ਸ੍ਰੋਮਣੀ ਅਕਾਲੀ ਦਲ ਮਾਨ(ਅ)ਨੇ ਇਟਲੀ ਇਕਾਈ ਦਾ ਕੀਤਾ ਗਠਨ, ਪ੍ਰਧਾਨ ਭਾਈ ਸਰਬਜੀਤ ਸਿੰਘ ਸਮੇਤ 21 ਮੈਂਬਰੀ ਲਏ

ਪੰਜਾਬ ਅਤੇ ਪੰਜਾਬੀਅਤ

ਰੋਮ(ਇਟਲੀ)8ਨਵੰਬਰ(ਐਸ,ਐਸ ਬਟਾਲਾ)-ਇਟਲੀ ਦੇ ਸਹਿਰ ਸੰਨਜਵਾਨੀ ਦੇ ਗੂਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਸ੍ਰੋਮਣੀ ਅਕਾਲੀ ਦਲ ਮਾਨ (ਅੰਮ੍ਿਰਤਸਰ)ਯੂਰਪ ਦੇ ਸੀਨੀਅਰ ਆਗੂਆਂ ਜਿੰਨਾ ਵਿਚ ਭਾਈ ਚੈਨ ਸਿੰਘ ਫਰਾਂਸ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਮਾਨ ਯੂਰਪ,ਭਾਈ ਪਰਮਜੀਤ ਸਿੰਘ ਫਰਾਂਸ ਜਨਰਲ ਸਕੱਤਰ ਅਤੇ ਖਜਾਨਚੀ ਭਾਈ ਬਲਦੇਵ ਸਿੰਘ ਸ਼ਾਹਕੋਟ ਫਰਾਂਸ ਆਦਿ ਨੇ ਪ੍ਰੈਸ ਨੋਟ ਰਾਹੀਂ ਕੋਮੀ ਪ੍ਰਧਾਨ ਸੋਮ੍ਰਣੀ ਅਕਾਲੀ ਦਲ ਮਾਨ(ਅ) ਸਿਮਰਜੀਤ ਸਿੰਘ ਮਾਨ ਦੇ ਆਦੇਸਾ ਅਨੂੰਸਾਰ ਇਟਲੀ ਦੀ ਇਕਾਈ ਦਾ ਗਠਨ ਕੀਤਾ ਗਿਆ ਹੈ।ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਭਾਈ ਬਿਕਰਜੀਤ ਸਿੰਘ ਮੋਦਨਾ,ਮੀਤ ਪ੍ਰਧਾਨ ਭਾਈ ਹਰਦੀਪ ਸਿੰਘ ਅਨਕੋਨਾਂ,ਜਨਰਲ ਸਕੱਤਰ ਭਾਈ ਤਰਸੇਮ ਸਿੰਘ ਮੋਦਨਾ ਤੇ ਭਾਈ ਫਤਿਹਵੀਰ ਸਿੰਘ ਪਾਰਦੋਨੋਨਾਂ,ਸਕੱਤਰ ਭਾਈ ਜਸਵਿੰਦਰ ਸਿੰਘ ਯੋਧਾ ਮੋਦਨਾ,ਭਾਈ ਜਸਪਾਲ ਸਿੰਘ ਪਾਰਦੋਨੋਨਾਂ,ਭਾਈ ਸੰਤੋਖ ਸਿੰਘ ਅਤੇ ਭਾਈ ਮੇਜਰ ਸਿੰਘ ਅਨਕੋਨਾਂ,ਖਜਾਨਚੀ ਭਾਈ ਰਾਜਨ ਸਿੰਘ ਪਾਰਦੋਨੋਨਾਂ,ਸਹਾਇਕ ਖਜਾਨਚੀ ਭਾਈ ਹਰਜੀਤ ਸਿੰਘ ਬੈਰਗਾਮੋ,ਮੀਡੀਆ ਇੰਨਚਾਰਜ ਭਾਈ ਜਰਨੈਲ ਸਿੰਘ ਮੋਦਨਾ,ਮੀਡੀਆ ਸਲਾਹਕਾਰ ਭਾਈ ਦਲਜੀਤ ਸਿੰਘ ਕਰਮੋਨਾਂ,ਆਰਗੇਨਾਈਜਰ ਭਾਈ ਜਗਤਾਰ ਸਿੰਘ ਮਾਨਤੋਵਾ,ਭਾਈ ਨਵਜੋਤ ਸਿੰਘ,ਭਾਈ ਕਮਲ ਸਿੰਘ ਪਾਰਦੋਨੋਨਾਂ,ਭਾਈ ਲਖਵੰਤ ਸਿੰਘ ਸੰਨਜਵਾਨੀ,ਭਾਈ ਗੂਰਮੇਲ ਸਿੰਘ ਸੰਨਜਵਾਨੀ ਅਤੇ ਭਾਈ ਜਗਤਾਰ ਸਿੰਘ ਮੋਦਨਾ ਤੇ ਯੂਥ ਵਿੰਗ ਦੇ ਭਾਈ ਗੂਰਸਰਨ ਸਿੰਘ ਵਿਚੈਂਸਾਂ ਇਟਲੀ ਆਦਿ ਨੂੰ ਨਾਮਜਦ ਕੀਤਾ ਗਿਆ ਹੈ।ਇਸ ਮੋਕੇ ਨਾਮਜਦ ਅਹੁਦੇਦਾਰਾਂ ਨੇ ਕੋਮ ਦੀ ਚੜਦੀ ਕਲਾ ਵਾਸਤੇ ਤੇ ਕੋਮ ਦੇ ਹਿੱਤਾ ਪ੍ਰਤੀ ਕਾਰਜ ਕਰਨ ਦਾ ਪ੍ਰਣ ਕੀਤਾ।ਯੂਰਪ ਦੇ ਪ੍ਰਧਾਨ ਭਾਈ ਚੈਨ ਸਿੰਘ ਫਰਾਂਸ,ਭਾਈ ਪਰਮਜੀਤ ਸਿੰਘ ਸੋਹਲ ਫਰਾਂਸ,ਭਾਈ ਬਲਦੇਵ ਸਿੰਘ ਸ਼ਾਹਕੋਟ ਫਰਾਂਸ ਅਤੇ ਇਟਲੀ ਦੇ ਪ੍ਰਧਾਨ ਭਾਈ ਸਰਬਜੀਤ ਸਿੰਘ ਨੇ ਉਕਤ ਆਗੂਆਂ ਨੂੰ ਸੰਬੋਧਨ ਦੋਰਾਨ ਨਵ ਨਿਉਕਤ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਦੇਸਾਂ ਵਿਚ ਸਿੱਖ ਕੋਮ ਦੇ ਜੱਖਮਾਂ ਦੇ ਦਰਦ ਨੂੰ ਸਮਝਣ ਵਾਲੀ ਸਿੱਖ ਸੰਗਤ ਸ੍ਰ ਸਿਮਰਨਜੀਤ ਸਿੰਘ ਮਾਨ(ਅ)ਦਾ ਸਾਥ ਦੇਵੇ ਤਾਂ ਜੋ ਸਿੱਖ ਕੋਮ ਨੂੰ ਆਪਣੇ ਦੇਸ ਅੰਦਰ ਰਹਿ ਕੇ ਵੀ ਗੂਲਾਮੀ ਵਾਲੀ ਜਿੰਦਗੀ ਜਿਉਣ ਤੋ ਬਚਾਇਆ ਜਾ ਸਕੇ।ਉਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਮਾਨ(ਅੰਮ੍ਿਰਤਸਰ)ਸਿੱਖ ਕੋਮ ਦੀ ਚੜਦੀ ਕਲਾ ਵਾਸਤੇ ਯੂਰਪ ਦੇ ਵੱਖ ਵੱਖ ਦੇਸਾਂ ਵਿਚ ਪਾਰਟੀ ਦੀ ਮੱਜਬੂਤੀ ਲਈ ਜਲਦੀ ਹੀ ਗਠਨ ਕਰੇਗੀ ਤੇ ਪਾਰਟੀ ਦੇ ਯੂਨਿਟ ਬਣਾ ਕੇ ਲੋਕ ਜਗਰੂਕ ਲਹਿਰ ਚਲਾਏਗੀ।

ਸ੍ਰੋਮਣੀ ਅਕਾਲੀ ਦਲ ਮਾਨ(ਅ) ਦੇ ਨਵ-ਨਿੱਉਕਤ ਆਗੂਆਂ ਦੀ ਤਸਵੀਰ-ਐਸ,ਐਸ ਬਟਾਲਾ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares