ਸਿੱਖ ਕੌਮ ਸਹਾਇਤਾ ਲਈ ਹਮੇਸ਼ਾ ਅੱਗੇ ਆਕੇ ਖੜ੍ਹਦੀ ਹੈ….ਆਸਟ੍ਰੇਲੀਆ ‘ਚ ਇਹ ਸਿੱਖ ਔਰਤ ਕਰ ਰਹੀ ਹੈ ਪੁੰਨ ਦਾ ਕੰਮ,ਮਿਲਿਆ ਅਵਾਰਡ

ਪੰਜਾਬ ਅਤੇ ਪੰਜਾਬੀਅਤ

Sikh volunteer Australia Sukhwinder Kaur

Sikh volunteer Australia Sukhwinder Kaur:ਆਕਲੈਂਡ:ਦੇਸ਼ ਵਿੱਚ ਕਿਤੇ ਵੀ ਕੋਈ ਸੰਕਟ ਜਾਂ ਸਮੱਸਿਆ ਪੈਦਾ ਹੋ ਜਾਂਦੀ ਹੈ ਤਾਂ ਸਿੱਖ ਕੌਮ ਸਹਾਇਤਾ ਲਈ ਹਮੇਸ਼ਾ ਅੱਗੇ ਆਕੇ ਖੜ੍ਹਦੀ ਹੈ।ਜਿਵੇਂ ਕਿ ਹੜ੍ਹ, ਭੂਚਾਲ ਜਾਂ ਭੁਖਮਰੀ ਦੀ ਹਾਲਤ ਵਿੱਚ ਸਿੱਖਾਂ ਦੀ ਮਦਦ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ।ਆਸਟ੍ਰੇਲੀਆ ਵਿੱਚ ਅਜਿਹੀ ਹੀ ਇੱਕ ਸਿੱਖ ਵਲੰਟੀਅਰ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ ਅਤੇ ਉਸਦੇ ਇਸ ਸ਼ਲਾਘਾਯੋਗ ਕਦਮ ਲਈ ਆਸਟਰੇਲੀਆ ‘ਚ ਸਥਾਨਕ ਹੀਰੋ ਅਵਾਰਡ ਜਿੱਤਿਆ ਹੈ।Sikh volunteer Australia Sukhwinder Kaur

Sikh volunteer Australia Sukhwinder Kaur

ਦੱਸ ਦਈਏ ਕਿ ਸੁਖਵਿੰਦਰ ਕੌਰ ਨਾਮੀਂ ਇਹ ਮਹਿਲਾ ਹਫ਼ਤੇ ਵਿਚ 16 ਤੋਂ 20 ਘੰਟੇ ਭੁੱਖੇ ਅਤੇ ਬੇਘਰ ਲੋਕਾਂ ਲਈ ਖਾਣਾ ਪਕਾਉਂਦੀ ‘ਚ ਲਗਾਉਂਦੀ ਹੈ।ਉਥੇ ਹੀ ਸੁਖਵਿੰਦਰ  ਸਿੱਖ ਵਾਲੰਟੀਅਰ ਆਸਟ੍ਰੇਲੀਆ ਦੇ ਇਕ ਮੈਂਬਰ ਦੇ ਤੌਰ ‘ਤੇ 7 ਸਾਲਾਂ ਤੋਂ ਵੱਧ ਸਮੇਂ ਤੋਂ ਸੇਵਾ ਕਰ ਰਹੀ ਹੈ ,ਜੋ ਇਕ ਮੈਲਬੋਰਨ ਦੇ ਦੱਖਣ ਪੂਰਬ ਵਿੱਚ ਸਰਗਰਮ ਇੱਕ ਚੈਰਿਟੀ ਸੰਗਠਨ ਹੈ ਅਤੇ ਉਸ ਨੂੰ ਇਸ ਕੰਮ ਲਈ ਆਉਣ ਵਾਲੇ ਸ਼ੁੱਕਰਵਾਰ ਵੈਸਟਫੀਲਡ ਲੋਕਲ ਹੀਰੋ ਅਵਾਰਡ ਨਾਲ ਨਵਾਜ਼ਿਆ ਜਾਵੇਗਾ ।Sikh volunteer Australia Sukhwinder Kaur

Sikh volunteer Australia Sukhwinder Kaur

ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਹਫ਼ਤੇ ਵਿਚ ਦੋ ਸੌ ਲੋੜਵੰਦ ਲੋਕਾਂ ਨੂੰ ਖਾਣ ਲਈ ਚੈਰਿਟੀ ਦੇ ਫੂਡ ਵੈਨ ਦੁਆਰਾ ਵੰਡੇ ਜਾਣ ਵਾਲੇ ਸ਼ਾਕਾਹਾਰੀ ਭੋਜਨ ਨੂੰ ਤਿਆਰ ਕਰਨ ਵਿਚ ਸਹਾਇਤਾ ਕਰਦੀ ਹੈ।”ਸੁਖਵਿੰਦਰ ਦਾ ਕਹਿਣਾ ਹੈ ਕਿ ਮੈਨੂੰ ਖੁਸ਼ੀ ਹੈ ਕਿ ਸਾਡੇ ਸੰਗਠਨ ਦਾ ਕੰਮ ਸਵੀਕਾਰ ਕੀਤਾ ਗਿਆ ਹੈ।ਇਸ ਵਾਲੰਟੀਅਰ ਕੰਮ ਵਿਚ ਮੌਜੂਦ ਹਰ ਵਿਅਕਤੀ ਲਈ ਇਹ ਇਕ ਬਹੁਤ ਮਾਣ ਅਤੇ ਧੰਨਵਾਦੀ ਪਲ ਰਿਹਾ ਹੈ, “ਮੈਂ ਆਪਣੇ ਸਥਾਨਕ ਭਾਈਚਾਰੇ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਸਨੇ ਇਸ ਪੁਰਸਕਾਰ ਲਈ ਮੇਰੀ ਮਦਦ ਕਰਨ ਲਈ ਮੈਨੂੰ ਵੋਟ ਪਾਈ।ਇਸ ਬਾਰੇ ਸਿੱਖ ਵਾਲੰਟੀਅਰਾਂ ਦਾ ਕਹਿਣਾ ਹੈ ਕਿ ਸੁਖਵਿੰਦਰ ਕੌਰ ਨੂੰ ਇਨਾਮ ‘ਚ ਮਿਲਣ ਵਾਲੀ ਰਾਸ਼ੀ 10 ਹਜਾਰ ਦੇ ਕਰੀਬ ਹੋਵੇਗੀ ਅਤੇ ਇਹ ਰਾਸ਼ੀ ਵੀ ਸੇਵਾ ਦੇ ਕੰਮ ਲਈ ਸੰਸਥਾ ਨੂੰ ਦਿੱਤੀ ਜਾਵੇਗੀ।Sikh volunteer Australia Sukhwinder Kaur

Sikh volunteer Australia Sukhwinder Kaur

ਹਮੇਸ਼ਾ ਖੁਸ਼ ਰਹਿਣ ਵਾਲੀ ਸੁਖਵਿੰਦਰ ਇਸ ਸੰਸਥਾ ਦੀ ਇੱਕ ਮੁੱਖ ਮੈਂਬਰ ਹੈ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਰੋਲ ਅਦਾ ਕਰ ਰਹੀ ਹੈ ।ਖੁਸ਼ੀ ਦੀ ਗੱਲ ਇਹ ਹੈ ਕਿ ਉਸਨੇ 30 ਤੋਂ ਵੱਧ ਹੋਰ ਸਿੱਖ ਔਰਤਾਂ ਨੂੰ ਵਲੰਟੀਅਰ ਬਣਨ ਲਈ ਪ੍ਰੇਰਿਤ ਕੀਤਾ ਹ।ਸੁਖਵਿੰਦਰ ਨੇ ਦੱਸਿਆ ਕਿ ਸਿੱਖ ਸਿਧਾਂਤ ਅਤੇ ਸਮੂਹ ਦੇ ਹੋਰ ਮੈਂਬਰਾਂ ਵੱਲੋਂ “ਬਿਹਤਰ ਅਤੇ ਹੋਰ ਵਧੀਆ” ਕਰਨ ਦੀ ਪ੍ਰੇਰਣਾ ਮਿਲਣ ਕਾਰਨ ਹੀ ਮੈ ਇਸ ਇਨਾਮ ਦੀ ਹੱਕਦਾਰ ਬਣੀ ਹਾਂ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares