ਸ, ਹਰਦੀਪ ਸਿੰਘ ਹੋਣਗੇ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੈਤਰੀ ਦੇ ਮੁੱਖ ਸੇਵਾਦਾਰ

ਪੰਜਾਬ ਅਤੇ ਪੰਜਾਬੀਅਤ

ਮਿਲਾਨ ਇਟਲੀ 15 ਅਗਸਤ (ਸਾਬੀ ਚੀਨੀਆ) ਸੈਂਟਰ ਇਟਲੀ ਦੇ ਕਸਬਾ ਵਿਲੈਤਰੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਤੇ ਬਣੇ ਸਭ ਤੋ ਪੁਰਾਣੇ ਧਾਰਮਿਕ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੈਤਰੀ ਦੀ ਪ੍ਰਬੰਧਕ ਕਮੇਟੀ ਦੀ ਹੋਈ ਇਕ ਹੰਗਾਮੀ ਮੀਟਿੰਗ ਵਿਚ ਲੁਧਿਆਣਾ ਜਿਲ੍ਹੇ ਦੇ ਪਿਛੋਕੜ ਨਾਲ ਸਬੰਧ ਰੱਖਣ ਵਾਲੇ ਸ, ਹਰਦੀਪ ਸਿੰਘ ਨੂੰ ਪ੍ਰਬੰਧਕ ਕਮੇਟੀ ਦੇ ਨਵੇ ਪ੍ਰਧਾਨ ਵਜੋ ਜਿੰਮੇਵਾਰੀ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਸ ਅਵਤਾਰ ਸਿੰਘ ਕਾਲਾ ਦੇ ਅਕਾਲ ਚਲਾਣੇ ਤੋ ਬਾਅਦ ਪ੍ਰਬੰਧਕ ਕਮੇਟੀ ਨੇ ਆਪਣੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਇਸ ਖਾਲੀ ਪਏ ਅਹੁੱਦੇ ਨੂੰ ਭਰਨ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਸਹੀ ਤਰੀਕੇ ਚਲਾਉਣ ਲਈ ਉਨਾਂ ਨੂੰ ਨਵੀ ਜਿੰਮੇਵਾਰੀ ਸੌਪ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਹਰਦੀਪ ਸਿੰਘ ਜਿੱਥੇ ਗੁਰੂ ਘਰ ਦੇ ਪੱਕੇ ਪ੍ਰੇਮੀ ਤੇ ਨਿੱਤਨੇਮੀ ਹਨ ਇਕ ਦਿਆਲੂ ਸਭਾਅ ਦੇ ਮਾਲਕ ਹੋਣਦੇ ਨਾਲ ਨਾਲ ਲੋਭਵੰਦਾਂ ਦੇ ਮਦਦਗਾਰ ਵਜੋ ਵੀ ਜਾਣੇ ਜਾਂਦੇ ਹਨ ਆਸ ਹੈ ਕਿ ਉਹ ਸੰਗਤ ਵਲੋ ਬਖਸ਼ਸ਼ ਕੀਤੀ ਇਸ ਨਵੀ ਜਿੰਮੇਵਾਰੀ ਨੂੰ ਵੀ ਬਾਖੂਬੀ ਨਿਭਾਉਣਗੇ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares