ਹੁਣ ਨਿਊਜ਼ੀਲੈਂਡ ‘ਚ ਭਿਆਨਕ ਅੱਤਵਾਦੀ ਹਮਲਾ, 40 ਮੌਤਾਂ, ਅਨੇਕਾਂ ਜ਼ਖ਼ਮੀ

ਪੰਜਾਬ ਅਤੇ ਪੰਜਾਬੀਅਤ

ਅਾਸਟਰੇਲੀਅਾ ‘ਚ ਮਨਮੀਤ ਅਲੀਸ਼ੇਰ ਨੂੰ ਬੇਰਹਿਮੀ ਨਾਲ ‘ਕਤਲ’ ਕਰਨ ਦੀ ਘਟਨਾ ਤੋਂ ਬਾਦ ਕਿਸੇ ਗੋਰੇ ਵੱਲੋਂ ਕੀਤਾ ਗਿਆ ਨਿੳੂਜ਼ੀਲੈਂਡ ਕਤਲੇਅਾਮ ਦੂਜੀ ਵੱਡੀ ਘਟਨਾ ਹੈ! ਅਾਸਟਰੇਲੀਅਾ ਨੇ ਮਨਮੀਤ ਦੇ ਕਾਤਲ ਨੂੰ ਮਾਨਸਿਕ ਤੌਰ ‘ਤੇ ਬਿਮਾਰ ਦੱਸ ਕੇ “ਜੱਟ ਜੱਟਾਂ ਦੇ, ਭੋਲੂ ਨਰੈਣ ਕਾ” ਦੀ ਕਹਾਵਤ ਸੱਚ ਕਰ ਵਿਖਾੲੀ! ਅਲੋਕਾਰੀ ਗੱਲ ਨਹੀਂ ਹੋਵੇਗੀ, ਜੇ ਕੱਲ੍ਹ ਕਲੰਤਰ ਨੂੰ ਨਿੳੂਜ਼ੀਲੈਂਡ ਕਤਲੇਅਾਮ ਦੇ ਦੋਸ਼ੀ ਨੂੰ ਵੀ ਮਾਨਸਿਕ ਰੋਗੀ ਦਰਸਾ ਕੇ ਗੋਂਗਲੂੰਅਾਂ ਤੋਂ ਮਿੱਟੀ ਝਾੜ ਲਈ ਜਾਵੇ! ਹੈਰਾਨੀ ੲਿਸ ਗੱਲ ਦੀ ਹੈ ਕਿ ਜੇ ੲਿਹ ਘਟਨਾ ਵੀ ਅੱਤਵਾਦ ਦੇ ਸੈਂਚੇ ‘ਚ ਫਿੱਟ ਨਹੀਂ ਬਹਿੰਦੀ ਤਾਂ ਅੱਤਵਾਦ ਦੇ ਕਿਹੜੇ ਵੱਖਰੇ ਸਿੰਙ ਲੱਗੇ ਹੁੰਦੇ ਹਨ? 🙏ਮਨਦੀਪ ਖੁਰਮੀ ਹਿੰਮਤਪੁਰਾ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ‘ਚ ਸ਼ੁੱਕਰਵਾਰ ਨੂੰ ਦੋ ਮਸਜ਼ਿਦਾਂ ‘ਤੇ ਗੋਲੀਬਾਰੀ ਕੀਤੀ ਗਈ। ਅਲ-ਨੂਰ ਤੇ ਲਿਨਵੁੱਡ ‘ਚ ਹਮਲਾ ਦੁਪਹਿਰ ਬਾਅਦ ਨਮਾਜ਼ ਅਦਾ ਕਰਨ ਮਗਰੋਂ ਕੀਤਾ ਗਿਆ। ਖ਼ਬਰ ਲਿਖੇ ਜਾਣ ਤਕ 40 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪੁਲਿਸ ਸਥਿਤੀ ਨੂੰ ਸਾਂਭਣ ‘ਚ ਲੱਗੀ ਹੋਈ ਹੈ ਪਰ ਅਜੇ ਖ਼ਤਰਾ ਬਣਿਆ ਹੋਇਆ ਹੈ। ਹਮਲਾਵਰ ਅਜੇ ਵੀ ਸਰਗਰਮ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰ ਨੇ ਇਸ ਹਮਲੇ ਨੂੰ ਦੁਨੀਆ ਦਾ ਸਭ ਤੋਂ ਕਾਲਾ ਦਿਨ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ‘ਚ ਸ਼ਾਮਲ ਇੱਕ ਔਰਤ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਮਸਜ਼ਿਦ ਕੋਲ ਮਿਲੀ ਕਾਰ ਤੋਂ ਕਈ ਆਈਈਈਡੀ ਨੂੰ ਡਿਫਯੂਜ਼ ਕੀਤਾ ਹੈ। ਨਿਊਜ਼ੀਲੈਂਡ ਪੁਲਿਸ ਮੁਤਾਬਕ ਹਮਲਾਵਰ ਇੱਕ ਆਸਟ੍ਰੇਲਿਆਈ ਨੌਜਵਾਨ ਬ੍ਰੇਂਟਨ ਟੈਰੇਂਟ ਸੀ। ਉਸ ਨੇ ਮਸਜ਼ਿਦ ‘ਚ ਜਾਣ ਤੋਂ ਪਹਿਲਾਂ ਫੇਸਬੁੱਕ ਲਾਈਵ ਕੀਤਾ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਇਸ ਵੀਡੀਓ ‘ਚ ਹਮਲਾਵਰ ਮਸਜ਼ਿਦ ‘ਚ ਜਾ ਕੇ ਲੋਕਾਂ ‘ਤੇ ਗੋਲੀਆਂ ਚਲਾਉਂਦੇ ਸਾਫ਼ ਨਜ਼ਰ ਆ ਰਹੇ ਹਨ। ਰਿਪੋਰਟਾਂ ਮੁਤਾਬਕ 28 ਸਾਲਾਂ ਦੇ ਬ੍ਰੇਂਟਨ ਨੇ ਆਪਣੇ ਖ਼ਤਰਨਾਕ ਇਰਾਦਿਆਂ ਬਾਰੇ 37 ਪੇਜ਼ਾਂ ਦੇ ਮੈਨੀਫੈਸਟੋ ‘ਚ ਵੀ ਲਿਖਿਆ ਸੀ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares