ਹੈਲਪਿੰਗ ਹੈਂਡਜ਼ ਗਰੁੱਪ ਵੱਲੋਂ ਬੱਚਿਆਂ ਨੂੰ ਵੰਡੀ ਗਈ ਸਟੇਸ਼ਨਰੀ

ਪੰਜਾਬ ਅਤੇ ਪੰਜਾਬੀਅਤ

ਬਠਿੰਡਾ ( ਨਰਿੰਦਰ ਪੁਰੀ ) ਲੋੜਵੰਦਾਂ ਦੀ ਮੱਦਦ ਕਰਨ ਦੇ ਉਦੇਸ਼ ਨਾਲ ਤਿਆਰ ਕੀਤੇ ਸੋਸ਼ਲ ਮੀਡੀਆ ਗਰੁੱਪ ਹੈਲਪਿੰਗ ਹੈਂਡਜ਼ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿਰਕ ਕਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਆਈਟਮਜ਼ ਦੀ ਮੱਦਦ ਕੀਤੀ ਗਈ। ਪ੍ਰਾਇਮਰੀ ਵਿੰਗ ਦੇ ਸਕੂਲੀ ਵਿਦਿਆਰਥੀਆਂ ਨੂੰ ਰੈੱਡ ਕਰਾਸ ਦੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆਂ ਵੱਲੋਂ ਹੈਂਡ ਵਾਸ਼ਿੰਗ, ਸਾਫ ਸਫਾਈ ਦਾ ਖਿਆਲ ਰੱਖਣ, ਸਹੀ ਤਰੀਕੇ ਨਾਲ ਬ੍ਰਸ਼ਿੰਗ ਕਰਨ ਅਤੇ ਬਿਮਾਰੀਆਂ ਤੋਂ ਬਚਾਅ ਸੰਬੰਧੀ ਹੈਲਥ ਟਿਪਸ ਵੀ ਦਿੱਤੇ ਗਏ।

ਸਕੂਲ ਇੰਚਾਰਜ ਜਸਵਿੰਦਰ ਸਿੰਘ ਦੀ ਅਗੁਵਾਈ ਵਿੱਚ ਸਕੂਲ ਵਿੱਚ ਰੱਖੇ ਗਏ ਇੱਕ ਸਾਦਾ ਸਮਾਗਮ ਦੌਰਾਨ ਪਹੁੰਚੇ ਨਰੇਸ਼ ਪਠਾਣੀਆ, ਟ੍ਰੈਫਿਕ ਵਿੰਗ ਦੇ ਏਐੱਸਆਈ ਹਾਕਮ ਸਿੰਘ ਅਤੇ ਜਗਤਾਰ ਸਿੰਘ ਨੇ ਇਹ ਸਮਾਨ ਵਿਦਿਆਰਥੀਆਂ ਨੂੰ ਵੰਡਿਆ। ਗਰੁੱਪ ਦੇ ਐਡਮਨ ਪੱਲਵ ਗੁਪਤਾ ਨੇ ਦੱਸਿਆ ਕਿ ਸਟੇਸ਼ਨਰੀ ਆਈਟਮਜ਼ ਦੀ ਇਹ ਸਾਰੀ ਵਿੱਤੀ ਮੱਦਦ ਗਰੁੱਪ ਮੈਂਬਰ ਪ੍ਰਿੰਸ ਉਰਫ ਪਿੰਟਾ ਜੀ ਵੱਲੋਂ ਦਿੱਤੀ ਗਈ। ਉਹਨਾਂ ਦੱਸਿਆ ਕਿ ਇਸ ਗਰੁੱਪ ਰਾਹੀਂ ਲੋੜਵੰਦ ਵਿਅਕਤੀਆਂ ਦੀ ਹਰ ਸੰਭਵ ਮੱਦਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆਂ ਨੇ ਸਕੂਲੀ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਫਲ ਹੋਣ, ਨਿੱਜੀ ਸਾਫ ਸਫਾਈ, ਹੈਂਡ ਵਾਸ਼ਿੰਗ ਅਤੇ ਹੈਲਥ ਟਿਪਸ ਦਿੱਤੇ। ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਏਐੱਸਆਈ ਹਾਕਮ ਸਿੰਘ ਨੇ ਬੱਚਿਆਂ ਨੂੰ ਪੜਾਈ ਵਿੱਚ ਧਿਆਨ ਦੇ ਕੇ ਮਾਂ-ਬਾਪ ਅਤੇ ਗੁਰੂਆਂ ਦੀ ਇੱਜਤ ਕਰਨ ਦੀ ਨਸੀਹਤ ਦਿੱਤੀ। ਸਕੂਲ ਇੰਚਾਰਜ ਜਸਵਿੰਦਰ ਸਿੰਘ ਨੇ ਗਰੁੱਪ ਦੇ ਮੈਂਬਰਾਂ ਦਾ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares