18 ਗ੍ਰਾਮ ਹੈਰੋਇਨ ਸਣੇ 1 ਆਰੋਪੀ ਪੁਲਿਸ ਅੜਿੱਕੇ

ਪੰਜਾਬ ਅਤੇ ਪੰਜਾਬੀਅਤ

ਬਠਿੰਡਾ:-(ਨਰਿੰਦਰ ਪੁਰੀ )-ਜ਼ਿਲਾ ਪੁਲਿਸ ਦੀ ਸਪੈਸ਼ਲ ਸਟਾਫ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਦੋਸ਼ੀ ਨੂੰ ਗਿਰਫ਼ਤਾਰ ਕਰਕੇ ਉਸਦੇ ਕਬਜੇ ਤੋਂ 18 ਗ੍ਰਾਮ ਹੈਰੋਇਨ ਬਰਾਮਦ ਕਿੱਤੀ ਹੈ। ਜਾਣਕਾਰੀ ਦਿੰਦੇ ਹੋਏ

ਸਪੈਸ਼ਲ ਸਟਾਫ ਦੇ ਇੰਚਾਰਜ ਐਸ.ਆਈ ਜਸਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਸੁਖਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬਲਰਾਜ ਨਗਰ ਗਲੀ ਨੰਬਰ 4, ਜੋ ਕਿ ਹੈਰੋਇਨ ਦਾ ਨਸ਼ਾ ਕਰਦਾ ਅਤੇ ਵੇਚਣ ਦਾ ਆਦੀ ਹੈ।

ਜਿਸਨੂੰ ਕਾਬੂ ਕਰਨ ਲਈ ਸਪੈਸ਼ਲ ਸਟਾਫ ਦੇ ਸਹਾਇਕ ਥਾਣੇਦਾਰ ਜੀਤ ਸਿੰਘ ਵਲੋਂ ਮਾਲ ਗੋਦਾਮ ਰੋਡ ਕੋਲ ਨਾਕਬੰਦੀ ਕੀਤੀ ਗਈ ਸੀ ਤਾਂ ਉੱਕਤ ਦੋਸ਼ੀ ਨੂੰ ਮੌਕੇ ਤੇ ਹੈਰੋਇਨ ਸਣੇ ਗਿਰਫ਼ਤਾਰ ਕਰ ਲਿਆ ਜਾਵੇ। ਦੂੱਜੇ ਪਾਸੇ ਪੁਲਿਸ ਨੇ ਉੱਕਤ ਦੋਸ਼ੀ ਤੇ ਥਾਣਾ ਕੋਤਵਾਲੀ ਵਿੱਖੇ ਮੁਕੱਦਮਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares