ਹੰਸ ਰਾਜ ਹੰਸ ਦੇ ਛੋਟੇ ਪੁੱਤਰ ਯੁਵਰਾਜ ਹੰਸ ਅਤੇ ਅਦਾਕਾਰ ਮਾਨਸੀ ਸ਼ਰਮਾਂ ਬੱਝੇ ਵਿਆਹ ਦੇ ਬੰਧਨ ਚ’,ਦੇਖੋ ਵਿਆਹ ਦੀ ਲਾਇਵ ਵੀਡੀਓ ਤੇ ਸ਼ੇਅਰ ਕਰੋ

ਪੰਜਾਬ ਅਤੇ ਪੰਜਾਬੀਅਤ

ਹੰਸ ਰਾਜ ਹੰਸ ਦੇ ਛੋਟੇ ਪੁੱਤਰ ਯੁਵਰਾਜ ਹੰਸ ਅਤੇ ਅਦਾਕਾਰਾ ਮਾਨਸੀ ਸ਼ਰਮਾ ਵਿਆਹ ਦੇ ਬੰਧਨ ‘ਚ ਬੱਝੇ:ਜਲੰਧਰ : ਪਾਲੀਵੁੱਡ ਤੇ ਬਾਲੀਵੁੱਡ ਫਿਲਮ ਇੰਡਸਟਰੀ ‘ਚ ਅੱਜ -ਕੱਲ ਵਿਆਹਾਂ ਦਾ ਦੌਰ ਚੱਲ ਰਿਹਾ ਹੈ।ਅਲਫਾਜ ਤੇ ਨਿੰਜਾ ਤੋਂ ਬਾਅਦ ਅਦਾਕਾਰ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਵਿਆਹ ਦੇ ਬੰਧਨ ‘ਚ ਬੱਝ ਗਏ ਹਨ।ਪੰਜਾਬ ਦੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੇ ਛੋਟੇ ਪੁੱਤਰ ਅਦਾਕਾਰ ਯੁਵਰਾਜ ਹੰਸ ਦੇ ਵਿਆਹ ਦੇ ਚਰਚੇ ਕਾਫੀ ਲੰਬੇ ਸਮੇਂ ਤੋਂ ਛਿੜੇ ਹੋਏ ਸਨ।

ਅੱਜ ਅਦਾਕਾਰ ਯੁਵਰਾਜ ਹੰਸ ਨੇ ਆਪਣੀ ਪ੍ਰੇਮਿਕਾ ਮਾਡਲ ਅਤੇ ਅਦਾਕਾਰਾ ਮਾਨਸੀ ਸ਼ਰਮਾ ਨਾਲ ਵਿਆਹ ਦੇ ਬੰਧਨ ‘ਚ ਬੱਝ ਗਏ ਹਨ।ਅਦਾਕਾਰ ਯੁਵਰਾਜ ਹੰਸ ਨੇ ਟੀ.ਵੀ. ਦੀ ਮਸ਼ਹੂਰ ਅਦਾਕਾਰਾ ਮਾਨਸੀ ਸ਼ਰਮਾ ਨਾਲ ਜਲੰਧਰ ‘ਚ ਲਾਵਾਂ ਲਈਆਂ ਹਨ।ਅਦਾਕਾਰ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਦੱਸਣਯੋਗ ਹੈ ਕਿ ਅਦਾਕਾਰ ਯੁਵਰਾਜ ਹੰਸ ਆਪਣੇ ਵਿਆਹ ਦੀਆਂ ਸਾਰੀਆਂ ਸੈਰੇਮਨੀਆਂ ਦੀਆਂ ਤਸਵੀਰਾਂ ਤੇ ਪੋਸਟਾਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕਰਦੇ ਹਨ।ਯੁਵਰਾਜ ਹੰਸ ਅਤੇ ਅਦਾਕਾਰਾ ਮਾਨਸੀ ਸ਼ਰਮਾ ਦੀ ਮੰਗਣੀ ਪਿਛਲੇ ਸਾਲ ਹੋਈ ਸੀ।ਦੋਵੇਂ ਇਕ-ਦੂਜੇ ਨੂੰ ਕਾਫੀ ਲੰਬੇ ਸਮੇਂ ਤੋਂ ਡੇਟ ਕਰ ਰਹੇ ਸਨ।ਬੀਤੇ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਸ਼ਗਨਾਂ ਦਾ ਵਟਣਾ ਲੱਗਾ ਸੀ ਅਤੇ ਮਾਨਸੀ ਸ਼ਰਮਾ ਨੇ ਆਪਣੇ ਹੱਥਾਂ ‘ਤੇ ਯੁਵਰਾਜ ਹੰਸ ਦੇ ਨਾਂ ਦੀ ਮਹਿੰਦੀ ਲਾਈ ਸੀ।


ਦੱਸ ਦਈਏ ਕਿ ਗਾਇਕ ਅਤੇ ਅਦਾਕਾਰ ਯੁਵਰਾਜ ਹੰਸ ਵਾਂਗ ਹੀ ਮਾਨਸੀ ਵੀ ਮਨੋਰੰਜਨ ਜਗਤ ਨਾਲ ਜੁੜੀ ਹੋਈ ਹੈ।ਮਾਨਸੀ ਪੰਜਾਬੀ ਫ਼ਿਲਮ ‘ਜੁਗਾੜੀ ਡੌਟ ਕੌਮ’ ਵਿੱਚ ਨਜ਼ਰ ਆ ਚੁੱਕੀ ਹੈ।

ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ ‘ਚ ਬਤੌਰ ਮਾਡਲ ਕੰਮ ਕਰ ਚੁੱਕੀ ਮਾਨਸੀ ਐਮਐਚਵੰਨ ਦੇ ਸ਼ੋਅ ਆਵਾਜ਼ ਪੰਜਾਬ ਦੀ ਨੂੰ ਹੋਸਟ ਕਰ ਚੁੱਕੀ ਹੈ।ਉਂਝ ਉਹ ਟੈਲੀਵਿਜ਼ਨ ਤੋਂ ਪੰਜਾਬੀ ਇੰਡਸਟਰੀ ਵੱਲ ਆਈ ਹੈ।ਮਹਾਂਭਾਰਤ, ਸੀਆਈਡੀ, ਸਾਵਧਾਨ ਇੰਡੀਆ, ਮਹਾਂਮੂਵੀ, ਆਸਮਾਨ ਸੇ ਆਗੇ, ਪਵਿੱਤਰ ਰਿਸ਼ਤਾ ਸਮੇਤ ਕਈ ਟੀਵੀ ਸੀਰੀਅਲਸ ‘ਚ ਵੱਡੀ ਛੋਟੀ ਭੂਮਿਕਾ ਅਦਾ ਕਰ ਚੁੱਕੀ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares