ਸੰਤ ਨਿਰੰਕਾਰੀ ਭਵਨ ‘ਚ ਮੁਫ਼ਤ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ

ਪੰਜਾਬ ਅਤੇ ਪੰਜਾਬੀਅਤ

ਬਠਿੰਡਾ:-( ਨਰਿੰਦਰ ਪੁਰੀ ) ਵਿਸ਼ਵ ਡਾਇਬਟੀਜ਼ ਦਿਵਸ ਮੌਕੇ ਮੁਫ਼ਤ ਮੈਡੀਕਲ ਕੈਂਪ ਸੰੰਤ ਨਿਰੰਕਾਰੀ ਚੈਰੀਟੇਬਲ ਡਾਉਂਡੇਸ਼ਨ ਬਠਿੰਡਾ ਦੇ ਵਲੰਟੀਅਰਾਂ ਦੇ ਸਹਿਯੋਗ ਨਾਲ ਸੰਤ ਨਿਰੰਕਾਰੀ ਭਵਨ ਬਠਿੰਡਾ ਵਿਖੇ ਗਲੋਬਲ ਸੁਪਰ ਸਪੈਸਲਿਸਟ ਹਸਪਤਾਲ ਬਠਿੰਡਾ ਵਲੋ ਲਗਾਇਆ ਗਿਆ। ਇਸ ਕੈਪ ਦੀ ਸ਼ੁਰੂਆਤ ਸਹਾਰਾ ਜਨ ਸੇਵਾ ਦੇ ਪ੍ਰਧਾਨ ਸ਼੍ਰੀ ਵਿਜੈ ਗੋਇਲ ਵਲੋ ਕੀਤਾ ਗਿਆ। ਉਹ ਨਿਰੰਕਾਰੀ ਮਿਸ਼ਨ ਦੀ ਸੇਵਾਭਾਵਨਾ ਨੂੰ ਦੇਖਕੇ ਬੜੇ ਪ੍ਰਸ਼ਨ ਹੋਏ । ਉਨ•ਾਂ ਕਿਹਾ ਕਿ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਦੇ ਆਹੁੱਦੇਦਾਰਾਂ, ਸੇਵਾਦਾਰਾਂ, ਵਲੰਟੀਅਰਾਂ ਦੀ ਸੇਵਾ ਭਾਵਨਾ ਨੂੰ ਵੇਖਕੇ ਬਹੁਤ ਪ੍ਰਭਾਵਤ ਹੋਏ ਢੁਨ•ਾਂ ਕਿਹਾ ਕਿ ਨਿਰੰਕਾਰੀ ਮਿਸ਼ਨ ਦੇ ਵਲੰਟੀਅਰ/ਸੇਵਾਦਾਰ ਦਿਲੋਂ ਸੱਚੀ ਭਾਵਨਾ ਨਾਲ ਕੰਮ ਕਰਦੇ ਹਨ ਅਤੇ ਮਾਨਵਤਾ ਦੀ ਸੇਵਾ ਲਈ ਹਰ ਵਕਤ ਤਿਆਰ ਰਹਿੰਦੇ ਹਨ ਭਾਵੇ ਮੈਡੀਕਲ ਕੈਪ ਹੋਵੇ, ਖੂਨਦਾਨ ਕੈਂਪ ਹੋਵੇ, ਸਫ਼ਾਈ ਅਭਿਆਨ, ਵਾਤਾਵਰਨ ਦੀ ਸੁਧਤਾ ਲਈ ਪੌਦੇ ਆਦਿ ਲਗਾਉਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਅਤੇ ਆਪਣੇ ਗੁਰੂ ਦੇ ਆਦੇਸ਼ ਨੂੰ ਮੁੱਖ ਰਖਕੇ ਸੇਵਾ ਭਾਵਨਾ ਲਈ ਤਿਆਰ ਰਹਿੰਦੇ ਹਨ। ਇਸ ਕੈਂਪ ਵਿਚ ਗਲੋਬਲ ਸੁਪਰ ਸਪੈਸਲਿਟੀ ਹਸਪਤਾਲ ਬਠਿੰਡਾ ਦੇ ਡੀ.ਐਮ. ਡਾ: ਸਵੇਤਾ ਬਾਂਸਲ ਨੇ ਸੰਤ ਨਿਰੰਕਾਰੀ ਭਵਨ ਵਿਖੇ ਲਗਭਗ 300 ਵਿਅਕਤੀਆਂ ਦੇ ਚੈਕਅਪ ਕੀਤੇ ਗਏ ਅਤੇ ਉਨ•ਾਂ ਦੀ ਡਾਕਟਰਾਂ ਦੀ ਸਹਿਯੋਗੀ ਟੀਮ ਵਲੋਂ ਮਰੀਜ਼ਾ ਦੇ ਵੱਖ-ਵੱਖ ਬਿਮਾਰੀਆਂ ਦੇ ਟੈਸਟ ਮੁਫ਼ਤ ਚੈਕ ਕੀਤੇ । ਡਾ: ਸਵੇਤਾ ਬਾਂਸਲ ਨੇ ਦੱਸਿਆ ਕਿ ਇਸ ਮੈਡੀਕਲ ਕੈਂਪ ਵਿਚ ਸੁਗਰ ਦੇ 200, ਥਾਈਰਡ ਦੇ 40, 8b1੧c * R2S ਦੇ 60, Lipid profile ਦੇ 35, ਬਲੱਡ ਪ੍ਰੈਸ਼ਰ ਅਤੇ ਹੋਰ ਅਨੇਕਾ ਬਿਮਾਰੀਆਂ ਟੈਸਟ ਮੁਫਤ ਚੈਕ ਕੀਤੇ ਗਏ। ਡਾ. ਸਵੇਤਾ ਨੇ ਦੱਸਿਆ ਕਿ ਸਰੀਰ ਨੂੰ ਨਿਰੋਗ ਤੰਦਰੁਸਤ ਰਖਣ ਲਈ ਸਾਨੂੰ ਆਪਣੇ ਸਰੀਰਕ ਚੈਕਅਪ ਸਮੇਂ ਸਮੇਂ ਸਿਰ ਚੈਕ ਕਰਾਉਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਦਵਾਈਆ ਆਦਿ ਲੈ ਕੇ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕਰਕੇ ਸਰੀਰ ਨੂੰ ਤੰਦਰੂਸਤ ਰੱਖਿਆ ਜਾ ਸਕੇ। ਇਸ ਮੌਕੇ ਸੰਤ ਨਿਰੰਕਾਰੀ ਮੰਡਲ ਬਠਿੰਡਾ ਦੇ ਜੋਨਲ ਇਨਚਾਰਜ ਸ਼੍ਰੀ ਐਸ.ਪੀ.ਦੁੱਗਲ ਨੇ ਦੱਸਿਆ ਕਿ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਬਠਿੰਡਾ ਵਲੋ ਇਹ ਮੁਫ਼ਤ ਮੌਡੀਕਲ ਚੈਕਅਪ ਕੈਂਪ ਪਹਿਲੀ ਵਾਰ ਲਗਾਇਆ ਗਿਆ ਹੈ


ਅਤੇ ਆਉਂਣ ਵਾਲੇ ਸਮੇਂ ਵਿਚ ਅਜਿਹੇ ਹੋਰ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਣਗੇ। ਇਸ ਮੌਕੇ ਸ਼੍ਰੀ ਐਸ.ਪੀ.ਦੁੱਗਲ ਨੇ ਮੁੱਖ ਮਹਿਮਾਨ, ਡਾਕਟਰ ਅਤੇ ਉਨ•ਾਂ ਦੀ ਟੀਮ ਦਾ ਸਵਾਗਤ ਤੇ ਧੰਨਵਾਦ ਕਰਦਿਆਂ ਦੱਸਿਆ ਕਿ ”ਨਰ ਸੇਵਾ-ਨਰਾਇਣ ਪੂਜਾ” ਇਨਸਾਨ ਦੀ ਸੇਵਾ ਕਰਨਾ ਹੀ ਪ੍ਰਭੂ ਪ੍ਰਮਾਤਮਾ ਦੀ ਸੇਵਾ ਕਰਨਾ ਹੈ ਕਿਉਕਿ ਹਰੇਕ ਇਨਸਾਨ ਵਿਚ ਇਸ ਪ੍ਰਮਾਤਮਾ ਦੀ ਜੋਤ ਜਗਦੀ ਹੈ। ਉਨ•ਾਂ ਦੱਸਿਆ ਕਿ ਨਿਰੰਕਾਰੀ ਮਿਸ਼ਨ ਦੇ ਸਿਧਾਂਤਾਂ ਅਨੁਸਾਰ ”ਖੂਨ ਨਾਲੀਆਂ ਵਿਚ ਨਹੀਂ-ਨਾੜੀਆਂ ਵਿਚ ਵਹਿਣਾ” ਚਾਹੀਦਾ ਹੈ ਤਾਂ ਜੋ ਕਿਸੇ ਦੀ ਵਢਮੱਲੀ ਜਾਨ ਨੂੰ ਬਚਾਇਆ ਜਾ ਸਕੇ। ਇਸ ਅਵਸਰ ਤੇ ਗਲੋਬਲ ਸੁਪਰ ਸਪੈਸਲਿਟੀ ਹਸਪਤਾਲ ਬਠਿੰਡਾ ਦੇ ਡੀ.ਐਮ. ਡਾ. ਸਵੇਤਾ ਬਾਂਸਲ, ਸ਼੍ਰੀ ਸੰਦੀਪ ਸਿੰਗਾਲ ਮਾਕਿਟਿੰਗ ਹੈੱਡ, ਸ਼੍ਰੀ ਸੋਨੂੰ, ਪਰਮਿੰਦਰ ਕੌਰ, ਅਰਸ਼ਦੀਪ ਕੌਰ, ਲੁਧਿਆਣਾ ਇਨਟਾਸ ਤੋਂ ਸ਼੍ਰੀ ਮੁਦਸਿਰ ਰਸ਼ੀਦ, ਸ਼੍ਰੀ ਕਪਿਲ ਕੋਚਰ, ਟੋਰੈਂਟ ਤੋਂ ਡਾ. ਸੁਸ਼ੀਲ ਬਾਂਸਲ ਅਤੇ ਲੋਟਸ ਸ਼ਰਮਾ, ਸੰਤ ਨਿਰੰਕਾਰੀ ਮਿਸ਼ਨ ਤੋਂ ਕੈਪਟਨ ਗੁਰਬਚਨ ਸਿੰਘ, ਸ਼੍ਰੀ ਟੇਕ ਸਿੰਘ, ਸਤੀਸ਼ ਸਹਿਗਲ, ਜਗਦੀਸ ਸਹਿਗਲ, ਕ੍ਰਿਸ਼ਨ ਕਟਿਆਲ, ਸ਼੍ਰੀ ਆਦਰਸ਼ ਮੋਹਨ, ਮੋਹਨ ਲਾਲ ਆਦਿ ਤੋਂ ਇਲਾਵਾ ਕਾਫੀ ਗਿਣਤੀ ਵਿਚ ਆਹੁਦੇਦਾਰ, ਵਲੰਟੀਅਰਜ਼, ਸੇਵਾਦਾਰ ਮਹਾਂਪੁਰਸ਼ ਅਤੇ ਭੈਣਾ ਆਦਿ ਇਸ ਮੈਡੀਕਲ ਕੈਂਪ ਵਿਚ ਚੈਕਅਪ ਕਰਾਉਣ ਆਏ ਵਿਅਕਤੀਆਂ ਅਤੇ ਮਹਿਲਾਵਾਂ ਦੀ ਸੇਵਾ ਲਈ ਹਾਜ਼ਰ ਸਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares