ਸ੍ਰੀ ਅਕਾਲ ਤਖ਼ਤ ਦੇ ਜਥੇਦਾਰਾਂ ਵੱਲੋਂ ਸਿੱਖ ਗੁਰੂਆਂ ਦੀਆਂ ਮੂਰਤੀਆਂ ਬਣਾਉਣ ਅਤੇ ਵੇਚਣ ‘ਤੇ ਰੋਕ ਲਾਉਣ ਦੀ ਹਦਾਇਤ ਦੇ ਬਾਵਜੂਦ ਆਨਲਾਈਨ ਸਾਈਟਾਂ ‘ਤੇ ਮੂਰਤੀਆਂ ਦੀ ਵਿਕਰੀ ਨਿਰੰਤਰ ਜਾਰੀ ਹੈ

ਪੰਜਾਬ ਅਤੇ ਪੰਜਾਬੀਅਤ

ਸ੍ਰੀ ਅਕਾਲ ਤਖ਼ਤ ਦੇ ਜਥੇਦਾਰਾਂ ਵੱਲੋਂ ਸਿੱਖ ਗੁਰੂਆਂ ਦੀਆਂ ਮੂਰਤੀਆਂ ਬਣਾਉਣ ਅਤੇ ਵੇਚਣ ‘ਤੇ ਰੋਕ ਲਾਉਣ ਦੀ ਹਦਾਇਤ ਦੇ ਬਾਵਜੂਦ ਆਨਲਾਈਨ ਸਾਈਟਾਂ ‘ਤੇ ਮੂਰਤੀਆਂ ਦੀ ਵਿਕਰੀ ਨਿਰੰਤਰ ਜਾਰੀ ਹੈ। ਇਹ ਮੂਰਤੀਆਂ ਚੀਨ ‘ਚ ਤਿਆਰ ਕੀਤੀਆਂ ਜਾ ਰਹੀਆਂ ਹਨ। ਵੈਬਸਾਈਟ ‘ਤੇ ਆਰਡਰ ਕਰ ਕੇ ਇਹ ਮੂਰਤੀ ਲੋਕਾਂ ਵੱਲੋਂ ਮੰਗਵਾਈਆਂ ਜਾ ਰਹੀਆਂ ਹਨ। ਅਕਾਲ ਤਖ਼ਤ ਦੇ ਜਥੇਦਾਰ ਵੱਲੋਂ 2015 ‘ਚ ਨਿਰਦੇਸ਼ ਜਾਰੀ ਕਰ ਗੁਰੂਆਂ ਦੀਆਂ ਮੂਰਤੀਆਂ ਬਣਾਉਣ ਅਤੇ ਵਿਕਰੀ ਉੱਤੇ ਰੋਕ ਲਗਾ ਦਿੱਤੀ ਗਈ ਸੀ।
Guru Nanak Dev Ji Statue
ਅੱਜਕਲ ਗੁਰੂਆਂ ਦੀਆਂ ਚੀਨ ‘ਚ ਬਣੀਆਂ ਸੰਗਮਰਮਰ ਦੀਆਂ ਮੂਰਤੀ ਗਿਫ਼ਟ ਦੀਆਂ ਦੁਕਾਨਾਂ ‘ਚ 50 ਤੋਂ 1500 ਰੁਪਏ ਦੀ ਕੀਮਤ ‘ਤੇ ਵੇਚੀ ਜਾ ਰਹੀ ਹੈ। ਇਸ ਸਬੰਧੀ ਦੁਕਾਨਦਾਰਾਂ ਨੇ ਕਿਹਾ ਕਿ ਇਨ੍ਹਾਂ ਮੂਰਤੀਆਂ ਨੂੰ ਪਿਛਲੇ 5 ਸਾਲਾਂ ਤੋਂ ਵੇਚਿਆ ਜਾ ਰਿਹਾ ਹੈ। ਹੁਣ ਤਕ ਕਿਸੇ ਨੇ ਵੀ ਇਸ ਉੱਤੇ ਇਤਰਾਜ਼ ਨਹੀਂ ਕੀਤਾ। ਉਹ ਰੋਜ਼ਾਨਾ 25 ਤੋਂ ਜ਼ਿਆਦਾ ਮੂਰਤੀਆਂ ਵੇਚਦੇ ਹਨ।
Guru Nanak Dev Ji Statue online sale
ਇਹ ਮੂਰਤੀਆਂ ਸੰਗਮਰਮਰ, ਮਿੱਟੀ, ਤਾਂਬਾ, ਪਿੱਤਲ, ਸੋਨੇ ਰੰਗੀਆਂ ਤੇ ਲੱਕੜ ਆਦਿ ਦੀਆਂ ਬਣੀਆਂ ਹੋਈਆਂ ਹਨ। ਸ਼ੁਰੂ ‘ਚ ਇਹ ਮੂਰਤੀਆਂ ਚੀਨ ਤੋਂ ਬਣ ਕੇ ਆਉਂਦੀਆਂ ਸਨ ਪਰ ਹੁਣ ਮੁੰਬਈ, ਮੇਰਠ, ਰਾਜਸਥਾਨ ਤੇ ਹੋਰ ਥਾਵਾਂ ‘ਤੇ ਵੀ ਬਣਦੀਆਂ ਹਨ, ਜੋ ਵਿਕਰੀ ਲਈ ਇੱਥੇ ਪੁੱਜਦੀਆਂ ਹਨ। ਇਨ੍ਹਾਂ ਮੂਰਤੀਆਂ ਵਿਚ ਵਧੇਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਹਨ।
Guru Nanak Dev Ji Statue online sale
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗੁਜਰਾਤ ਦੇ ਸ਼ਹਿਰ ਭਾਵਨਗਰ ਦੇ ਇਕ ਚੌਕ ਵਿਚ ਸਿੱਖ ਸਿਧਾਂਤਾਂ ਦੇ ਉਲਟ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬੁੱਤ ਸਥਾਪਤ ਕਰ ਦਿੱਤਾ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਇਤਰਾਜ਼ ਮਗਰੋਂ ਬੁੱਤ ਨੂੰ ਹਟਾ ਦਿੱਤਾ ਗਿਆ ਸੀ।
Guru Nanak Dev Ji Statue
ਇਸ ਬਾਰੇ ਐਸਜੀਪੀਸੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ, “ਮੂਰਤੀ ਪੂਜਾ ਦਾ ਸਿੱਖ ਧਰਮ ‘ਚ ਕੋਈ ਸਥਾਨ ਨਹੀਂ ਹੈ। ਜੇ ਮੂਰਤੀਆਂ ਵਿੱਕ ਰਹੀਆਂ ਹਨ ਤਾਂ ਇਹ ਸਿੱਖੀ ਸਿਧਾਂਤਾਂ ਦੇ ਵਿਰੁੱਧ ਹੈ। ਸਾਰੇ ਸਿੱਖਾਂ ਨੂੰ ਅਪੀਲ ਹੈ ਕਿ ਉਹ ਮੂਰਤੀ ਪੂਜਾ ਦੇ ਚੱਕਰਾਂ ‘ਚ ਨਾ ਪੈਣ।”

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares