ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਸੰਬਧੀ ਕੈਨੇਡਾ ਤੋਂ ਪਾਕ-ਭਾਰਤ ਨੂੰ ਚੱਲੀ ਸਿੱਖ ਸੰਗਤਾਂ ਦੀ ਬੱਸ ਦਾ ਇਟਲੀ ਪਹੁੰਚਣ’ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ

ਪੰਜਾਬ ਅਤੇ ਪੰਜਾਬੀਅਤ

ਰੋਮ ਇਟਲੀ (ਕੈਂਥ) ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਦਿਵਸ ਸਮਾਗਮ ਜਿਹੜੇ ਕਿ ਭਾਰਤ ਅਤੇ ਪਾਕਿਸਤਾਨ ਦੋਨਾਂ ਦੇਸ਼ਾਂ ਵਿੱਚ ਸਿੱਖ ਸੰਗਤਾਂ ਵੱਲੋਂ ਬਹੁਤ ਹੀ ਉਤਸ਼ਾਹਪੂਰਵਕ ਕਰਵਾਏ ਜਾ ਰਹੇ ਹਨ ਉਹਨਾਂ ਵਿੱਚ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਸੇਵਾ ਕਰਨ ਹਿੱਤ ਕੈਨੇਡਾ ਦੀਆਂ ਸਿੱਖ ਸੰਗਤਾਂ ਵੱਲੋਂ ਪਹਿਲੀ ਵਾਰ ਇੱਕ ਵਿਸੇæਸ ਬੱਸ ਕੈਨਡਾ ਤੋਂ ਪਾਕਿਸਤਾਨ ਅਤੇ ਭਾਰਤ ਯਾਤਰਾ ਲਈ ਆ ਰਹੀ ਹੈ

ਜਿਹੜੀ ਕਿ 3 ਸਤੰਬਰ ਤੋਂ ਕੈਨੇਡਾ ਤੋਂ ਚੱਲੀ ਹੋਈ ਹੈ ਤੇ ਵਿੱਚ ਇੰਗਲੈਂਡ, ਪੈਰਿਸ, ਇਟਲੀ, ਜਰਮਨੀ, ਸਵਿਟਜ਼ਰਲੈਂਡ, ਅਸਟਰੀਆ, ਤੁਰਕੀ,ਇਰਾਨ, ਪਾਕਿਸਤਾਨ ਹੁੰਦੀ ਹੋਈ ਭਾਰਤ ਕਰਤਾਰਪੁਰ ਸਾਹਿਬ ਅਤੇ ਸੁਲਤਾਨਪੁਰ ਲੋਧੀ ਵਿਖੇ ਨਵੰਬਰ ਵਿੱਚ ਪਹੁੰਚੇਗੀ।ਇਹ ਵਿਸੇæਸ ਬੱਸ ਇੱਕ ਕੈਨੇਡੀਅਨ ਸਿੱਖ ਪਰਿਵਾਰ ਵੱਲੋਂ ਬਣਾਈ ਗਈ ਹੈ ਜਿਸ ਵਿੱਚ ਪੂਰਾ ਘਰ ਵਾਲਾ ਮਾਹੌਲ ਹੈ ।ਬੱਸ ਵਿੱਚ ਹੀ ਰਸੋਈ,ਬੈਡਰੂਮ ,ਬਾਥਰੂਮ ਅਤੇ ਹੋਰ ਸੁੱਖ ਸਹੂਲਤਾਂ ਵੀ ਹਨ।

ਕੈਨੇਡਾ ਦੀ ਸਿੱਖ ਸੰਗਤ ਨੇ ਇਸ ਯਾਤਰਾ ਨੂੰ ਜਰਨੀ ਟੂ ਕਰਤਾਰਪੁਰ ਸਾਹਿਬ ਦਾ ਨਾਮ ਦਿੱਤਾ ਹੈ ਜਿਹੜਾ ਕਿ ਇਸ ਬੱਸ ਉਪੱਰ ਵਿਸੇæਸ ਤੌਰ ਤੇ ਲਿਖਿਆ ਗਿਆ ਵੀ ਹੈ।ਇਹ ਵਿਸੇæਸ ਬੱਸ ਕੈਨੇਡਾ ਤੋਂ ਹੁੰਦੀ ਹੋਈ ਇੰਗਲੈਂਡ ਅਤੇ ਪੈਰਿਸ ਤੋਂ ਹੁੰਦੀ ਹੋਈ ਅੱਜ ਇਟਲੀ ਦੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਲੇਨੋ ਬਰੇਸ਼ੀਆ ਵਿਖੇ ਪਹੁੰਚੀ ਜਿੱਥੇ ਇਟਲੀ ਦੀਆਂ ਸਿੱਖ ਸੰਗਤਾਂ ਨੇ ਜੈਕਾਰੇ ਲਗਾਉਂਦਿਆਂ ਇਸ ਬੱਸ ਦਾ ਨਿੱਘਾ ਸਵਾਗਤ ਕੀਤਾ।ਇਹ ਬੱਸ ਇਟਲੀ ਦੇ ਹੋਰ ਗੁਰਦਆਰਾ ਸਾਹਿਬ ਵਿਖੇ ਵੀ ਜਾਵੇਗੀ ।ਇਟਲੀ ਤੋਂ ਬਾਅਦ ਹੁਣ ਅੱਗੇ ਇਹ ਬੱਸ ਜਰਮਨੀ ਜਾਵੇਗੀ ਜਿੱਥੇ ਜਰਮਨ ਦੀਆਂ ਸਿੱਖ ਸੰਗਤਾਂ ਵੱਲੋਂ ਬੱਸ ਦੇ ਸਵਾਗਤ ਦੀਆਂ ਤਿਆਰੀਆਂ ਜੋæਰਾਂ ਨਾਲ ਚੱਲ ਰਹੀਆਂ ਹਨ।

ਫੋਟੋ ਕੈਪਸ਼ਨ:–ਸਤਿਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਸੰਬਧੀ ਕੈਨੇਡਾ ਤੋਂ ਪਾਕ-ਭਾਰਤ ਨੂੰ ਚੱਲੀ ਸਿੱਖ ਸੰਗਤਾਂ ਦੀ ਬੱਸ ਦਾ ਇਟਲੀ ਦੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਲੇਨੋ ਬਰੇਸ਼ੀਆ ਵਿਖੇ ਸਵਾਗਤ ਕਰਦਿਆਂ ਸਿੱਖ ਸੰਗਤਾਂ
ਫੋਟੋ–ਕੈਂਥ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares