ਸੁਸਾਇਟੀ ਵੱਲੋਂ ਮਰੀਜਾਂ ਲਈ ਐਮਰਜੈਸ਼ੀ ਖੂਨਦਾਨ ਦਿੱਤਾ ਗਿਆ

ਪੰਜਾਬ ਅਤੇ ਪੰਜਾਬੀਅਤ

ਬਠਿੰਡਾ ( ਨਰਿੰਦਰ ਪੁਰੀ ) ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ.) ਬਠਿੰਡਾ ਵੱਲੋਂ ਨਿੱਜੀ ਹਸਪਤਾਲ ਵਿਚ ਦਾਖਲ ਮਰੀਜਾਂ ਲਈ 2 ਯੂਨਿਟਾਂ ਬਲੱਡ ਦਿੱਤਾ ਗਿਆ। ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ ਨਿੱਜੀ ਹਸਪਤਾਲ ਵਿਚ ਦਾਖਲ ਮਰੀਜ ਗੁਰਮੇਲ ਸਿੰਘ ਉਮਰ 60 ਸਾਲ ਵਾਸੀ ਲਾਲ ਸਿੰਘ ਬਸਤੀ, ਬਠਿੰਡਾ ਕੈਂਸਰ ਪੀੜਤ ਹੋਣ ਕਾਰਣ ਪਲੈਲਟ ਘੱਟ ਹੋਣ ਤੇ ਬਲੱਡ ਦੀ ਜਰੂਰਤ ਹੌਣ ਤੇ 1 ਯੂਨਿਟ ਓ ਪੋਜੀਟਿਵ ਫਰੈਸ ਬਲੱਡ ਦਿੱਤਾ।


ਦੂਜੇ ਪਾਸੇ ਦਾਖਲ ਮਰੀਜ ਕਰਮਜੀਤ ਸਿੰਘ ਉਮਰ 43 ਵਾਸੀ ਰਾਮਾਂ ਮੰਡੀ ਦੇ ਖੂਨ ਘੱਟ ਹੋਣ ਕਾਰਨ ਬਲੱਡ ਦੀ ਜਰੂਰਤ ਹੋਣ ਤੇ ਏ ਬੀ ਪੋਜੀਟਿਵ ਫਰੈਸ ਬਲੱਡ ਦਿੱਤਾ ਗਿਆ। ਬਲੱਡ ਦੇਣ ਦੀ ਸੇਵਾ ਸੁਸਾਇਟੀ ਮੈਬਰ ਕਮਲਦੀਪ ਸਿੰਘ ਅਤੇ ਸੁਰਿੰਦਰ ਸਿੰਘ ਵੱਲੋਂ ਕੀਤੀ ਗਈ। ਮਰੀਜ ਦੇ ਪਰਿਵਾਰਾਂ ਵੱਲੋ ਸੁਸਾਇਟੀ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸੁਸਾਇਟੀ ਮੈਂਬਰ ਦੀਪਇੰਦਰ ਸਿੰਘ ਅਤੇ ਲੱਖਾ ਸਿੰਘ ਮੌਜੂਦ ਸਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares