ਧੰਨ ਧੰਨ ਬਾਬਾ ਮੀਆ ਪੱਤਣ ਸ਼ਾਹ ਜੀ ਫਲਾਹੀ ਵਾਲਿਆ ਦੀ ਮਿੱਠੀ ਯਾਦ ਨੂੰ ਸਮਰਪਿਤ 30ਵਾਂ ਸਲਾਨਾ ਜੋੜ ਮੇਲੇ ਦਾ 24 ਮਈ ਦਾ ਲਾਇਵ ਦੇਖਣ ਲਈ ਕਲਿਕ ਕਰੋ

ਪੰਜਾਬ ਅਤੇ ਪੰਜਾਬੀਅਤ

ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਪਿੰਡ ਕੁਲਾਮ ਅਤੇ ਦੁਰਗਾਪੁਰ ਵਲੋ ਧੰਨ ਧੰਨ ਬਾਬਾ ਮੀਆ ਪੱਤਣ ਸ਼ਾਹ ਜੀ ਫਲਾਹੀ ਵਾਲਿਆ ਦੀ ਮਿੱਠੀ ਯਾਦ ਨੂੰ ਸਮਰਪਿਤ 30ਵਾਂ ਸਲਾਨਾ ਜੋੜ ਮੇਲਾ ਮਿਤੀ 24,25,26,27 ਮਈ 2018 ਨੂੰ ਕਰਵਾਇਆ ਜਾ ਰਿਹਾ ਹੈ। ਰੌਜਾ ਬਾਬਾ ਮੀਆਂ ਪੱਤਣ ਸ਼ਾਹ ਜੀ ਪਿੰਡ ਕੁਲਾਮ ਅਤੇ ਦੁਰਗਾਪੁਰ (ਨਵਾਂਸ਼ਹਿਰ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪ੍ਰਬੰਧਕ ਕਮੇਟੀ ਵਲੋ ਇਲਾਕੇ ਦੀ ਸਮੂਹ ਸਾਧ ਸੰਗਤ ਜੀ ਨੂੰ ਬੇਨਤੀ ਹੈ। ਕਿ ਬਾਬਾ ਮੀਆ ਪੱਤਣ ਸ਼ਾਹ ਜੀ ਦੇ ਦਰਬਾਰ ਤੇ ਪਹੁੰਚੋ ਅਤੇ ਮਨ ਮੰਗੀਆਂ ਮੁਰਾਦਾ ਪਾਉ ਜੀ।

24 ਮਈ ਦਿਨ ਵੀਰਵਾਰ ਨੂੰ ਹਲਟੀ ਦੀਆਂ ਦੌੜਾਂ ਹੋਣਗੀਆ ਜਿਸ ਵਿੱਚ ਪਹਿਲੇ 7 ਇਨਾਮ ਦਿੱਤੇ ਜਾਣਗੇ ਜਿਨ੍ਹਾਂ ਵਿੱਚ ਪਹਿਲਾ ਇਨਾਮ ਮੋਟਰਸਾਇਕਲ ਅਤੇ 6 ਇਨਾਮ ਕੈਸ਼ ਦਿੱਤੇ ਜਾਣਗੇ। ਉਪਰੰਤ ਕਵਾਲੀਆ ਦਾ ਪ੍ਰੋਗਰਾਮ ਹੋਵੇਗਾ।

25 ਮਈ ਦਿਨ ਸ਼ੁਕੱਰਵਾਰ ਨੂੰ ਬਲਦਾ ਦੀਆਂ ਦੋਹਰੀਆਂ ਦੌੜਾਂ ਹੋਣਗੀਆ ਜਿਸ ਵਿੱਚ ਪਹਿਲੇ 10 ਇਨਾਮ ਦਿੱਤੇ ਜਾਣਗੇ। ਪਹਿਲੇ 3 ਇਨਾਮ ਮੋਟਰਸਾਇਕਲ ਅਤੇ 7 ਇਨਾਮ ਕੈਸ਼ ਦਿੱਤੇ ਜਾਣਗੇ। 25ਮਈ ਰਾਤ ਨੂੰ ਨਕਲਾਂ ਹੋਣਗੀਆਂ।

26 ਮਈ ਦਿਨ ਸ਼ਨੀਵਾਰ ਨੂੰ ਛਿੰਜ ਮੇਲਾ ਹੋਵੇਗਾ, ਪਟਕੇ ਦੀ ਕੁਸ਼ਤੀ ਲਈ ਮੁਕਾਬਲਾ ਪਰਮਿੰਦਰ ਡੂਮਛੇੜੀ ਅਤੇ ਬਿੰਦਾ ਬਿਸ਼ਨਪੁਰੀਆ ਵਿੱਚਕਾਰ ਹੋਵੇਗਾ। ਅਤੇ 26 ਮਈ ਧਾਰਮਿਕ ਪ੍ਰੋਗਰਾਮ ਹੋਵੇਗਾ।

27 ਮਈ ਦਿਨ ਐਤਵਾਰ ਨੂੰ ਘੋੜੀਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ, ਜਿਸ ਵਿੱਚ ਪਿਉਰ ਦੇਸੀ ਘੋੜੀਆਂ ਹੀ ਭੱਜਣਗੀਆਂ, ਘੋੜੀਆਂ ਦੀਆਂ ਦੌੜਾਂ ਦੀ ਜਾਣਕਾਰੀ ਲਈ ਇਸ ਨੰਬਰ 9914103609 ਤੇ ਸੰਪਰਕ ਕਰ ਸਕਦੇ ਹੋ। ਘੋੜੀਆਂ ਦੀਆਂ ਦੌੜਾਂ ਦੁਪਹਿਰ 2 ਵਜੇ ਸ਼ੁਰੂ ਹੋਣਗੀਆਂ। ਪਹਿਲਾ ਇਨਾਮ 6100 ਰੁਪਏ, ਦੂਜਾ ਇਨਾਮ 5100 ਰੁਪਏ, ਤੀਸਰਾਂ ਇਨਾਮ 4100 ਰੁਪਏ, ਚੌਥਾ ਇਨਾਮ 3100 ਰੁਪਏ, ਪੰਜਵਾਂ ਇਨਾਮ 2100 ਰੁਪਏ ਹੋਵੇਗਾ।

ਚਾਰੇ ਦਿਨ ਪੀਰਾ ਦਾ ਲੰਗਰ ਅਤੁੱਟ ਵਰਤੇਗਾ ਅਤੇ ਠੰਡੇ ਮਿੱਠੇ ਜੱਲ ਦੀਆਂ ਛਬੀਲਾਂ ਵਰਤਾਈਆਂ ਜਾਣਗੀਆਂ।

ਨੋਟ :- ਸਿਰਫ ਸੱਦੇ ਹੋਏ ਕਲਾਕਾਰਾਂ ਨੂੰ ਹੀ ਟਾਇਮ ਦਿੱਤਾ ਜਾਵੇਗਾ, ਦਰਬਾਰ ਵਿੱਚ ਨਸ਼ਾ ਕਰਕੇ ਆਉਣਾ ਸਖਤ ਮਨ੍ਹਾਂ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares