ਸੂਬਾ ਪ੍ਰਧਾਨ ਬਲਿਹਾਰ ਸਿੰਘ ਤੇ ਹੋਰ ਕੱਢੇ ਦੇ ਕਾਮਿਆਂ ਨੂੰ ਬਹਾਲ ਕਰਵਾਉਣ ਲਈ ਪਰਿਵਾਰਾਂ ਸਮੇਤ ਧਰਨਾ ਦੇਣ ਅੈਲਾਨ

ਪੰਜਾਬ ਅਤੇ ਪੰਜਾਬੀਅਤ

ਬਠਿੰਡਾ, 25 ਜੂਨ ( ਨਰਿੰਦਰ ਪੁਰੀ ) ਮਿਤੀ 24/6/19 ਨੂੰ ਪਾਵਰਕਾਮ ਅੈੰਡ ਟ੍ਰਸਾਕੋੰ ਠੇਕਾ ਮੁਲਾਜ਼ਮ ਯੂਨੀਅਨ (ਬਿਜਲੀ ਬੋਰਡ )ਪੰਜਾਬ ਵੱਲੋਂ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਪ੍ਰਧਾਨਗੀ ਹੇਠ ਲੁਧਿਆਣਾ ਈਸੜੂ ਭਵਨ ਵਿਖੇ ਮੀਟਿੰਗ ਕੀਤੀ ਗਈ ।ਮੀਟਿੰਗ ਵਿੱਚ ਸੂਬਾ ਕਮੇਟੀ ਮੈਂਬਰ ਤੇ ਸਰਕਲ ਦੇ ਸੰਗਰਮ ਆਗੂਆਂ ਨੇ ਹਿੱਸਾ ਲਿਆ ।

ਪ੍ਰੈਂਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਜਰਨਲ ਸਕੱਤਰ ਵਰਿੰਦਰ ਸਿੰਘ,ਸਹਿ ਸਕੱਤਰ ਸੁਖਵਿੰਦਰ ,ਮੀਤ ਪ੍ਰਧਾਨ ਰਾਜੇਸ਼ ਕੁਮਾਰ ,ਸਿਮਰਨਜੀਤ ਸਿੰਘ ਨੇ ਦੱਸਿਆ ਕਿ ਪਾਵਰਕਮ ਸੀ.ਅੈਚ .ਬੀ ਠੇਕਾ ਕਾਮਿਆਂ ਦੀ ਜਥੇਬੰਦੀ ਵਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ । ਮਨੇਜਮੈਟ ਵਲੋਂ ਮੀਟਿੰਗਾਂ ਕਰਕੇ ਕੀਤੇ ਵਾਧਿਆਂ ਤੋਂ ਭੱਜਿਆ ਜਾ ਰਿਹਾ ਹੈ ।ਮਿਤੀ 17/5/19 ਨੂੰ ਸੂਬਾ ਪੱਧਰੀ ਧਰਨਾ ਰੱਖਿਆ ਗਿਆ ਸੀ ਧਰਨੇ ਤੋਂ ਪਹਿਲਾਂ ਪਟਿਆਲਾ ਮਨੇਜਮੈਟ/ ਪ੍ਰਸਾਸਨ ਪਾਵਰਕਾਮ ਡਾਇਰੈਕਟਰ ਪਾਂਡਵ,ਤੇ ਡਾਇਰੈਕਟਰ ਗਰਗ ,ਉਪ ਸਕੱਤਰ ਬਲਵਿੰਦਰ ਸਿੰਘ ਗੁਰਮ , ਤੇ ਪ੍ਰਸਾਸਨ ਅੈਸ.ਅੈਚ.ਓ , ਵਲੋਂ ਸੂਬਾ ਕਮੇਟੀ ਨਾਲ ਮੀਟਿੰਗ ਕੀਤੀ ਗਈ ਸੀ।

ਪਰ ਕੋਈ ਵੀ ਮੰਗ ਦਾ ਹੱਲ ਨਹੀ ਕੀਤਾ ਜਾ ਰਿਹਾ ।ਸੀ ਅੈੱਚ ਬੀ ਠੇਕਾ ਕਾਮਿਆਂ ਨੂੰ ਜੋ ਘੱਟੋ ਘੱਟ ਉਜਰਤਾਂ ਮਿਲਣੀ ਚਾਹੀਦੀ ਉਹ ਵੀ ਨਹੀ ਦਿੱਤੀ ਜਾ ਰਹੀ ।ਬਿਨਾ ਨੋਟਿਸ ਤੋਂ ਕਾਮੇ ਨੂੰ ਕੰਮ ਤੋ ਜਬਾਬ ਦੇ ਦਿੱਤਾ ਜਾਦਾ ਹੈ। ਹੋ ਰਹੇ ਹਾਦਸਿਆਂ ਨੂੰ ਸਿਰਫ 5 ਲੱਖ ਰੁਪਏ ਮੁਆਵਜਾ ਦਿੱਤਾ ਜਾ ਰਿਹਾ ਜਦ ਕਿ ਬਹੁਤ ਹੀ ਘੱਟ ਮੁਆਵਜਾ ਦਿੱਤਾ ਜਾ ਰਿਹਾ ਹੈ । ਸੀ ਅੈਚ ਬੀ ਕਾਮਿਆਂ ਅੱਠ ਘੰਟੇ ਤੋਂ ਵਧ ਕੰਮ ਲਿਆ ਜਾ ਰਿਹਾ ਕੋਈ ਵੀ ਕਿਰਤ ਕਾਨੂੰਨ ਲਾਗੂ ਨਹੀਂ ਕੀਤਾ ਜਾ ਰਿਹਾ ।ਪਹਿਲਾਂ ਕਿਰਤ ਵਿਭਾਗ ਨਾਲ ਵੀ ਕਾਫੀ ਮੀਟਿੰਗਾਂ ਹੋਈਆਂ ਪਰ ਕੋਈ ਵੀ ਮੰਗਾਂ ਦਾ ਹੱਲ ਨਹੀਂ ਕੀਤੀ ਗਿਆ ਜਦ ਕਿ ਬਹੁਤ ਹੀ ਪਾਵਰਕਾਮ ਮਨੇਜਮੈਟ ਵਲੋਂ ਸੂਬਾ ਪ੍ਰਧਾਨ ਦੀ ਅਗਵਾਈ ਵਿਚ ਮਨੇਜਮੈਂਟ ਦੀਆਂ ਮਜ਼ਦੂਰ ਮੁਲਾਜ਼ਮਾਂ ਵਿਰੁੱਧੀ ਨੀਤੀਆਂ ਕਾਰਨ ਅਤੇ ਅਧਿਕਾਰੀਆਂ ਵੱਲੋਂ ਘੱਟ ਮਜ਼ਦੂਰ ਮੁਲਾਜ਼ਮਾਂ ਤੋਂ ਜਬਰੀ ਵੱਧ ਕੰਮ ਲੈਣ ਕਾਰਨ ਸੈਂਕੜੇ ਮਜ਼ਦੂਰ ਬਿਜਲੀ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਚਲੇ ਗਏ, ਅਤੇ ਵੱਡੀ ਗਿਣਤੀ ਵਿਚ ਮਜ਼ਦੂਰ ਨਕਾਰਾ ਹੋ ਗੲੇ, ਇਹਨਾਂ ਮਜ਼ਦੂਰਾਂ ਦੇ ਵਾਰਸਾਂ ਮੁਅਾਵਜ਼ਾ ਦਬਾਉਣ ਲਈ ਜੱਥੇਬੰਦੀ ਲਗਾਤਾਰ ਮਨੇਜਮੈਂਟ ਤੇ ਸਰਕਾਰ ਵਿਰੁੱਧ ਸੰਘਰਸ਼ ਕਰ ਰਹੀ ਸੀ ਸੂਬਾ ਪ੍ਰਧਾਨ ਜਿਸ ਡਵੀਜ਼ਨ ਵਿੱਚ ਨੋਕਰੀ ਕਰਦਾ ਸੀ ੳੁਸ ਡਵੀਜ਼ਨ ਵਿੱਚ ਇੱਕ ਅਧਿਕਾਰੀਆ ਦੀ ਅਣਗਹਿਲੀ ਕਾਰਨ ਸਾਥੀ ਇੰਦਰਜੀਤ ਸਿੰਘ ਦੀ ਕਰੰਟ ਲੱਗਣ ਕਾਰਨ ਮੋਤ ਹੋ ਗਈ, ਇੱਕ 30 ਸਾਲਾ ਨੌਜਵਾਨ ਦੀ ਕਰੰਟ ਲੱਗਣ ਕਾਰਨ ਉਸਦੀ ਬਾਂਹ ਕੱਟੀ ਗਈ ਜਥੇਬੰਦੀ ਸੂਬਾ ਪ੍ਰਧਾਨ ਦੀ ਅਗਵਾਈ ਚ ਸਬੰਧਤ ਮਜ਼ਦੂਰ ਨੂੰ ਇਨਸਾਫ ਦਿਵਾਉਣ ਲਈ ਲਗਾਤਾਰ ਸੰਘਰਸ਼ ਕਰ ਰਿਹਾ ਨੇ ਜਿਸ ਕਾਰਨ ਸੂਬਾ ਪ੍ਰਧਾਨ ਮੰਡਲ ਦੇ ਅੱਖਾਂ ਚ ਰੋੜ ਵਾਂਗ ਰੜਕ ਰਿਹਾ ਸੀ ਸਬੰਧਤ ਕਾਰਜਕਾਰੀ ਇੰਜੀਨੀਅਰ ਵੱਲੋਂ ਬਦਲਾ ਲਓ ਭਾਵਨਾ ਤਹਿਤ ਸੂਬਾ ਪ੍ਰਧਾਨ ਨੂੰ ਨੋਕਰੀ ਤੋਂ ਫਾਰਗ ਕਰ ਦਿੱਤਾ ਇਹਨਾਂ ਆਗੂਆਂ ਨੇ ਕਿਹਾ ਕਿ ਜਿਸ ਕਾਰਜਕਾਰੀ ਇੰਜੀਨੀਅਰ ਵੱਲੋਂ ਕਿਰਤ ਕਾਨੂੰਨਾਂ ਦੀ ਪ੍ਰਵਾਹ ਨਾ ਕਰਦਿਆਂ ਛਾਂਟੀ ਦੀ ਤਲਵਾਰ ਚਲਾੲੀ ਗੲੀ ਸੂਬਾ ਕਮੇਟੀ ਵਲੋਂ ਅੱਜ ਮੀਟਿੰਗ ਕਰਕੇ ਫੈਸਲਾ ਕੀਤਾ ਕਿ

ਜੇਕਰ ਸੂਬਾ ਪ੍ਰਧਾਨ ਬਲਿਹਾਰ ਸਿੰਘ ਤੇ ਬਰਨਾਲਾ ਸਰਕਲ ਅਤੇ ਹੋਰ ਕੱਢੇ ਕਾਮਿਆਂ ਨੂੰ ਨਾ ਬਹਾਲ ਕੀਤਾ ਤਾ ਮਿਤੀ 4 ਜੁਲਾਈ ਸਰਕਲ ਰੋਪੜ ਵਲੋੰ ਖਰੜ ਡਵੀਜ਼ਨ, 10 ਜੁਲਾਈ 2019 ਚੀਫ ਇੰਜੀਨੀਅਰ ਦਫਤਰ ਪਟਿਆਲਾ , 12 ਜੁਲਾਈ ਨੂੰ ਚੀਫ਼ ਇੰਜੀਨੀਅਰ ਜਲੰਧਰ ,16,ਤੇ 17 ਜੁਲਾਈ ਨੂੰ ਚੀਫ ਇੰਜੀਨੀਅਰ ਬਠਿੰਡਾ ਵਿਖੇ ਦੋ ਰੋਜਾ ਹੜਤਾਲ ਕਰਕੇ ਪੱਕਾ ਮੋਰਚਾ, 19 ਜੁਲਾਈ ਨੂੰ ਚੀਫ਼ ਇੰਜੀਨੀਅਰ ਲੁਧਿਆਣਾ ਅਤੇ 23 ਜੁਲਾਈ ਨੂੰ ਕਿਰਤ ਕਮਿਸ਼ਨਰ ਪੰਜਾਬ ਦੇ ਦਫਤਰ ਪਰਿਵਾਰਾਂ ਸਮੇਤ ਧਰਨਾ ਦਿੱਤਾ ਜਾਵੇਗਾ। ਮਿਤੀ 20 ਅਗਸਤ 2019 ਨੂੰ ਸੂਬਾ ਪੱਧਰੀ ਧਰਨਾ ਪਟਿਆਲਾ ਹੈਡ ਓਫਿਸ ਪਰਿਵਾਰਾਂ ਸਮੇਤ ਧਰਨਾ ਤੇ ਮੁਜ਼ਾਹਰਾ ਦਿੱਤਾ ਜਾਵੇਗਾ ਇਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਸੂਬਾ ਪ੍ਰਧਾਨ ਨੂੰ ਤੁਰੰਤ ਬਹਾਲ ਨਾ ਕੀਤਾ ਤੇ ਹੋਰ ਮੰਗਾਂ ਦਾ ਹੱਲ ਨਾ ਕੀਤਾ ਤਾਂ ਜਥੇਬੰਦੀ ਸੰਘਰਸ਼ ਲੲੀ ਮਜਬੂਰ ਹੋਵੇਗੀ ਇਸਦੀ ਜ਼ਿਮੇਵਾਰੀ ਸਬੰਧਤ ਮਨੇਜਮੈਂਟ ਤੇ ਕਿਰਤ ਵਿਭਾਗ ਦੀ ਹੋਵੇਗੀ। ਇਸ ਮੋਕੇ ਚੋਧਰ ਸਿੰਘ ,ਗੁਰਸਰਨ ਸਿੰਘ ,ਸੇਰ ਸਿੰਘ ,ਕੇਸਰ ਸਿੰਘ , ਹਰਮੀਤ ਸਿੰਘ ,ਰਵਿੰਦਰ ਸਿੰਘ ,ਵਿਕੀ ਤੇ ਹੋਰ ਵੀ ਸਾਥੀ ਹਾਜਰ ਹੋਏ ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares