ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਸੰਗਤਾਂ ਤੋਂ ਸਹਿਯੋਗ ਦੀ ਅਪੀਲ ਲਈ ਮੁਹਿੰਮ ਦੀ ਸ਼ੁਰੂਆਤ

ਪੰਜਾਬ ਅਤੇ ਪੰਜਾਬੀਅਤ

ਵਾਸ਼ਿੰਗਟਨ ਡੀ .ਸੀ 30 ਅਕਤੂਬਰ ( ਰਾਜ ਗੋਗਨਾ )— ਬੀਤੇ ਦਿਨ ਸ. ਅਮਰ ਸਿੰਘ ਮੱਲ੍ਹੀ ਅਤੇ ਗੁਰਚਰਨ ਸਿੰਘ ਵਿਸ਼ਵ ਬੈਂਕ ਵੱਲੋਂ ਸਿੰਘ ਸਭਾ ਗੁਰੂ ਘਰ ਫੇਅਰ ਫੈਕਸ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲ਼ਾਂਘੇ ਲਈ ਸੰਗਤਾਂ ਦੇ ਸਹਿਯੋਗ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਸਿੰਘ ਸਭਾ ਗੁਰੂ ਘਰ ਦੇ ਪ੍ਰਬੰਧਕਾਂ ਨੇ ਵੀ ਇਸ ਸ਼ਲਾਘਾਯੋਗ ਸੇਵਾ ਵਿੱਚ ਹਿੱਸਾ ਪਾਉਣ ਲਈ ਪੂਰਨ ਸਹਿਯੋਗ ਦਾ ਵੀ ਪੂਰਾ ਭਰੋਸਾ ਦਿੱਤਾ ਹੈ। ਸ.ਗੁਰਚਰਨ ਸਿੰਘ ਵਿਸ਼ਵ ਬੈਂਕ ਨੇ ਸੰਗਤਾਂ ਨਾਲ ਟੀ .ਵੀ ਤੇ ਆਰੰਭੀ ਹੋਈ ਸੇਵਾ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮ ਕਾਜ ਦੀ ਇਕ ਰੂਪ ਰੇਖਾ ਨੂੰ ਤਸਵੀਰਾਂ ਰਾਹੀਂ ਸਾਂਝੀ ਕੀਤੀ ।

ਸ. ਅਮਰ ਸਿੰਘ ਮੱਲ੍ਹੀ ਵੱਲੋਂ ਭਾਰਤੀ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ ਸਾਰੇ ਕੰਮਾਂ ਬਾਰੇ ਵੀ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਕਿ ਕਿਸ ਤਰ੍ਹਾਂ ਆਵਾਜਾਈ ਵਿਭਾਗ ਮੰਤਰਾਲੇ ਵੱਲੋਂ ਸਾਰੀਆਂ ਮਨਜੂਰੀਆਂ ਹੋ ਜਾਣ ਦੇ ਬਾਵਜੂਦ ਵੀ ਕੋਈ ਠੋਸ ਕਾਰਵਾਈ ਅਖਤਿਆਰ ਨਹੀਂ ਕੀਤੀ ਗਈ । ਸ. ਦਵਿੰਦਰ ਸਿੰਘ ਦਿਉ ਵੱਲੋ ਸੰਗਤਾਂ ਲਈ ਜਿਕਰਯੋਗ ਰਿਹਾ ਕਿ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾਂ ਸਵਰਾਜ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਮਿਲਣੀ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ।
ਜਿਸ ਤੋਂ ਬਾਅਦ ਸ੍ਰੀ ਕਰਤਾਰਪੁਰ ਲਾਂਘੇ ਦਾ ਮਸਲਾ ਠੰਡੇ ਬਸਤੇ ਵਿੱਚ ਨਜ਼ਰ ਆ ਰਿਹਾ ਹੈ । ਵਿਸ਼ਵ ਯੂਨਾਈਟਿਡ ਗੁਰੂ ਨਾਨਕ ਫਾਊਂਡੇਸ਼ਨ(ਕਰਤਾਰਪੁਰ ਮਾਰਗ ਮਿਸ਼ਨ) ਦੇ ਚੇਅਰਮੈਨ ਅਮਰ ਸਿੰਘ ਮੱਲ੍ਹੀ, ਚੇਅਰਮੈਨ ਗੁਰਚਰਨ ਸਿੰਘ, ਹਰਪਾਲ ਸਿੰਘ, ਕੁਲਵਿੰਦਰ ਸਿੰਘ ਫਲੋਰਾ ਪੱਤਰਕਾਰ , ਅਵਤਾਰ ਸਿੰਘ ਕਾਹਲੋਂ ਸ਼੍ਰੀਮਤੀ ਕਾਹਲੋਂ ਪਰਮਜੀਤ ਸਿੰਘ ਬੇਦੀ ਸੰਦੀਪ ਕੌਰ ਅਮਰਦੀਪ ਸਿੰਘ ਮੱਲ੍ਹੀ ਰਮਨਦੀਪ ਸਿੰਘ ਟੋਨੀ ਅਤੇ ਸੇਠੀ ਨੇ ਇਸ ਮਿਸ਼ਨ ਦੀ ਸੇਵਾ ਵਿੱਚ ਹਿੱਸਾ ਪਾਉਣ ਦੀ ਤਜਵੀਜ਼ ਨੂੰ ਸਮੂੰਹ ਸੰਗਤ ਦੇ ਸਨਮੁਖ ਪੇਸ਼ ਕੀਤੀ ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares