ਖ਼ਾਲਸਾ ਏਡ ਵੱਲੋਂ ਕੁਈਨਜ਼ਲੈਂਡ ‘ਚ ਹੜ੍ਹ ਪੀੜਤਾਂ ਲਈ ਸਹਾਇਤਾ

ਪੰਜਾਬ ਅਤੇ ਪੰਜਾਬੀਅਤ

ਬਿ੍ਸਬੇਨ : ਸੂਬਾ ਕੁਈਨਜ਼ਲੈਂਡ ਦੇ ਕਈ ਖੇਤਰ ਲੰਬੇ ਸੋਕੇ ਪਿੱਛੋਂ ਹੁਣ ਭਿਆਨਕ ਹੜ੍ਹਾਂ ਦੀ ਚਪੇਟ ਵਿਚ ਹਨ।ਉੱਤਰੀ-ਪੱਛਮੀ ਕੁਈਨਜ਼ਲੈਂਡ ਦੇ ਕਈ ਖੇਤਰਾਂ ‘ਚ ਪਿਛਲੇ ਦੋ ਹਫ਼ਤਿਆਂ ਤੋਂ ਭਾਰੀ ਬਾਰਿਸ਼ ਕਾਰਨ ਟਾਊਨਜ਼ਵਿਲ ਸ਼ਹਿਰ ਸਦੀ ਦੇ ਸਭ ਤੋਂ ਬੁਰੇ ਹੜ੍ਹਾਂ ਦੀ ਮਾਰ ਹੇਠ ਹੈ ਅਤੇ ਜਨਜੀਵਨ ਪ੍ਭਾਵਿਤ ਹੈ। ਹੜ੍ਹਾਂ ਦੇ ਕਹਿਰ ਕਾਰਨ ਇੰਟਰਨੈਸ਼ਨਲ ਸਿੱਖ ਚੈਰਿਟੀ ਸੰਸਥਾ ‘ਖ਼ਾਲਸਾ ਏਡ’ ਦੇ ਵਾਲੰਟੀਅਰਾਂ ਵੱਲੋਂ ਲੋਕਾਂ ਨੂੰ ਘਰ-ਘਰ ਪਹੁੰਚ ਕੇ ਭੋਜਨ ਦੀ ਸਹਾਇਤਾ ਕੀਤੀ ਜਾ ਰਹੀ ਹੈ। ਇਕੱਲੇ ਟਾਊਨਜ਼ਵਿਲ ਸ਼ਹਿਰ ਵਿਚ ਤਕਰੀਬਨ 20 ਹਜ਼ਾਰ ਲੋਕਾਂ ਨੂੰ ਹੜ੍ਹਾਂ ਨੇ ਪ੍ਭਾਵਿਤ ਕੀਤਾ ਸੀਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ‘ਚੋਂ ਬਾਹਰ ਕਰਕੇ ਸੁਰੱਖਿਆ ਕੇਂਦਰਾਂ ‘ਚ ਰੱਖਿਆ ਗਿਆ ਸੀ।ਹਾਲਾਂਕਿ, ਬਹੁਤ ਸਾਰੇ ਖੇਤਰਾਂ ‘ਚ ਹੜ੍ਹਾਂ ਦਾ ਪਾਣੀ ਹੁਣ ਘੱਟ ਗਿਆ ਹੈ ਅਤੇ ਲੋਕ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨਪਰ ਸੂਬਾ ਸਰਕਾਰ ਅਤੇ ਨਿਵਾਸੀਆਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਇਸ ਸਮੇਂ ਭੋਜਨ ਅਤੇ ਦੁੱਧ ਦੀ ਫ਼ੌਰੀ ਲੋੜ ਹੈ।ਖ਼ਾਲਸਾ ਏਡ ਦੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵਿਸ਼ੇਸ਼ ਤੌਰ ‘ਤੇ ਮੈਲਬੌਰਨ ਤੋਂ ਆਏ ਹਨ।ਹੜਾਂ ਕਾਰਨ ਇਸ ਇਲਾਕੇ ‘ਚ ਹਜ਼ਾਰਾਂ ਮਵੇਸ਼ੀ ਮਾਰੇ ਗਏ ਹਨਜਿਹੜੇ ਜਿਉਂਦੇ ਬਚੇ ਹਨ ਉਹ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares