ਸੁਖਵਿੰਦਰ ਕੋਰ “ਕਾਜਲ” ਨੂੰ ਕੀਤਾ ਵਾਰਡ ਪ੍ਰਧਾਨ ਨਿਯੁਕਤ

ਪੰਜਾਬ ਅਤੇ ਪੰਜਾਬੀਅਤ

ਸੰਗਠਨ ਮੰਤਰੀ ਪੰਜਾਬ ਓਮ ਕਰਨ ਨੇ ਸਿਰੋਪਾ ਪਾ ਕੇ ਕੀਤਾ ਮੈਬਰਾਂ ਦਾ ਪਾਰਟੀ ਵਿੱਚ ਸੁਆਗਤ

ਬਠਿੰਡਾ ( ਨਰਿੰਦਰ ਪੁਰੀ ) ਅੱਜ ਬਠਿੰਡਾ ਵਿਖੇ ਕਰਿਸ਼ਨਾ ਕਲੋਨੀ ਗਲੀ ਨੰਬਰ 1/3 ਵਿੱਚ ਸ਼ਿਵ ਸੈਨਾ ਬਾਲ ਠਾਕਰੇ ਪਾਰਟੀ ਵੱਲੋਂ ਮੈਂਬਰ ਬਣਾਉਣ ਦੀ ਮੁਹਿੰਮ ਆਰੰਭ ਕੀਤੀ ਗਈ ਅਤੇ ਬਠਿੰਡਾ ਸ਼ਹਿਰ ਦੇ ਕਈ ਪਰਿਵਾਰ ਅਲੱਗ ਅਲੱਗ ਗਲੀਆਂ ਮੁਹੱਲਾ ਵਾਸੀਆਂ ਨੇ ਸ਼ਿਵ ਸੈਨਾ ਬਾਲ ਠਾਕਰੇ ਪਾਰਟੀ ਦਾ ਸਾਥ ਦੇਣ ਦਾ ਵਾਅਦਾ ਕੀਤਾ ਇਸ ਮੌਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੰਗਠਨ ਮੰਤਰੀ ਪੰਜਾਬ ਓਮ ਕਰਨ ਨੇ ਕਿਹਾ ਕਿ ਲੋਕ ਕਾਂਗਰਸ ਸਰਕਾਰ ਦੀਆਂ ਗ਼ਲਤ ਨੀਤੀਆਂ ਦੇ ਕਾਰਨ ਪੰਜਾਬ ਸਰਕਾਰ ਤੋਂ ਦੁਖੀ ਅਤੇ ਪ੍ਰੇਸ਼ਾਨ ਹਨ ਜਿਸ ਕਰਕੇ ਲੋਕ ਸ਼ਿਵ ਸੈਨਾ ਬਾਲ ਠਾਕਰੇ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਸ਼ਿਵਸੈਨਾ ਬਾਲ ਠਾਕਰੇ ਦੇ ਸੰਗਠਨ ਮੰਤਰੀ ਪੰਜਾਬ ਨੇ ਪਾਰਟੀ ਵਿੱਚ ਆਏ ਹੋਏ ਪਰਿਵਾਰਾਂ ਦਾ ਸਵਾਗਤ ਕੀਤਾ ਅਤੇ ਭਰੋਸਾ ਦਿੱਤਾ ਕਿ ਪਾਰਟੀ ਵੱਲੋਂ ਜੋ ਮਾਨ ਸਨਮਾਨ ਬਣਦਾ ਕੀਤਾ ਜਾਵੇਗਾ ਅਤੇ ਉਨ੍ਹਾਂ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਇਸ ਮੌਕੇ ਓਮ ਕਰਨ ਨੇ ਦੱਸਿਆ ਕਿ ਜਲਦ ਹੀ ਨਸ਼ੇ ਦੇ ਖਿਲਾਫ ਇਕ ਰੈਲੀ ਕੱਢੀ ਜਾਵੇਗੀ ਅਤੇ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾਵੇਗੀ ਕਿਉਂਕਿ ਨਸ਼ਾ ਦੇਸ਼ ਦੀ ਜੜ੍ਹ ਨੂੰ ਖੋਖਲਾ ਕਰ ਰਿਹਾ ਹੈ ਜਿਸ ਕਾਰਨ ਦੇਸ਼ ਦਾ ਭਵਿੱਖ ਖਰਾਬ ਹੋ ਰਿਹਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦੇ ਹੋਏ ਓਮ ਕਰਨ ਨੇ ਕਿਹਾ ਕਿ ਨਸ਼ੇ ਤਿਆਗੋ ਨਸ਼ੇ ਦੇ ਕੋਹੜ ਨੂੰ ਭਜਾਉ, ਇਸ ਮੋਕੇ ਕਾਜਲ ਨੇ ਕਿਹਾ ਕਿ ਸਰਕਾਰ ਦੀਆਂ ਗੱਲਤ ਨੀਤੀਆਂ ਦੇ ਕਾਰਨ ਅਸੀਂ ਸ਼ਿਵ ਸੇਨਾ ਬਾਲ ਠਕਰੇ ਪਾਰਟੀ ਵਿੱਚ ਸ਼ਾਮਲ ਹੋਏ ਹਾ ਅਤੇ ਅਸੀਂ ਪੂਰੀ ਇਮਾਨਦਾਰੀ ਨਾਲ ਪਾਰਟੀ ਦਾ ਸਾਥ ਦੇਵਾ ਗੇ। ਇਸ ਮੌਕੇ ਜਿਲ੍ਹਾ ਪ੍ਰਧਾਨ ਮੁਨੀਸ਼ ਅਰੋੜਾ, ਸ਼ਹਿਰੀ ਪ੍ਰਧਾਨ ਬਲਦੇਵ ਸਿੰਘ ਵਾਲਿਆਂ, ਵਾਰਡ ਪ੍ਰਧਾਨ ਕਾਜਲ, ਸੁੱਖਵਿੰਦਰ ਸਿੰਘ ਹੀਰਾ, ਮਨਜੀਤ ਕੋਰ, ਮੰਗਲ ਸਿੰਘ, ਪੂਜਾ, ਰੀਨਾ, ਆਕਾਸ਼ਦੀਪ, ਪਰਮਜੀਤ ਕੋਰ, ਆਦਿ ਵਰਕਰ ਮੌਜੂਦ ਸਨ ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares