ਸੰਤ ਨਿਰੰਜਣ ਦਾਸ ਮੁੱਖੀ ਡੇਰਾ ਸੱਚਖੰਡ ਬੱਲਾਂ ਵਾਲਿਆ ਦਾ ਰੋਮ ਪਹੁੰਚਣ ਤੇ ਨਿੱਘਾ ਸਵਾਗਤ

ਪੰਜਾਬ ਅਤੇ ਪੰਜਾਬੀਅਤ

ਰੋਮ(ਇਟਲੀ) (ਕੈਥ) ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਰਕ ਦੇ ਆਧਾਰ ਉੱਤੇ ਲੋਕਾਂ ਨੂੰ ਊਚ-ਨੀਚ,ਵਹਿਮਾਂ-ਭਰਮਾਂ ਅਤੇ ਦੁਨੀਆਂ ਮਾਇਆ ਵਿੱਚੋਂ ਨਿਕਲਣ ਦਾ ਉਪਦੇਸ਼ ਦੇਣ ਵਾਲੇ ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ “ਬੇਗਮਪੁਰਾ ਸ਼ਹਿਰ ਕੋ ਨਾਉ”ਨੂੰ ਦੁਨੀਆਂ ਭਰ ਵਿੱਚ ਪਹੁੰਚਾAਣ ਦੀ ਸੇਵਾ ਕਰਨ ਵਾਲੇ ਸੰਤ ਨਿੰਰਜਣ ਦਾਸ ਜੀ ਮੁੱਖੀ ਡੇਰਾ ਸੱਚਖੰਡ ਬੱਲਾਂ(ਜਲੰਧਰ)ਦਾ ਅੱਜ ਇਟਲੀ ਦੀ ਰਾਜਧਾਨੀ ਰੋਮ ਪਹੰਚਣ ਤੇ ਸ੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦਰਮ ਅਸਥਾਨ ਰੋਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ,ਸ੍ਰੀ ਗੁਰੁ ਰਵਿਦਾਸ ਟੈਪਲ ਸਬੋਦੀਆ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆ ਸੰਗਤਾ ਵਲੋ ਬਹੁਤ ਹੀ ਸਰਧਾ ਭਾਵਨਾ ਨਾਲ ਨਿੱਘਾ ਸਵਾਗਤ ਕੀਤਾ ਗਿਆ ।

ਸੰਤ ਨਿਰੰਜਣ ਦਾਸ ਮੁੱਖੀ ਡੇਰਾ ਸੱਚਖੰਡ ਬੱਲਾਂ ਵਾਲੇ ਇਟਲੀ ਦੇ ਵੱਖ-ਵੱਖ ਗੁਰੂਘਰਾ ਵਿਚ ਵਿਸੇਸ ਸੰਤ ਸਮਾਗਮਾ ਦੌਰਾਨ ਸੰਗਤਾ ਨੂੰ ਦਰਸਨ ਦੀਦਾਰ ਦੇਣਗੇ ਸੰਤ ਨਿਰੰਜਣ ਦਾਸ ਮੁੱਖੀ ਡੇਰਾ ਸੱਚਖੰਡ ਬੱਲਾਂ ਦਾ ਰੋਮ ਏਅਰਪੋਰਟ ਪਹੰਚਣ ਮੌਕੇ ਜੈਪਾਲ ਸੰਧੂ,ਗੁਰਨਾਮ ਸੁਮੰਨ,ਰਾਮ ਆਸਰਾ,ਮੁਖਲ ਰਾਜ ਜੱਸਲ,ਭਜਨ ਸਿੰਘ ਸਿੰਦੀ,ਅਮਰਜੀਤ ਰਲ,ਅਮਰੀਕ ਭਟੋਆ,ਕੁਲਦੀਪ ਸਿੰਘ ਰੋਮਾ,ਗਿਆਨ ਚੰਦ ਮਹੇ,ਗੁਰਦੇਵ ਚੰਦ,ਆਦਿ ਸੇਵਾਦਾਰਾ ਵਲੋ ਨਿੱਘਾ ਸਵਾਗਤ ਕੀਤਾ ਗਿਆ

ਫੋਟੋ ਕੈਪਸਨ; ਸੰਤ ਨਿਰੰਜਣ ਦਾਸ ਮੁੱਖੀ ਡੇਰਾ ਸੱਚਖੰਡ ਬੱਲਾਂ ਵਾਲਿਆ ਦਾ ਰੋਮ ਪਹੁੰਚਣ ਤੇ ਨਿੱਘਾ ਸਵਾਗਤ ਕਰਦੀਆਂ ਸੰਗਤਾਂ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares