ਫਾਊਲਰ ਵਿਖੇ ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਪੰਜਾਬ ਅਤੇ ਪੰਜਾਬੀਅਤ

ਫਰਿਜ਼ਨੋ, 4 ਨਵੰਬਰ (ਰਾਜ ਗੋਗਨਾ)— ਬੀਤੇਂ ਦਿਨ ਕੈਲੀਫੋਰਨੀਆ ਦੇ ਫਰਿਜ਼ਨੋ ਦੇ ਨਜ਼ਦੀਕੀ ਪੈਂਦੇ ਸ਼ਹਿਰ ਫਾਊਲਰ ਵਿਖੇ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ ਰਾਜ ਬਰਾੜ ਅਤੇ ਸਹਿਯੋਗੀਆਂ ਵੱਲੋਂ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਸਮਰਪਤ 19ਵਾਂ ਯਾਦਗਾਰੀ ਮੇਲਾ ਸ਼ਹਿਰ ਦੇ ਪੈਨਜੈਕ ਪਾਰਕ ਵਿਖੇ ਕਰਵਾਇਆ ਗਿਆ। ਇਸ ਵਿੱਚ ਇਲਾਕੇ ਭਰ ਦੀਆਂ ਵੱਖ-ਵੱਖ ਸੱਭਿਆਚਾਰਕ ਅਤੇ ਰਾਜਨੀਤਿਕ ਸੰਸਥਾਵਾ ਦੇ ਨੁਮਾਇੰਦਿਆਂ ਅਤੇ ਸਮੂੰਹ ਪੰਜਾਬੀਅਤ ਨੇ ਸਿਰਕਤ ਕੀਤੀ। ਜਿਸ ਦੀ ਸੁਰੂਆਤ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਤਸਵੀਰ ‘ਤੇ ਫੁੱਲਾਂ ਦੇ ਹਾਰ ਪਾਉਣ ਨਾਲ ਹੋਈ।

ਇਸ ਉਪਰੰਤ ਯਮਲਾ ਜੀ ਦੇ ਸਗਿਰਦ ਰਾਜ ਬਰਾੜ ਨੇ ਧਾਰਮਿਕ ਗੀਤ ਨਾਲ ਕੀਤੀ। ਇਸ ਉਪਰੰਤ ਸੁਰੂ ਹੋਇਆ ਗਾਇਕੀ ਦਾ ਖੁਲ੍ਹਾਂ ਅਖਾੜਾ ਜਿਸ ਵਿੱਚ ਕਲਾਕਾਰਾ ਨੇ ਆਪਣੀ ਵਿਰਾਸਤੀ ਗਾਇਕੀ ਦਾ ਖੂਬ ਰੰਗ ਬੰਨਿਆ। ਜਿਸ ਵਿੱਚ ਰਾਜ ਬਰਾੜ ਤੋ ਇਲਾਵਾ ਖਾਸ ਤੌਰ ‘ਤੇ ਗਾਇਕ ਬਰਜਿੰਦਰ ਮਚਲਾ ਜੱਟ, ਗਾਇਕਾ ਬੀਬੀ ਜੋਤ ਰਣਜੀਤ ਕੌਰ, ਪੱਪੀ ਭਦੌੜ, ਗੌਗੀ ਸੰਧੂ, ਹਰਦੇਵ ਸੰਧੂ ਆਦਿਕ ਨੇ ਗੀਤ ਗਾਏ। ਜਦ ਕਿ ਦਿਲਦਾਰ ਬ੍ਰਦਰਜ਼ ਕੈਲੀਫੋਰਨੀਆ ਮਿਊਜ਼ੀਕਲ ਗਰੁੱਪ ਦੇ ਅਵਤਾਰ ਗਰੇਵਾਲ, ਰਾਣੀ ਗਿੱਲ, ਕਾਂਤਾ ਸਹੋਤਾ, ਕਾਰਾ ਗਿੱਲ, ਅਤੇ ਪੱਪੂ ਬਰਾੜ ਨੇ ਆਪਣੀ

ਗਾਇਕੀ ਰਾਹੀ ਖੂਬ ਰੌਣਕਾਂ ਲਾਈਆ। ਜਦ ਕਿ ਇਸ ਮੇਲੇ ਵਿੱਚ ਸ਼ਿਰਕਤ ਕਰਨ ਲਈ ਲੋਕ ਪ੍ਰਸਿੱਧ ਗੀਤਕਾਰ ਅਤੇ ਸਟੇਜ਼ ਸੰਚਾਲਕ ਮੱਖਣ ਬਰਾੜ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਜਿੰਨ੍ਹਾਂ ਆਪਣੀ ਮਿਆਰੀ ਸ਼ੇਅਰੀ ਅਤੇ ਵਿਚਾਰਾ ਨਾਲ ਸਾਂਝ ਪਾਈ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਰੇਡੀਓ ਹੋਸ਼ਟ ਅਤੇ ਲੇਖਕ ਜਗਤਾਰ ਗਿੱਲ ਅਤੇ ਜਸਵੰਤ ਮਹਿੰਮੀ ਨੇ ਬਾਖੂਬੀ ਕੀਤਾ। ਇੰਨ੍ਹਾਂ ਯਾਦਗਾਰੀ ਪਲਾ ਨੂੰ ਕੈਮਰਬੱਧ ਸਿਆਰਾ ਸਿੰਘ ਢੀਡਸਾ ‘ਉਮਨੀ ਵੀਡੀਉ ਬੇਕਰਸ਼ਫੀਲਡ’ ਨੇ ਕੀਤਾ।

ਸਟੇਜ਼ ਸੰਚਾਲਨ ਜਸਵੰਤ ਮੈਹਿਮੀ ਨੇ ਬਾਖੂਬੀ ਕੀਤਾ। ਮੇਰੇ ਦੌਰਾਨ ਸੰਸਥਾ ਵੱਲੋਂ ਚਾਹ-ਪਕੌੜੇ, ਜਲੇਬੀਆਂ ਆਦਿਕ ਦੇ ਲੰਗਰ ਚੱਲੇ। ਇਹ ਨਿਰੋਲ ਪੰਜਾਬੀ ਸੱਭਿਆਚਾਰ ਦਾ ਸੁਨੇਹਾ ਦਿੰਦਾ ਹੋਇਆ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਸਮਰਪਤ ਇਹ ਮੇਲਾ ਯਾਦਗਾਰੀ ਹੋ ਨਿਬੜਿਆ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares