ਡਾਕਟਰ ਸੁਰਿੰਦਰ ਸਿੰਘ ਗਿੱਲ ਤੇ ਬੀਬੀ ਰਾਜਿੰਦਰ ਕੋਰ ਗਿੱਲ ਦਾ ਵਾਘਾ ਬਾਰਡਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਭਰਵਾ ਸਵਾਗਤ – ਰਾਮ ਸਿੰਘ

ਪੰਜਾਬ ਅਤੇ ਪੰਜਾਬੀਅਤ

ਨਿਊਯਾਰਕ/ਲਾਹੌਰ 6 ਨਵੰਬਰ (ਰਾਜ ਗੋਗਨਾ)- ਸਿੱਖਸ ਆਫ ਅਮਰੀਕਾ ਦੇ ਬੋਰਡ ਆਫ ਡਾਇਰੈਕਟਰ ਡਾਕਟਰ ਸੁਰਿੰਦਰ ਸਿੰਘ ਗਿੱਲ ਤੇ ਉਨਾ ਦੀ ਧਰਮ-ਪਤਨੀ ਰਾਜਿੰਦਰ ਕੋਰ ਗਿੱਲ ਦਾ ਵਾਘਾ ਬਾਰਡਰ ਤੇਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਤੇ ਉਨਾ ਦੀ ਸਮੁੱਚੀ ਟੀਮ ਮਹਿਕਮਾ ਉਕਾਫ ਨੇ ਭਰਵਾ ਸਵਾਗਤ ਕੀਤਾ। ਜਿਸ ਦੀ ਅਗਵਾਈ ਭਾਈ ਰਾਮ ਸਿੰਘ ਵਾਇਸ ਪ੍ਰਧਾਨ ਨੂਨ ਲੀਗ ਸਿੰਧ ਨੇ ਕੀਤੀ ਹੈ।

ਜਿੱਥੇ ਉਨਾ ਵੱਲੋਂ ਫੁੱਲਾਂ ਦੇ ਹਾਰਾ ਤੇ ਗੁਲਦਸਤਿਆਂ ਨਾਲ ਜੀ ਆਇਆ ਕੀਤਾ, ਉਥੇ ਸਿੰਘਾਂ ਵੱਲੋਂ ਸਲਾਮੀ ਵੀ ਦਿੱਤੀ ਗਈ। ਉਪਰੰਤ ਗੁਰੁਦੁਆਰਾ ਡੇਰਾ ਸਾਹਿਬ ਨੂੰ ਚਾਲੇ ਪਾ ਦਿੱਤੇ। ਡਾਕਟਰ ਗਿੱਲ ਨੇ ਦੱਸਿਆਂ ਕਿ ਬਾਰਡਰ ਦੇ ਸਟਾਫ਼ ਵੱਲੋਂ ਵੀ ਉਨਾ ਦੀ ਭਰਪੂਰ ਖ਼ਿਦਮਤ ਕੀਤੀ। ਇਦੰਰਜੀਤ ਸਿੰਘ ਸੀਨੀਅਰ ਅਫਸਰ ਵੱਲੋਂ ਉਨਾ ਨੂੰ ਸਕਾਰਟ ਕਰਕੇ ਬਾਰਡਰ ਦੇ ਦੂਸਰੇ ਪਾਸੇ ਛੱਡਿਆ ਗਿਆ।ਰਾਮ ਸਿੰਘ ਨੇ ਡੇਰਾ ਸਾਹਿਬ ਵੀ ਕਾਫ਼ੀ ਮਾਣ ਬਖ਼ਸ਼ਿਆ ਜੋ ਕਾਬਲੇ ਤਾਰੀਫ਼ ਸੀ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares