ਹੇਮਕੁੰਟ ਸਾਹਿਬ ਵਿਖੇ ਚੱਲ ਰਹੀ ਅਨੋਖੀ ਸੇਵਾ .. ਬਹੁਤ ਵੱਡਾ ੳੂਪਰਾਲਾ ਸਭ ਨਾਲ ਸ਼ੇਅਰ ਕਰੋ….ਜਾਣੋ ਪੂਰੀ ਖਬਰ

ਪੰਜਾਬ ਅਤੇ ਪੰਜਾਬੀਅਤ

ਹੇਮਕੁੰਟ ਸਾਹਿਬ ਦਾ ਰਸਤਾ ਬਹੁਤ ਲੰਮਾ ਹੋਣ ਕਰਕੇ ਅਤੇ ਕੲੀ ਕਿਲੋਮੀਟਰ ਪੈਦਲ ਚੱਲਣ ਕਰਕੇ ਕੲੀ ਸੰਗਤਾਂ ਨੂੰ ਥਕਾਵਟ ਹੋ ਜਾਂਦੀ ਹੈ । ਇਸ ਨੂੰ ਦੇਖਦੇ ਹੋੲੇ ਸੰਗਤਾਂ ਨੇ ਅਨੋਖੀ ਸੇਵਾ ਸ਼ੁਰੂ ਕੀਤੀ ਹੈ ਹੇਮਕੁੰਟ ਸਾਹਿਬ ਆਓਣ ਵਾਲੀ ਸੰਗਤ ਦੀਆਂ ਲੱਤਾਂ ਦੀ ਮਾਲਿਸ਼ ਕੀਤੀ ਜਾਣੀ ਬਹੁਤ ਵੱਡੀ ਸੇਵਾ ਹੈ .. ਉੱਤਰਾ ਖੰਡ ਵਾਲਾ ਇਹ ਟਿਕਾਣਾ ‘ਹੇਮਕੁੰਟ’ ਜੁਗਾਂ-ਜੁਗਾਂਤਰਾਂ ਤੋਂ ਮਹਾਂਪੁਰਖਾਂ, ਮਹਾਨ ਤਪੱਸਵੀਆਂ ਤੇ ਪ੍ਰਭੂ ਸੰਗ ਲਿਵ ਜੋੜਨ ਵਾਲਿਆਂ ਦੀ ਤਪੋ ਭੂਮੀ ਰਿਹਾ ਹੈ। ਸਦੀਆਂ ਪਹਿਲਾਂ ਬਰਫਾਂ ਲੱਦੀਆਂ ਇਨ੍ਹਾਂ ਪਹਾੜੀ-ਚੋਟੀਆਂ ਦੇ ਵਿਚ ਇਸ ਸਰੋਵਰ ਕੰਢੇ ਅਨੇਕ ਗੁਫਾਵਾਂ ਹੁੰਦੀਆਂ ਸਨ, ਜਿਨ੍ਹਾਂ ਵਿਚ ਰਿਸ਼ੀ-ਮੁਨੀ ਤੇ ਤਪੱਸਵੀ ਇਕਾਂਤ ਸ਼ਾਂਤ ਸਥਾਨ ਤੇ ਕੁਦਰਤ ਦੀ ਗੋਦੀ ਵਿਚ ਬੈਠ ਕੇ ਪ੍ਰਭੂ ਨਾਲ ਇੱਕਮਿਕ ਹੋਣ ਦਾ ਯਤਨ ਕੀਤਾ ਕਰਦੇ ਸਨ। Image result for hemkunt sahibਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਛਲੇ ਸਰੂਪ ਵਿਚ ਇਸੇ ਅਸਥਾਨ ਉੱਪਰ ਇਕ ਗੁਫਾ ਵਿਚ ਰਹਿ ਕੇ ਤਪ ਕੀਤਾ ਸੀ। ਇਸ ਪਵਿੱਤਰ ਪਾਵਨ ਕੁੰਡ ਵਿਚ ਅੱਜ ਕੱਲ੍ਹ ਵੀ ਯਾਤਰੂ ਪ੍ਰਭੂ ਪਿਆਰ ਦੀ ਲਿਵ ਵਾਲੇ ਇਨਸਾਨ ਕਰਦੇ ਹਨ। ਯਾਤਰਾ ਭਾਵੇਂ ਅਤਿ ਕਠਿਨ ਹੈ ਪਰ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਉਦਮੀ ਸੰਗਤਾਂ ਜੂਨ ਮਹੀਨੇ ਤੋਂ ਆਪਣੀ ਯਾਤਰਾ ਕਰਦੀਆਂ ਹਨ।Image result for hemkunt sahib

ਸ੍ਰੀ ਹੇਮਕੁੰਟ ਸਾਹਿਬ ਉਹ ਪਵਿੱਤਰ ਤਪੋਭੂਮੀ ਹੈ ਜਿਥੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪਿਛਲੇ ਸਰੂਪ ਵਿਚ ਬਹੁਤ ਲੰਮਾ ਸਮਾਂ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਵਿਚ ਬਿਤਾਇਆ। ਇਸ ਆਤਮਕ ਅਵਸਥਾ ਵਿਚ ਆਪ ਅਤੇ ਅਕਾਲ ਪੁਰਖ ਵਿਚਾਲੇ ਕੋਈ ਭਿੰਨਤਾ ਨਾ ਰਹੀ। ਇਸ ਮਹਾਨ ਤਪੱਸਵੀ ਦੁਸ਼ਟ ਦਮਨ ਨੂੰ ਵਾਹਿਗੁਰੂ ਨੇ ਆਗਿਆ ਕੀਤੀ ਕਿ ਤੁਸੀਂ ਨਵੀਂ ਜੀਵਨ ਯਾਤਰਾ ਵਿਚ ਸੰਸਾਰ ‘ਤੇ ਜਾ ਕੇ ਧਰਮ ਦਾ ਪਸਾਰਾ ਕਰੋ। ਅਧਰਮੀਆਂ ਤੇ ਜ਼ਾਲਮਾਂ ਦੇ ਅਤਿਆਚਾਰਾਂ ਨੂੰ ਠੱਲ੍ਹ ਪਾਓ। Image result for hemkunt sahibਇਸ ‘ਹੁਕਮ’ ਦੀ ਪਾਲਣਾ ਕਰਦਿਆਂ ਦੁਸਟ-ਦਮਨ ਨੇ ਹੇਮਕੁੰਟ ਤੋਂ ਆ ਕੇ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਪਟਨਾ ਸਾਹਿਬ ਵਿਚ ਜਨਮ ਲਿਆ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਵੈ-ਜੀਵਨੀ ‘ਬਚਿੱਤਰ ਨਾਟਕ’ ਵਿਚ ਆਪਣੀ ਵਰਤਮਾਨ ਜੀਵਨ ਯਾਤਰਾ ਤੇ ਪਿਛਲੇ ਸਰੂਪ ਦੇ ਸਮਾਚਾਰ ਆਪ ਵਰਨਣ ਕੀਤੇ ਹਨ ਜਿਨ੍ਹਾਂ ਤੋਂ ਆਪ ਦੇ ਇਸ ਤਪ ਅਸਥਾਨ ਦਾ ਸੰਸਾਰ ਨੂੰ ਗਿਆਨ ਹੋਇਆ:

” ਅਬ ਮੈਂ ਅਪਨੀ ਕਥਾ ਬਖਾਨੋ
ਤਪ ਸਾਧਤ ਜਿਹਿ ਬਿਧਿ ਮੋਹਿ ਆਨੋ
ਹੇਮਕੁੰਟ ਪਰਬਤ ਹੈ ਜਹਾਂ
ਸਪਤ ਸ੍ਰਿੰਗ ਸੋਭਿਤ ਹੈ ਤਹਾਂ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares