ਹਿੰਦੂ ਆਗੂ ਵਿਪਨ ਸ਼ਰਮਾ ਦੇ ਮਾਮਲੇ ਵਿਚ ਗੈਂਗਸਟਰ ਸਾਰਜ ਸੰਧੂ ਨੂੰ ਕੀਤਾ ਗ੍ਰਿਫ਼ਤਾਰ=punjabatepunjabiyat

ਪੰਜਾਬ ਅਤੇ ਪੰਜਾਬੀਅਤ

ਪੰਜਾਬ ਪੁਲਿਸ ਵੱਲੋ ਸੂਬੇ ਭਰ ‘ਚ ਗੈਂਗਸਟਰਾਂ ਖ਼ਿਲਾਫ਼ ਛੇੜੀ ਮੁਹਿੰਮ ਵਿਚ ਅੱਜ ਪੰਜਾਬ ਪੁਲਿਸ ਨੂੰ ਇਕ ਹੋਰ ਕਾਮਯਾਬੀ ਮਿਲੀ ਹੈ। ਇਸ ਮਿਲੀ ਕਾਮਯਾਬੀ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ ਕਿਓਂ ਕਿ ਅੱਜ ਕੀਤੀ ਗਈ ਗ੍ਰਿਫ਼ਤਾਰੀ ਕਿਸੇ ਛੋਟੇ ਗੈਂਗਸਟਰ ਦੀ ਨਹੀਂ ਹੈ। ਪੰਜਾਬ ਪੁਲਿਸ ਦੇ ਨਾਲ ਨਾਲ ਪੰਜਾਬ ਸਰਕਾਰ ਅਤੇ ਖੁਫੀਆ ਏਜੰਸੀਆਂ ਲਈ ਸਰ ਦਰਦ ਬਣ ਚੁਕੇ ਗੈਂਗਸਟਰ ਸਾਰਜ ਸੰਧੂ ਦੀ ਹੋਈ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ‘ਚ ਕਤਲ ਕੀਤੇ ਹਿੰਦੂ ਆਗੂ ਵਿਪਨ ਸ਼ਰਮਾ ਦੇ ਮਾਮਲੇ ਵਿਚ ਲੁੜੀਂਦੇ ਗੈਂਗਸਟਰ ਸਾਰਜ ਸੰਧੂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਉਸ ਨੇ ਕਈ ਹੋਰ ਗੰਭੀਰ ਅਪਰਾਧਾਂ ਵਿਚ ਸ਼ਾਮਲ ਹੋਣ ਦੀ ਵੀ ਗੱਲ ਕਬੂਲੀ ਹੈ। ਇਸ ਸਬੰਧੀ ਏ.ਆਈ.ਜੀ. ਹਰਪ੍ਰੀਤ ਸਿੰਘ ਖੱਖ ਇਨਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਪੱਤਰਕਾਰ ਸੰਮੇਲਨ ਵਿੱਚ ਜਾਣਕਾਰੀ ਦਿੱਤੀ। ਅੱਜ ਪੰਜਾਬ ਇਨਕਾਊਂਟਰ ਇੰਟੈਲੀਜੈਂਸ ਵਿਭਾਗ ਨੇ ਗੈਂਗਸਟਰ ਸਾਰਜ ਸੰਧੂ ਨੂੰ ਜਲੰਧਰ ਦੇ ਬਿਧੀਪੁਰ ਫਾਟਕ ਤੋਂ ਗ੍ਰਿਫ਼ਤਾਰ ਕੀਤਾ ਹੈ। ਜਦ ਸਾਰਜ ਸੰਧੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਉਸ ਵੇਲੇ ਉਹ ਰੇਲ ਗੱਡੀ ਰਾਹੀਂ ਅੰਮ੍ਰਿਤਸਰ ਜਾ ਰਿਹਾ ਸੀ। ਹਿੰਦੂ ਸੰਘਰਸ਼ ਸੈਨਾ ਦੇ ਲੀਡਰ ਵਿਪਨ ਸ਼ਰਮਾ ਦਾ 30 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਪਹਿਲਾਂ ਇਹ ਕਤਲ ਦਾ ਸ਼ੱਕ ਖਾਲਿਸਤਾਨੀਆਂ ਦੀ ਸ਼ਹਿ ‘ਤੇ ਕੀਤਾ ਗਿਆ ਦੱਸਿਆ ਜਾ ਰਿਹਾ ਸੀ ਪਰ ਗੈਂਗਸਟਰ ਸਾਰਜ ਸਿੰਘ ਮਿੰਟੂ ਨੇ ਫੇਸਬੁੱਕ ‘ਤੇ ਇੱਕ ਪੋਸਟ ਪਾ ਕੇ ਇਹ ਕਿਹਾ ਸੀ ਕਿ ਇਹ ਹੱਤਿਆ ਕਾਂਡ ਆਪਸੀ ਨਿੱਜੀ ਦੁਸ਼ਮਣੀ ਨਾਲ ਜੁੜੀ ਕਾਰਵਾਈ ਹੈ। ਇਸ ਦਾ ਕਿਸੇ ਧਰਮ ਨਾਲ ਕੋਈ ਸਬੰਧ ਨਹੀਂ।ਅਸਲ ਵਿੱਚ ਗੈਂਗਸਟਰ ਸਾਰਜ ਸੰਧੂ ਦੇ ਦੋਸਤ ਗੈਂਗਸਟਰ ਸ਼ੁਭਮ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਕਾਲੂ ਦਾ ਕਤਲ ਕਰ ਦਿੱਤਾ ਗਿਆ ਸੀ। ਵਿਪਨ ਸ਼ਰਮਾ ਦਾ ਕਤਲ ਇਸੇ ਦੁਸ਼ਮਣੀ ਨਾਲ ਜੁੜਿਆ ਹੋਇਆ ਹੈ।ਸਾਰਜ ਸਿੰਘ ਮਿੰਟੂ, ਸ਼ੁਭਮ ਸਿੰਘ ਦਾ ਨੇੜਲਾ ਸਾਥੀ ਹੈ। ਇਸ ਸਾਰੀ ਕਾਰਵਾਈ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਦੇ ਇਨਕਾਉਂਟਰ ਵਉਭਾਗ ਨੂੰ ਸ਼ਾਬਾਸ਼ੀ ਵੀ ਦਿੱਤੀ ਗਈ ਹੈ। ਇਸ ਮਾਮਲੇ ‘ਚ ਅੰਮ੍ਰਿਤਸਰ ਵਿੱਚ 30 ਅਕਤੂਬਰ ਨੂੰ ਬਟਾਲਾ ਰੋਡ ਉੱਤੇ ਹੋਏ ਹਿੰਦੂ ਨੇਤਾ ਵਿਪਿਨ ਸ਼ਰਮਾ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਅੰਮ੍ਰਿਤਸਰ ਪੁਲਿਸ ਨੇ ਇਸ ਤੋਂ ਪਹਿਲਾਂ ਗੈਂਗਸਟਰ ਸਾਰਜ ਸੰਧੂ ਦੇ ਦੋਸਤ ਬਿਕਰਮਜੀਤ ਸਿੰਘ ਨਾਮਕ ਨੌਜਵਾਨ ਨੂੰ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਸੀ।ਦੱਸਿਆ ਜਾ ਰਿਹਾ ਹੈ ਕਿ ਬਿਕਰਮਜੀਤ ਸਿੰਘ ਦੁਬਈ ਭੱਜਣ ਦੀ ਫ਼ਿਰਾਕ ਵਿੱਚ ਸੀ। ਹਾਲਾਂਕਿ ਹਿੰਦੂ ਨੇਤਾ ਵਿਪਿਨ ਸ਼ਰਮਾ ਦੇ ਕਤਲ ਦੇ ਮੁੱਖ ਮੁਲਜ਼ਮ ਸਾਰਜ ਸੰਧੂ ਗ੍ਰਿਫ਼ਤ ‘ਚ ਆਉਣ ਮਗਰੋਂ ਗੈਂਗਸਟਰ ਸ਼ੁਭਮ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ।ਵਿਪਿਨ ਸ਼ਰਮਾ ਦੇ ਕਤਲ ਦੇ ਮਾਮਲੇ ਵਿੱਚ ਬਿਕਰਮਜੀਤ ਸਿੰਘ ਦਾ ਮੋਟਰ ਸਾਈਕਲ ਇਸਤੇਮਾਲ ਕੀਤਾ ਗਿਆ ਸੀ ਅਤੇ ਇਸ ਮਾਮਲੇ ਵਿੱਚ ਪੁਲਿਸ ਵਿਸ਼ਾਲ ਸ਼ਰਮਾ ਅਤੇ ਕੁੰਵਰਬੀਰ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares