ਸੀਨੀਅਰ ਖੇਡਾਂ ਵਿੱਚ ਪੰਜਾਬੀਆਂ ਨੇ ਜਿੱਤੇ ਗੋਲਡ ਮੈਡਲ

ਪੰਜਾਬ ਅਤੇ ਪੰਜਾਬੀਅਤ

ਫਰਿਜ਼ਨੋ, 25 ਮਾਰਚ ( ਰਾਜ ਗੋਗਨਾ )— ਬੀਤੇ ਦਿਨ ਕੈਲੀਫੋਰਨੀਆਂ ਦੇ ਸ਼ਹਿਰ ਵਾਇਸਏਲੀਆ ਵਿਖੇ ‘ਵਿਟਨੀ ਹਾਈ ਸਕੂਲ’ ਵਿੱਚ ਸੀਨੀਅਰ ਖਿਡਾਰੀਆ ਦੀਆ ਖੇਡਾਂ ਦੇ ਅਮਰੀਕਨ ਭਾਈਚਾਰੇ ਵੱਲੋਂ ਸਲਾਨਾ ਖੇਡਾ ਕਰਵਾਈਆਂ ਗਈਆਂ। ਜਿੰਨਾਂ ਵਿੱਚ ਦੌੜਾਂ, ਜੰਪ, ਸ਼ਾਟਪੁੱਟ, ਡਿਸਕਸ ਥਰੋ ਆਦਿਕ ਖੇਡਾ ਸਾਮਲ ਸਨ। ਜਿਸ ਵਿੱਚ ਪੰਜਾਬੀ ਭਾਈਚਾਰੇ ਵਿੱਚੋਂ ਛੇ ਖਿਡਾਰੀਆ ਨੇ ਹਿੱਸਾ ਲਿਆ।

ਇਸ ਸਮੇਂ ਹਿੱਸਾ ਲੈਣ ਵਾਲੇ ਪੰਜਾਬੀਆ ਵਿੱਚ ਸ. ਗੁਰਬਖਸ਼ ਸਿੰਘ ਸਿੱਧੂ ਨੇ ਤਿੰਨ ਗੋਲਡ ਮੈਡਲ, ਸੁਖਚੈਨ ਸਿੰਘ ਨੇ ਤਿੰਨ ਗੋਲਡ ਮੈਡਲ ਅਤੇ ਇਕ ਪਿੱਤਲ ਦਾ ਮੈਡਲ ਹਾਸਲ ਕੀਤਾ। ਜਦ ਕਿ ਕਮਲਜੀਤ ਸਿੰਘ ਬੈਨੀਪਾਲ ਨੇ ਚਾਰ ਗੋਲਡ ਮੈਡਲ ਅਤੇ ਇੱਕ ਚਾਂਦੀ ਦਾ ਤਗਮਾ ਹਾਸਲ ਕੀਤਾ। ਹਰਦੀਪ ਸਿੰਘ ਸੰਘੇੜਾ ਨੇ ਚਾਰ ਗੋਲਡ ਅਤੇ ਤਿੰਨ ਚਾਂਦੀ ਦੇ ਮੈਡਲ ਜਿੱਤੇ। ਹਰਿੰਦਰ ਸਿੰਘ ਨੇ ਇਕ ਗੋਲਡ ਅਤੇ ਇਕ ਚਾਂਦੀ ਦਾ ਮੈਡਲ ਜਿੱਤਿਆ।

ਗੁਰਪ੍ਰਤਾਪ ਸਿੰਘ ਵੜੈਚ ਨੇ ਦੋ ਪਿੱਤਲ ਦੇ ਮੈਡਲ ਜਿੱਤੇ। ਸਮੁੱਚੇ ਪੰਜਾਬੀ ਭਾਈਚਾਰੇ ਲਈ ਬੜੇ ਮਾਣ ਵਾਲੀ ਗੱਲ ਹੈ ਇਹ ਸੀਨੀਅਰ ਖਿਡਾਰੀ ਜਿੱਥੇ ਖੇਡਾ ਵਿੱਚ ਹਿੱਸਾ ਲੈ ਪੰਜਾਬੀਅਤ ਦਾ ਨਾਂ ਰੌਸ਼ਨ ਕਰਦੇ ਹਨ, ਉੱਥੇ ਪੰਜਾਬੀਅਤ ਦੀ ਪਹਿਚਾਣ ਬਣਾਉਣ ਵਿੱਚ ਵੀ ਵਡਮੁੱਲਾ ਯੋਗਦਾਨ ਪਾਉਦੇ ਹਨ। ਇਸ ਤੋਂ ਪਹਿਲਾ ਵੀ ਬਹੁਤ ਸਾਰੇ ਸ਼ਹਿਰਾਂ ਅਤੇ ਦੇਸ਼ਾਂ ਵਿੱਚ ਆਪਣੀ ਸਾਨਦਾਰ ਜਿੱਤ ਦਾ ਪ੍ਰਦਰਸ਼ਨ ਕਰ ਚੁੱਕੇ ਹਨ। ਫੋਟੋ ਕੈਪਸ਼ਨ: ਇਨਾਮ ਸਮਾਰੋਹ ਸਮੇਂ ਯਾਦਗਾਰੀ ਫੋਟੋ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares