ਸੂਫੀ ਰੰਗਤ ਵਿੱਚ ਰਿਲੀਜ਼ ਹੋਵੇਗਾ ਕੰਵਰਦੀਪ ਦਾ ਨਵਾਂ ਗੀਤ ”ਮੇਰੇ ਸਾਈਆਂ”

ਪੰਜਾਬ ਅਤੇ ਪੰਜਾਬੀਅਤ

ਫਰਿਜ਼ਨੋ, 25 ਮਾਰਚ (ਰਾਜ ਗੋਗਨਾ )—ਪੰਜਾਬੀ ਗਾਇਕ ਕੰਵਰਦੀਪ ਜਲਦ ਹੀ ਆਪਣੇ ਨਵੇਂ ਗੀਤ ‘ਮੇਰੇ ਸਾਈਆਂ’ ਨਾਲ ਦਰਸ਼ਕਾਂ ਦੀ ਕਚਿਹਰੀ ‘ਚ ਦਸਤਕ ਦੇਣ ਜਾ ਰਹੇ ਹਨ। ਇਸ ਗੀਤ “ਮੇਰੇ ਸਾਈਆਂ” ਦਾ ਪੋਸਟਰ ਰਿਲੀਜ਼ ਕਰਦੇ ਹੋਏ ਗਾਇਕ ਕੰਵਰਦੀਪ ਨੇ ਜਾਣਕਾਰੀ ਦਿੱਤੀ ਹੈ।

ਕੁਝ ਦਿਨ ਪਹਿਲਾ ਉਨ੍ਹਾਂ ਦੇ ਗੀਤ ‘ਮੇਰੇ ਸਾਈਆਂ’ ਦਾ ਟੀਜ਼ਰ ਵੀ ਰਿਲੀਜ਼ ਹੋ ਚੁੱਕਾ ਹੈ। ਇਥੇ ਇਹ ਗੱਲ ਵਰਨਣਯੋਗ ਹੈ ਕਿ ਕੰਵਰਦੀਪ ਪੰਜਾਬੀ ਸੱਭਿਆਚਾਰਕ ਅਤੇ ਸੂਫੀ ਗਾਇਕੀ ਨਾਲ ਬਹੁਤ ਲੰਮੇ ਅਰਸੇ ਤੋਂ ਜੁੜਿਆਂ ਹੋਇਆਂ ਹੈ।

ਅੱਜ-ਕੱਲ੍ਹ ਦੀ ਗਾਇਕੀ ਦੇ ਦੌਰ ਵਿੱਚ ਆਪਣੀ ਨਿਵੇਕਲੀ ਸੂਫੀਅਤ ਦੀ ਪਹਿਚਾਣ ਰੱਖਣ ਵਾਲਾ ਇਹ ਗੀਤ ਲੋਕਾਂ ਦੀ ਪਸੰਦ ‘ਤੇ ਜ਼ਰੂਰ ਖਰਾ ਉਤਰੇਗਾ। ਇੱਥੇ ਇਹ ਗੱਲ ਵਰਨਣਯੋਗ ਹੈ ਉੱਚ ਵਿੱਦਿਆ ਪ੍ਰਾਪਤ ਕੰਵਰਦੀਪ ਪੰਜਾਬੀ ਵਿੱਚ ਮਾਸਟਰ ਡਿਗਰੀ ਹੋਣ ਦੇ ਨਾਲ-ਨਾਲ ਸੰਗੀਤ ਦਾ ਵੀ ਪ੍ਰੋਫੈਸਰ ਹੈ। ਗੀਤ ‘ਮੇਰੇ ਸਾਈਆਂ’ ਦੇ ਬੋਲ ਕੰਵਰਦੀਪ ਦੇ ਨੇ ਖੁਦ ਸ਼ਿੰਗਾਰੇ ਹਨ। ਜਦੋਂ ਕਿ ਗੀਤ ਦਾ ਮਿਊਜ਼ਿਕ ਦਿਨੇਸ਼ ਡੀ. ਕੇ. ਵਲੋਂ ਤਿਆਰ ਕੀਤਾ ਗਿਆ ਹੈ।

ਕੰਵਰਦੀਪ ਦੇ ਗੀਤ ‘ਮੇਰੇ ਸਾਈਆਂ’ ਦੀ ਵੀਡੀਓ ਟੀਮ ਆਸ਼ੂ ਫਿਲਮਸ ਵਲੋਂ ਬਣਾਈ ਗਈ ਹੈ ਅਤੇ ਗੀਤ ਦੇ ਪ੍ਰੋਡਿਊਸਰ ਸੁਰਜੀਤ ਸਿੰਘ ਹਨ। ਦੱਸ ਦਈਏ ਕਿ ਕੰਵਰਦੀਪ ਦਾ ਗੀਤ ‘ਮੇਰੇ ਸਾਈਆਂ’ ਬਹੁਤ ਜਲਦ ਯੂਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ ‘ਤੇ ਵੀ ਰਿਲੀਜ਼ ਕੀਤਾ ਜਾ ਰਿਹਾ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares