ਹੁਣ ਜੰਮੂ ਕਸ਼ਮੀਰ ਦੇ ਨਜ਼ਾਰੇ… ਸਿਰਫ 981 ਰੁ ਵਿਚ ਲਵੋ

ਪੰਜਾਬ ਅਤੇ ਪੰਜਾਬੀਅਤ

ਮਾਨਸੂਨ ਸੀਜ਼ਨ ‘ਚ ਹਵਾਈ ਯਾਤਰਾ ‘ਤੇ ਲਗਾਤਾਰ ਆਫਰਜ਼ ਦਿੱਤੇ ਜਾ ਰਹੇ ਹਨ। ਇੰਡੀਗੋ ਏਅਰਲਾਈਨਜ਼ ਨੇ ਘਰੇਲੂ ਉਡਾਣਾਂ ‘ਤੇ ਸਸਤੇ ਟਿਕਟਾਂ ਦਾ ਆਫਰ ਕੱਢਿਆ ਹੈ। ਇਹ ਸਸਤੇ ਆਫਰ ਸਿਰਫ ਅੱਜ ਤੇ ਕੱਲ੍ਹ ਯਾਨੀ 8 ਤੇ 9 ਅਗਸਤ ਤੱਕ ਹੀ ਲਏ ਜਾ ਸਕਦੇ ਹਨ।

ਇੰਡੀਗੋ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਟ੍ਰੈਵਲ ਪੀਰੀਅਡ 12 ਅਗਸਤ ਤੋਂ 8 ਅਕਤੂਬਰ ਤੱਕ ਹੋਵੇਗਾ ਹਾਲਾਂਕਿ ਆਫਰ ਕੁਝ ਲਿਮਟਿਡ ਸੀਟਾਂ ਲਈ ਕੱਢਿਆ ਗਿਆ ਹੈ।ਇੰਡੀਗੋ ਵੱਲੋਂ ਦਿੱਤੇ ਆਫਰ ‘ਚ ਜੰਮੂ-ਕਸ਼ਮੀਰ ਦਾ ਟਿਕਟ 981 ਰੁਪਏ ‘ਚ ਸਭ ਤੋਂ ਸਸਤਾ ਹੈ। ਇਸ ਤੋਂ ਬਾਅਦ ਗੋਆ-ਅਹਿਮਦਾਬਾਦ ਲਈ 1099 ਰੁਪਏ ਖਰਚ ਹੋਣਗੇ।

ਦਿੱਲੀ-ਗੋਆ ਦੀ ਫਲਾਇਟ 3718 ਰੁਪਏ ਦੀ ਹੈ ਤੇ ਦਿੱਲੀ-ਲਖਨਊ ਲਈ 1374 ਤੇ ਪਟਨਾ-ਕਲਕੱਤੇ ਲਈ 1099 ਰੁਪਏ ‘ਚ ਟਿਕਟ ਉਪਲਬਧ ਹੈ। ਇਸ ਤੋਂ ਇਲਾਵਾ ਕਈ ਹੋਰ ਰੂਟਾਂ ਤੇ ਵੀ ਆਫਰ ਉਪਲਬਧ ਹਨ।

ਇਸ ਤੋਂ ਇਲਾਵਾ ਸਸਤੇ ਟਿਕਟ ਦੇ ਨਾਲ-ਨਾਲ ਕੈਸ਼ਬੈਕ ਵੀ ਮਿਲੇਗਾ। ਜੇਕਰ ਯਾਤਰੀ ਏਅਰਟੈਲ ਪੇਮੈਂਟ ਬੈਂਕ ਤੇ ਮੋਬੀਕਿਕ ਈ-ਵਾਲੇਟ ਤੋਂ ਟਿਕਟ ਦੀ ਪੇਮੈਂਟ ਕਰਦੇ ਹਨ 2500 ਰੁਪਏ ਦੀ ਟਿਕਟ ਬੁਕਿੰਗ ‘ਤੇ 500 ਰੁਪਏ ਕੈਸ਼ਬੈਕ ਮਿਲੇਗਾ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares