1984 ਸਿੱਖ ਨਸਲਕੁਸ਼ੀ ਮਾਮਲਾ:ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਖ਼ਿਲਾਫ਼ ਬਿਆਨ ਮੰਗੇ

ਪੰਜਾਬ ਅਤੇ ਪੰਜਾਬੀਅਤ

1984 ਸਿੱਖ ਨਸਲਕੁਸ਼ੀ ਮਾਮਲਾ: 33 ਸਾਲਾਂ ਬਾਅਦ ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਖ਼ਿਲਾਫ਼ ਕਤਲਾਂ ‘ਚ ਭੂਮਿਕਾ ਬਾਰੇ ਬਿਆਨ ਮੰਗੇ– ਦਿੱਲੀ ਹਾਈ ਕੋਰਟ ਨੇ ਸੋਮਵਾਰ (11 ਦਸੰਬਰ) 1984 ਸਿੱਖ ਕਤਲੇਆਮ ਸਬੰਧੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ.ਆਈ. ਟੀ.) ਨੂੰ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ਼ ਗਵਾਹਾਂ ਵਲੋਂ ਦਰਜ ਕਰਵਾਏ ਬਿਆਨਾਂ ਨੂੰ ਅਦਾਲਤ ਸਾਹਮਣੇ ਪੇਸ਼ ਕਰਨ ਲਈ ਕਿਹਾ।ਜਸਟਿਸ ਅਨੁ ਮਲਹੋਤਰਾ ਨੇ ਐਸ.ਆਈ. ਟੀ. ਵੱਲੋਂ ਪੇਸ਼ ਹੋਏ ਵਧੀਕ ਸਾਲਿਸਟਰ ਜਨਰਲ ਸੰਜੇ ਜੈਨ ਨੂੰ ਕਿਹਾ ਕਿ ਕਤਲਾਂ ਸਬੰਧੀ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਅਤੇ ਮੈਜਿਸਟ੍ਰੇਟ ਵਲੋਂ ਸੱਜਣ ਕੁਮਾਰ ਖ਼ਿਲਾਫ਼ ਗਵਾਹਾਂ ਦੇ ਦਰਜ ਕੀਤੇ ਬਿਆਨਾਂ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇ।ਵਧੀਕ ਸਾਲਿਸਟਰ ਜਨਰਲ ਜੋ ਕੱਲ੍ਹ (11 ਦਸੰਬਰ) ਸੱਜਣ ਕੁਮਾਰ ਦੀ ਜ਼ਮਾਨਤ ਰੱਦ ਕਰਨ ਸਬੰਧੀ ਅਦਾਲਤ ‘ਚ ਪੁੱਜੇ ਸਨ ਨੂੰ ਹਾਈ ਕੋਰਟ ਨੇ ਕਿਹਾ ਕਿ ਇਨ੍ਹਾਂ ਬਿਆਨਾਂ ਦੀ ਇਕ ਕਾਪੀ ਕਾਂਗਰਸੀ ਆਗੂ ਦੇ ਵਕੀਲ ਨੂੰ ਵੀ ਮੁਹੱਈਆ ਕਰਵਾਈ ਜਾਵੇ।ਵਧੀਕ ਸਾਲਿਸਟਰ ਜਨਰਲ ਨੇ ਕਿਹਾ ਕਿ ਸੱਜਣ ਕੁਮਾਰ ਪੁਲਿਸ ਹਿਰਾਸਤ ‘ਚ ਨਹੀਂ ਹੈ, ਇਸ ਲਈ ਗਵਾਹ ਸਾਹਮਣੇ ਨਹੀਂ ਆਏ ਸਨ।ਉਨ੍ਹਾਂ ਕਿਹਾ ਕਿ ਕਤਲੇਆਮ ਤੋਂ ਬਾਅਦ ਆਪਣੀ ਜਾਨ ਨੂੰ ਖ਼ਤਰਾ ਦੇਖਦਿਆਂ ਪੀੜਤ ਅਤੇ ਗਵਾਹ ਆਪਣੇ ਪਰਿਵਾਰਾਂ ਸਣੇ ਪੰਜਾਬ ਚਲੇ ਗਏ ਸਨ ਅਤੇ ਉਹ ਹੁਣ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਸੱਜਣ ਕੁਮਾਰ ਖ਼ਿਲਾਫ਼ ਜਨਕਪੁਰੀ ਅਤੇ ਵਿਕਾਸ ਪੁਰੀ ਦੇ ਪੁਲਿਸ ਥਾਣਿਆਂ ‘ਚ ਸੋਹਨ ਸਿੰਘ ਅਤੇ ਅਵਤਾਰ ਸਿੰਘ ਦੇ ਕਤਲ ਅਤੇ ਗੁਰਚਰਨ ਸਿੰਘ ਨੂੰ ਸਾੜਨ, ਜੋ 50 ਫ਼ੀਸਦੀ ਸੜ ਗਿਆ ਸੀ ਅਤੇ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ, ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ।

ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares