਕੀਤੀ ਜਾਂਦੀ ਹੈ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares