ਸਿੱਧੂ ਅਤੇ ਇਮਰਾਨ ਖਾਨ ਦੀ ਦੋਸਤੀ ਨੂੰ ਸਮਰਪਿਤ ਸ਼ੇਰਪੁਰੀ ਦਾ ਨਵਾ ਗੀਤ ਰਿਲੀਜ਼..“550 ਸਾਲ ਧੰਨ ਗੁਰੂ ਨਾਨਕ ਨਾਲ,

ਪੰਜਾਬ ਅਤੇ ਪੰਜਾਬੀਅਤ

“550 ਸਾਲ ਧੰਨ ਗੁਰੂ ਨਾਨਕ ਨਾਲ,ਮਿਲਾਨ ਇਟਲੀ , ਲੇਖਕ ਅਤੇ ਗਾਇਕ ਸਮਾਜ ਦਾ ਉਹ ਸ਼ੀਸਾ ਹੁੰਦੇ ਹਨ ਜੋ ਹਰ ਚੰਗੀ ਮਾੜੀ ਗੱਲ ਆਪਣੇ ਤਰੀਕੇ ਨਾਲ ਲੋਕਾਂ ਤੱਕ ਪਹੁੱਚਾਉਦੇ ਹਨ । ਅਜਿਹੀ ਹੀ ਇਕ ਹੋਰ ਅਣਮੁੱਲੀ ਪਹਿਲ ਕਦਮੀ ਕਰਕੇ ਬਲਵੀਰ ਸ਼ੇਰਪੁਰੀ ਨੇ ਕਰਤਾਰਪੁਰ ਕੋਰੀਡੋਰ ਖੁੱਲਣ ਤੋ ਇਕ ਦਿਨ ਬਾਅਦ ਇਸ ਰਸਤੇ ਨੂੰ ਖੁੱਲਵਾਉਣ ਲਈ ਦੋ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਦੀ ਦੋਸਤੀ ਨੂੰ ਸਮਰਪਤ ਗੀਤ “550 ਸਾਲ ਧੰਨ ਗੁਰੂ ਨਾਨਕ ਨਾਲ ਰਿਕਾਡਿੰਗ ਕਰਵਾਇਆ ਹੈ।

ਆਸ ਹੈ ਕਿ ਨਵਜੋਤ ਸਿੰਘ ਸਿੱਧੂ ,ਇਮਰਾਨ ਖਾਨ ਦੀਆਂ ਕੋਰੀਡੋਰ ਨੂੰ ਖੁੱਲਵਾਉਣ ਲਈ ਕੀਤੀਆ ਕੋਸ਼ਿਸਾਂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋ ਸਿੱਖਾਂ ਨੂੰ ਦਿੱਤੀ ਫਰੀ ਯਾਤਰਾ ਨੂੰ ਬਿਆਨ ਕਰਦਾ ਗੀਤ ਸਰੋਤਿਆ ਨੂੰ ਜਰੂਰ ਪਸੰਦ ਆਵੇਗਾ ਦੀ ਸੰਗੀਤਕਾਰ ਹਰੀ ਅਮਿਤ ਦੇ ਸੰਗੀਤ ਵਿਚ ਸਜੇ ਇਸ ਗੀਤ ਨੂੰ ਪ੍ਰਵਾਸੀ ਲੇਖਕ ਸਾਬੀ ਚੀਨੀਆ ਨੇ ਕਲਮਬੰਦ ਕੀਤਾ ਹੈ ਜੈ ਮਿਊਜਿਕ ਕੰਪਨੀ ਦੇ ਬੈਨਰ ਹੇਠ ਤਿਆਰ ਕੀਤੇ ਧਾਰਮਿਕ ਗੀਤ ਵਿਚ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ 550 ਸਾਲਾਂ ਸਮਾਗਮਾਂ ਦੇ ਦ੍ਰਿਸ਼ ਵੀ ਵਿਖਾਏ ਗਏ ਹਨ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਅਸ਼ੀਰਵਾਦ ਪ੍ਰਾਪਤ ਇਸ ਗੀਤ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਬਲਵੀਰ ਸ਼ੇਰਪੁਰੀ ਅਤੇ ਸਾਬੀ ਚੀਨੀਆ ਨੇ ਸਾਂਝੇ ਤੌਰ ਤੇ ਦੱਸਿਆ ਕਿ ਉਨਾਂ ਦੀ ਟੀਮ ਵੱਲੋ ਇਸ ਗੀਤ ਨੂੰ ਮਹਿਜ ਦੋ ਦਿਨਾਂ ਵਿਚ ਤਿਆਰ ਕਰਕੇ ਸਰੋਤਿਆ ਤੱਕ ਪੁੱਜਦਾ ਕੀਤਾ ਗਿਆ ਹੈ,

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares