ਸੁਲਤਾਨ ਤੇ ਰੁਸਤਮ ਝੋਟੇ ਨੂੰ ਹਰ ਕੋਈ ਜਾਣਦਾ ਹੈ ਪਰ ਹੁਣ ਇਹ ਹੈ 25 ਕਰੋੜ ਦਾ ਝੋਟਾ ਸ਼ਹਿਨਸ਼ਾਹ.ਇਸ ਕਾਰਨ ਲੱਗ ਰਹੀ ਹੈ 3 ਸਾਲ ਦੇ ਝੋਟੇ ਦੀ ਏਨੀ ਕੀਮਤ

ਪੰਜਾਬ ਅਤੇ ਪੰਜਾਬੀਅਤ

ਸੁਲਤਾਨ ਤੇ ਰੁਸਤਮ ਝੋਟੇ ਨੂੰ ਹਰ ਕੋਈ ਜਾਣਦਾ ਹੈ ਪਰ ਹੁਣ ਇਨ੍ਹਾਂ ਦਾ ਵੀ ਬਾਪ ਸ਼ਹਿਨਸ਼ਾਹ ਆ ਗਿਆ ਹੈ। ਜੀ ਹਾਂ ਹਰਿਆਣਾ ਦੇ ਪਾਣੀਪਤ ਦੇ ਢਿੱਡ ਵਾੜੀ ਦਾ ਤਿੰਨ ਸਾਲ ਦਾ ਸ਼ਹਿਨਸ਼ਾਹ ਨਾਮ ਦਾ ਝੋਟਾ ਆਪਣੀ ਕੀਮਤ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਸ ਦੇ ਮਾਲਕ ਦਾ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਮੁੱਰਾਹ ਨਸਲ ਦੇ ਸ਼ਹਿਨਸ਼ਾਹ ਦੀ 25 ਕਰੋੜ ਦੀ ਕੀਮਤ ਲੱਗ ਚੁੱਕੀ ਹੈ ਪਰ ਉਹ ਇਸ ਨੂੰ ਵੇਚਣਾ ਨਹੀਂ ਚਾਹੁੰਦਾ ਹੈ। ਜਿਸ ਦਾ ਵਜ੍ਹਾ ਹੈ ਕਿ ਉਹ ਸ਼ਹਿਨਸ਼ਾਹ ਤੋਂ ਇਸ ਕੀਮਤ ਤੋਂ ਵੀ ਕਿਤੇ ਵੱਧ ਕਮਾਈ ਕਰ ਸਕਦਾ ਹੈ।

ਪਾਣੀਪਤ ਦਾ ਸ਼ਹਿਨਸ਼ਾਹ ਜਿਹੜਾ ਰਾਜਿਆਂ ਵਾਲੀ ਜ਼ਿੰਦਗੀ ਜਿਉਂਦਾ ਹੈ ਤੇ ਇਸ ਦੀ ਕੀਮਤ ਵੀ ਬੜੀ ਅਨਮੋਲ ਹੈ। ਇਸ ਦੀ ਕੱਦ ਕਾਠੀ ਵੀ ਬੇਮਿਸਾਲ ਹੈ। ਮੁੱਰਾਹ ਨਸਲ ਦੇ ਇਸ ਝੋਟੇ ਦਾ ਨਾਮ ਹੀ ਸ਼ਹਿਨਸ਼ਾਹ ਹੈ।

ਇਸ ਦਾ ਰਹਿਣ ਸਹਿਣ ਤੇ ਖਾਣ ਪੀਣ ਰਜਵਾੜਿਆਂ ਵਾਲੀ ਜ਼ਿੰਦਗੀ ਹੈ। ਨਰਿੰਦਰ ਸਿੰਘ ਦਾ ਇੱਕ ਹੋਰ ਝੋਟਾ ਝੋਟਾ ਘੋਲੂ ਵੀ ਸੀ। ਜਿਸ ਨੇ ਪਤਾ ਨਹੀਂ ਕਿੰਨੇ ਮੁਕਾਬਲੇ ਜਿੱਤ ਕੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਇਹ ਸ਼ਹਿਨਸ਼ਾਹ ਉਸੇ ਝੋਟੇ ਘੋਲੂ ਦਾ ਪੁੱਤਰ ਹੈ।

ਨਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 2004 ਵਿੱਚ ਮੁਰ੍ਹਾ ਨਸਲ ਦੇ ਝੋਟਿਆਂ ਦੇ ਪਸ਼ੂ ਪਾਲਨ ਦਾ ਕੰਮ ਸ਼ੁਰੂ ਕੀਤਾ ਸੀ। ਸਭ ਤੋਂ ਪਹਿਲਾਂ ਉਨ੍ਹਾਂ ਘੋਲੂ ਝੋਟਾ ਤਿਆਰ ਕੀਤਾ ਸੀ 2004 ਤੋਂ 2011 ਵਿੱਚ ਇਹ ਝੋਟਾ ਸਟੇਟ ਤੇ ਕੌਮੀ ਮੁਕਾਬਲਿਆਂ ਵਿੱਚ ਪਹਿਲੇ ਨੰਬਰ ਉੱਤੇ ਆਉਂਦਾ ਰਿਹਾ।

ਹਰ ਮੁਕਾਬਲੇ ਦਾ ਚੈਂਪੀਅਨ ਬਣਦਾ ਰਿਹਾ। ਇਸ ਤੋਂ ਬਾਅਦ ਉਸ ਨੇ ਗੋਲੂ ਦਾ ਪੁੱਤ ਸ਼ਹਿਨਸ਼ਾਹ ਤਿਆਰ ਕੀਤਾ ਜਿਹੜਾ ਆਪਣੇ ਪਿਉ ਤੋਂ ਵੀ ਅੱਗੇ ਨਿਕਲ ਗਿਆ ਹੈ। ਉਹ ਹਰ ਮੁਕਾਬਲੇ ਵਿੱਚ ਪਹਿਲੇ ਨੰਬਰ ਉੱਤੇ ਆਉਂਦਾ ਹੈ।

ਸ਼ਹਿਨਸ਼ਾਹ ਦੀ ਉਮਰ ਤਿੰਨ ਸਾਲ ਹੈ। ਉਸ ਦੀ ਲੰਬਾਈ 15 ਫੁੱਟ ਤੇ ਲੰਬਾਈ 6ਫੁੱਟ ਹੈ। ਸ਼ਹਿਨਸ਼ਾਹ ਨੇ ਮੁਰਾਹ ਨਸਲ ਦੀ ਝੋਟਾ ਕੈਟਾਗਰੀ ਵਿੱਚ ਪਹਿਲਾ ਇਨਾਮ ਜਿੱਤਿਆ ਹੈ।

ਸ਼ਹਿਨਸ਼ਾਹ  ਦੇ ਪਿਓ ਗੋਲੂ ਦੀ ਕੀਮਤ 2004 ਵਿੱਚ 15 ਲੱਖ ਲੱਗ ਚੁੱਕੀ ਹੈ। ਉਸ ਸਮੇਂ 15 ਲੱਖ ਹੀ ਬਹੁਤ ਵੱਡੀ ਕੀਮਤ ਸੀ। ਗੋਲੂ ਦੀ 99 ਫ਼ੀਸਦੀ ਸੰਤਾਨ ਪੂਰੇ ਇੰਡੀਆ ਵਿੱਚ ਫੈਲੀ ਹੋਈ ਹੈ।

ਸ਼ਹਿਨਸ਼ਾਹ ਦੀ ਸ਼ਾਹੀ ਜ਼ਿੰਦਗੀ

  • ਹਰ ਮਹੀਨੇ ਕਰੀਬ 48 ਹਜ਼ਾਰ ਖ਼ਰਚ ਆਉਂਦਾ ਹੈ
  • ਸ਼ਹਿਨਸ਼ਾਹ ਨੂੰ ਹਰ ਰੋਜ਼ ਸ਼ੈਂਪੂ ਨਾਲ ਨਹਿਲਾਇਆ ਜਾਂਦਾ ਹੈ। ਇਸ ਤੋਂ ਬਾਅਦ ਉਸਦੀ ਅੱਧਾ ਕਿੱਲੋ ਤੇਲ ਨਾਲ ਮਾਲਸ਼ ਕੀਤੀ ਜਾਂਦਾ ਹੈ।
  • ਹਰ ਹਫ਼ਤੇ ਸ਼ਹਿਨਸ਼ਾਹ ਦੀ ਸੇਵਿੰਗ ਵੀ ਕੀਤੀ ਜਾਂਦਾ ਹੈ।
  • ਸ਼ਹਿਨਸ਼ਾਹ ਲਈ ਸਪੈਸ਼ਲ ਸਵਿਮਿੰਗ ਪੂਲ ਵੀ ਬਣਾਇਆ ਗਿਆ ਹੈ।
  • ਉਸ ਦੇ ਬੈਠਣ ਤੇ ਸੌਣ ਲਈ ਬਕਾਇਦਾ ਮੈਟ ਦਾ ਇੰਤਜ਼ਾਮ ਕੀਤਾ ਗਿਆ ਹੈ।
  • ਦਿਨ ਵਿੱਚ 10 ਲੀਟਰ ਦੁੱਧ, 10 ਕਿੱਲੋ ਸੇਬ ਤੇ 15 ਕਿੱਲੋ ਚਾਰਾ ਖਾਂਦਾ ਹੈ।
  • ਇਸ ਦੇ ਸੌਣ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ ਹੈ।

ਤਿੰਨ ਸਾਲ ਦੀ ਉਮਰ ਵਿੱਚ ਸ਼ਹਿਨਸ਼ਾਹ ਦੇ ਸੀਮਨ ਦੀ ਵਿਦੇਸ਼ਾਂ ਵਿੱਚ ਮੰਗ ਹੋਣ ਲੱਗੀ ਹੈ ਪਰ ਮਾਲਕ ਹਾਲੇ ਉਹ ਛੋਟਾ ਹੋਣ ਕਾਰਨ ਮਾਲਕ ਨੇ ਇਸ ਦਾ ਸੀਮਨ ਵੇਚਣ ਤੋਂ ਨਾਂਹ ਕੀਤੀ ਹੈ। ਸਮਾਂ ਆਉਣ ਉੱਤੇ ਉਹ ਇਸ ਦਾ ਸੀਮਨ ਵੇਚ ਕੇ ਚੰਗੀ ਕਮਾਈ ਕਰੇਗਾ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares