ਹਰਪ੍ਰੀਤ ਰੰਧਾਵਾ ਦੇ ਨਵੇਂ ਇਕ ਹੋਰ ਗੀਤ ਯਾਰ ਕੈਨੇਡਾ ਵਾਲੇ ਨੂੰ ਦੇਸ਼ ਪ੍ਰਦੇਸ਼ ਚ’ ਮਿਲਿਆਂ ਭਰਵਾਂ ਹੁੰਗਾਰਾ

ਪੰਜਾਬ ਅਤੇ ਪੰਜਾਬੀਅਤ

ਨਿਊਯਾਰਕ /ਟੋਰਾਟੋ 9 ਸਤੰਬਰ ( ਰਾਜ ਗੋਗਨਾ )— ਯਾਰ ਕੈਨੇਡਾ ਵਾਲੇ ਦੇ ਗਾਇਕ ਹਰਪ੍ਰੀਤ ਰੰਧਾਵਾ ਦਾ ਆਏ ਨਵੇਂ ਗੀਤ ਨੂੰ ਦੇਸ਼ਾਂ
ਪਰਦੇਸਾਂ ਚ’ ਕਾਫ਼ੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕੈਨੇਡਾ ਚ’ ਰਹਿੰਦੇ ਅਤੇ ਪੰਜਾਬ ਦੇ ਜਿਲਾ ਕਪੂਰਥਲਾ ਦੇ ਪਿੰਡ ਲੱਖਣ ਕਲਾਂ ਨਾਲ ਪਿਛੋਕੜ ਰੱਖਣ ਵਾਲੇ ਇਸ ਕਲਾਕਾਰ ਨਾਲ ਸਾਡੇ ਪੱਤਰਕਾਰ ਵੱਲੋਂ ਫ਼ੋਨ ਵਾਰਤਾ ਦੋਰਾਨ ਇਸ ਗਾਇਕ ਨੇ ਦੱਸਿਆ ਕਿ ਅਜੋਕੇ ਸਮੇਂ ‘ਚ ਚੱਲਦੀ ਲੱਚਰਤਾ, ਗੁੰਡਾਗਰਦੀ, ਹਥਿਆਰਾਂ ਤੇ ਨਸ਼ਿਆਂ ਨੂੰ ਪ੍ਰੋਮੋਟ ਕਰਨ ਵਾਲੇ ਗੀਤਾਂ ਦੀ ਹਨੇਰੀ ਦੇ ਖਿਲ਼ਾਫ ਡੱਟਕੇ ਪਹਿਰਾ ਦਿੰਦੇ ਹੋਏ,

ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਆਪਣਾ ਫਰਜ ਨਿਭਾਉਂਦੇ ਹੋਏ, ਪ੍ਰਦੇਸਾਂ ( ਕੈਨੇਡਾ ) ਚ ਵੱਸਦੇ ਪੰਜਾਬੀਆਂ ਦੀ ਮਿਹਨਤਕਸ਼ ਜਿੰਦਗੀ ਤੇ ਉਹਨਾਂ ਦੇ ਪੰਜਾਬੀ ਮਾਂ ਬੋਲੀ ਪ੍ਰਤੀ ਪਿਆਰ ਨੂੰ ਸਮਰਪਿਤ ਟਰੈਕ ” ਯਾਰ ਕੈਨੇਡਾ ਵਾਲੇ ” ਲੈ ਕੇ ਆਪ ਸਭ ਦੇ ਰੂ ਬ ਰੂ ਹੋਏ ਹਾਂ ਜੀ ਉਮੀਦ ਹੈ ਜੀ ਤੁਸੀਂ ਸਾਡੇ ਏਸ ਸਾਫ ਸੁਥਰੇ ਤੇ ਸੱਭਿਅਕ ਉਪਰਾਲੇ ਨੂੰ ਆਪਣੇ ਸਰਕਲ ਦੇ ਸਾਰੇ ਹੀ ਦੋਸਤਾਂ ਮਿੱਤਰਾਂ ਤੱਕ ਜਰੂਰ ਪਹੁੰਚਾਓਗੇ ਅਤੇ ਆਪਣੇ ਰੇਡੀਓ ਦੇ ਸਾਰੇ ਪ੍ਰੋਗਰਾਮਾਂ ਚ ਵੀ ਦੱਬ ਕੇ ਚਲਾਓਗੇ ਜੀ !!

ਰੰਧਾਵਾ ਨੇ ਦੱਸਿਆ ਕਿ ਇਹ ਟਰੈਕ : ” ਰਹਿਣ ਚੜ੍ਹਦੀਕਲਾ ‘ਚ ਬਈ, ਸਾਡੇ ਯਾਰ ਕੈਨੇਡਾ ਵਾਲੇ” ਗਾਇਕ : ਹਰਪ੍ਰੀਤ ਰੰਧਾਵਾ ( ਟੋਰਾਂਟੋ ) ਗੀਤਕਾਰ : ਭੱਟੀ ਭੜੀਵਾਲਾ ਸੰਗੀਤ : ਆਸ਼ੂ ਸਿੰਘ ਕੰਪਨੀ : ਲੋਕ ਰੰਗ ਆਡੀਓੁ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares