ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰੂਘਰ ਦੀ ਪ੍ਰਬੰਧਕ ਕਮੇਟੀ ਸਰਬਸੰਮਤੀ ਨਾਲ ਚੁਣੀ ਗਈ ਸੰਗਤਾਂ ਦੀ ਹਾਜ਼ਰੀ ‘ਚ ਮਾਸਟਰ ਧਰਮਪਾਲ ਸਿੰਘ ਨੇ ਕੀਤਾ ਨਵੀਂ ਕਮੇਟੀ ਦਾ ਐਲਾਨ

ਪੰਜਾਬ ਅਤੇ ਪੰਜਾਬੀਅਤ

ਮੈਰੀਲੈਂਡ, 12 ਅਗਸਤ (ਰਾਜ ਗੋਗਨਾ) – ਅਮਰੀਕਾ ਵਿੱਚ ਆਮ ਤੌਰ ਤੇ ਗੁਰੂਘਰਾਂ ਦੇ ਪ੍ਰਬੰਧਾ ਲਈ ਕਮੇਟੀਆਂ ਬਣਾਈਆਂ ਜਾਂਦੀਆਂ ਹਨ।ਜਿਨ੍ਹਾਂ ਨੂੰ ਵੋਟਾਂ ਰਾਹੀ ਚੁਣਿਆ ਜਾਂਦਾ ਹੈ। ਜਿਸ ਲਈ ਪਹਿਲਾਂ ਰਜਿਸਟ੍ਰੇਸ਼ਨ ਰਾਹੀਂ ਵੋਟਾਂ ਬਣਾਈਆਂ ਜਾਂਦੀਆਂ ਹਨ, ਉਪਰੰਤ ਛਾਣਬੀਣ ਕਰਕੇ ਵੋਟਰ ਲਿਸਟ ਬੋਰਡ ਤੇ ਲਗਾਈ ਜਾਂਦੀ ਹੈ। ਫਿਰ ਵੋਟਾਂ ਰਾਹੀਂ ਸੇਵਾਦਾਰ ਚੁਣੇ ਜਾਂਦੇ ਹਨ। ਜਿਸ ਤੇ ਹਜ਼ਾਰਾਂ ਡਾਲਰ ਖਰਚ ਸਿਰਫ ਚੌਧਰ ਲੈਣ ਪਿੱਛੇ ਕੀਤੇ ਜਾਂਦੇ ਹਨ। ਜਦਕਿ ਸੇਵਾ ਕਰਨ ਲਈ ਅਜਿਹਾ ਨਹੀਂ ਹੋਣਾ ਚਾਹੀਦਾ। ਗੁਰੂਘਰ ਦੀ ਸੇਵਾ ਤੋਂ ਕੋਈ ਨਹੀਂ ਰੋਕ ਸਕਦਾ।ਸਿਰਫ ਅਮਰੀਕਾ ਦੇ ਗੁਰੂਘਰਾਂ ਵਿੱਚ ਨਿਯਮਾਂ ਅਨੁਸਾਰ ਪ੍ਰਮਾਣਿਤ ਕਮੇਟੀ ਰਾਹੀਂ ਹਰ ਕੰਮ ਕੀਤਾ ਜਾਦਾਂ ਹੈ। ਜਿਸ ਲਈ ਸਬੰਧਤ ਵਿਅਕਤੀ, ਗਰੁੱਪ ਜਾਂ ਸੇਵਾਦਾਰਾਂ ਨੂੰ ਅਗਾਂਹੂ ਕਮੇਟੀ ਨੂੰ ਸੂਚਨਾ ਦੇਣੀ ਪੈਂਦੀ ਹੈ, ਜਿਸ ਦੇ ਪਾਬੰਦ ਹੋਣਾ ਲਾਜ਼ਮੀ ਹੈ।ਭਾਵ ਪ੍ਰਵਾਨਗੀ ਲੈਣੀ ਲਾਜ਼ਮੀ ਹੁੰਦੀ ਹੈ।

ਅਜਿਹਾ ਨਾਂ ਕਰਨ ਦੀ ਸੂਰਤ ਵਿੱਚ ਕੀਤੇ ਕੰਮ ਨੂੰ ਵੀ ਵਰਜਿਤ ਵੀ ਕੀਤਾ ਜਾ ਸਕਦਾ ਹੈ। ਕਮੇਟੀ ਪੂਰੀ ਸ਼ਕਤੀ ਦੇ ਸਮਰੱਥ ਹੁੰਦੀ ਹੈ।ਪਰ ਬਾਲਟੀਮੋਰ ਗੁਰੂ ਘਰ ਵਿੱਚ ਹਰ ਕਾਰਜ ਸਰਬ-ਸੰਮਤੀ ਨਾਲ ਹੁੰਦਾ ਹੈ। ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਸਰਬਸੰਮਤੀ ਨਾਲ ਚੁਣੀ ਜਾਂਦੀ ਹੈ। ਇੱਥੇ ਕਦੇ ਵੀ ਚੋਣਾਂ ਦੀ ਪ੍ਰੀਕਿਰਿਆ ਨਹੀਂ ਕੀਤੀ ਗਈ।ਹੈ।ਜਿਸ ਕਰਕੇ ਇਸ ਗੁਰੂਘਰ ਦੀਆਂ ਉਦਾਹਰਣਾਂ ਪੂਰੇ ਅਮਰੀਕਾ ਵਿੱਚ ਦਿੱਤੀਆਂ ਜਾਂਦੀਆਂ ਹਨ। ਹਰ ਫੈਸਲਾ ਸਰਬਸੰਮਤੀ ਨਾਲ ਕੀਤਾ ਜਾਂਦਾ ਹੈ। ਭਾਵੇਂ ਗੁੱਟਬਾਜ਼ੀ ਜਾਂ ਗਰੁੱਪਬਾਜ਼ੀ ਹੋਵੇ ਪਰ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਬਗੈਰ ਚੋਣ ਪ੍ਰਕਿਰਿਆ ਤੋ ਕੀਤੀ ਜਾਂਦੀ ਹੈ। ਸੋ ਇਸ ਸਾਲ 2019-20 ਦੀ ਪ੍ਰਬੰਧਕ ਕਮੇਟੀ ਤੇ ਟਰੱਸਟੀ ਵੀ ਸਰਬਸੰਮਤੀ ਨਾਲ ਚੁਣੇ ਗਏ ਹਨ।

ਸੋ ਨਵੀਂ ਕਮੇਟੀ ਦਾ ਐਲਾਨ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨ ਮੈਰੀਲੈਂਡ ਨੇ ਸੰਗਤਾਂ ਦੀ ਹਾਜ਼ਰੀ ਵਿੱਚ ਕੀਤਾ। ਜਿਸ ਨੂੰ ਸਮੂੰਹ ਸੰਗਤ ਨੇ ਸਵੀਕਾਰਿਆ ਹੈ। ਨਵੀਂ ਕਮੇਟੀ ਨੇ ਆਪਣਾ ਕਾਰਜ-ਭਾਗ ਸੰਭਾਲ ਕੇ ਆਪੋ-ਆਪਣੇ ਆਹੁਦਿਆਂ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਆਸ ਹੈ ਕਿ ਵੱਖ-ਵੱਖ ਕਾਰਜਾਂ ਦੀਆਂ ਪ੍ਰਬੰਧਕ ਕਮੇਟੀਆਂ ਵੀ ਜਲਦੀ ਗਠਿਤ ਕਰਕੇ ਸੁਚੱਜੇ ਢੰਗ ਨਾਲ ਗੁਰੂਘਰਾਂ ਨੂੰ ਚਲਾਇਆ ਜਾਵੇਗਾ। ਇਸ ਦੇ ਨਾਲ ਨਾਲ ਵਿਕਾਸ ਕਾਰਜਾਂ ਦੀ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ। ਜਿਸ ਨੂੰ ਤਰਤੀਬ ਅਨੁਸਾਰ ਨੇਪਰੇ ਚਾੜ੍ਹਿਆ ਜਾਵੇਗਾ। ਹਾਲ ਦੀ ਘੜੀ ਨਵੀਂ ਕਮੇਟੀ ਵਿੱਚ ਅੰਕਿਤ ਕੀਤੇ ਅਹੁਦੇ ਤੇ ਨਾਵਾਂ ਦਾ ਐਲਾਨ ਇਸ ਪ੍ਰਕਾਰ ਕੀਤਾ ਹੈ।

ਬਲਜਿੰਦਰ ਸਿੰਘ ਸ਼ੰਮੀ ਚੇਅਰਮੈਨ, ਮਾਸਟਰ ਧਰਮਪਾਲ ਸਿੰਘ ਉੱਪ ਚੇਅਰਮੈਨ, ਰਤਨ ਸਿੰਘ ਪ੍ਰਧਾਨ, ਸੁਖਜਿੰਦਰ ਸਿੰਘ ਉੱਪ ਪ੍ਰਧਾਨ, ਡਾ. ਸੁਰਿੰਦਰ ਸਿੰਘ ਗਿੱਲ ਸਕੱਤਰ ਜਨਰਲ, ਹਰਭਜਨ ਸਿੰਘ ਸਹਾਇਕ ਸਕੱਤਰ, ਸੁਖਜਿੰਦਰ ਸਿੰਘ ਕੈਸ਼ੀਅਰ, ਹਰਜੀਤ ਸਿੰਘ ਸਹਾਇਕ ਕੈਸ਼ੀਅਰ, ਬੀਬੀ ਕਾਂਤਾ ਸੈਮੀ ਪੀ. ਆਰ. ਓ., ਸੁਖਵਿੰਦਰ ਸਿੰਘ ਘੋਗਾ ਸਹਾਇਕ ਪੀ. ਆਰ. ਓ. ਹੋਣਗੇ। ਇਸ ਸਾਲ ਨਵੇਂ ਬੋਰਡ ਮੈਂਬਰਾਂ ਵਿੱਚ ਸਰਬਜੀਤ ਸਿੰਘ ਢਿੱਲੋਂ, ਜਰਨੈਲ ਸਿੰਘ, ਗੁਰਦੇਵ ਸਿੰਘ ਘੋਤੜਾ,ਦਵਿੰਦਰ ਸਿੰਘ ਜੋਨੀ, ਮਨਿੰਦਰ ਸਿੰਘ ਸੇਠੀ, ਗੁਰਮੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਆਸ ਹੈ ਕਿ ਇਹ ਪ੍ਰਬੰਧਕ ਕਮੇਟੀ ਸੰਗਤਾਂ ਦੇ ਆਸ਼ੇ ਤੇ ਪੂਰਨ ਉਤਰੇਗੀ ਅਤੇ ਸਮੇਂ ਸਮੇਂ ਵਧੀਆ ਧਾਰਮਿਕ ਪ੍ਰੋਗਰਾਮ, ਕੀਰਤਨੀ ਜਥਿਆਂ ਰਾਹੀਂ ਬਾਣੀ ਨਾਲ ਜੋੜੇਗੀ।

ਉਪਰੋਕਤ ਕਮੇਟੀ ਚੁਣਨ ਵੇਲੇ ਸਮੁੱਚੇ ਬੋਰਡ ਨੇ ਪੂਰਨ ਤੌਰ ਤੇ ਯੋਗਦਾਨ ਪਾਇਆ ਹੈ, ਜਿਨ੍ਹਾਂ ਵਿੱਚ ਜਸਦੀਪ ਸਿੰਘ ਜੱਸੀ, ਸੁਖਜਿੰਦਰ ਸਿੰਘ, ਸੁਖਵਿੰਦਰ ਸਿੰਘ, ਦਲਜੀਤ ਸਿੰਘ ਮੁਲਤਾਨੀ, ਬਲਜਿੰਦਰ ਸਿੰਘ ਸ਼ੰਮੀ, ਰਤਨ ਸਿੰਘ, ਜਸਵੰਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਸੰਨੀ, ਕੇ .ਕੇ ਸਿੱਧੂ, ਦਲਵੀਰ ਸਿੰਘ, ਸੁਰਜੀਤ ਸਿੰਘ, ਬਲਜੀਤ ਸਿੰਘ, ਧਰਮਪਾਲ ਸਿੰਘ, ਮਨਜੀਤ ਸਿੰਘ ਕੈਰੋਂ ਸ਼ਾਮਲ ਸਨ। ਸਮੁੱਚੇ ਬੋਰਡ ਅਤੇ ਸੰਗਤ ਵਧਾਈ ਦੀ ਪਾਤਰ ਹੈ। ਜਿਨ੍ਹਾਂ ਨੇ ਨਵੀਂ ਬਣੀ ਕਮੇਟੀ ਨੂੰ ਸਰਬਸੰਮਤੀ ਨਾਲ ਪ੍ਰਵਾਨਤ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ।

ਆਸ ਹੈ ਕਿ ਇਹ ਪ੍ਰਬੰਧਕ ਕਮੇਟੀ ਸਾਰੇ ਕੰਮ-ਕਾਜ ਬੋਰਡ ਦੀ ਪ੍ਰਵਾਨਗੀ ਅਨੁਸਾਰ ਕਰੇਗੀ ਅਤੇ ਸਮੇਂ ਸਮੇਂ ਸੰਗਤਾਂ ਨੂੰ ਫੈਸਲਿਆਂ ਬਾਰੇ ਸੂਚਿਤ ਕਰਦੀ ਰਹੇਗੀ। ਸਮੂੰਹ ਸੰਗਤ ਵਧਾਈ ਦੀ ਪਾਤਰ ਹੈ। ਸਾਰੇ ਹੀ ਮੈਂਬਰਾਂ ਨੇ ਨਵ-ਗਠਿਤ ਕਮੇਟੀ ਨੂੰ ਪਰਵਾਨ ਕਰਕੇ ਇਸ ਦਾ ਐਲਾਨ ਕਰਵਾ ਕੇ ਸੰਗਤਾਂ ਦੇ ਹਿੱਤ ਨੂੰ ਸੁਰੱਖਿਅਤ ਅਤੇ ਵਿਕਾਸਪੱਖੀ ਬਣਾਇਆ ਹੈ।ਸਭ ਵਧਾਈ ਦੇ ਪਾਤਰ ਹਨ।

ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਦੇ ਸਰਬ-ਸੰਮਤੀ ਨਾਲ ਆਹੁਦੇਦਾਰ ਜਿੰਨਾਂ ਚ’ ਬਲਜਿੰਦਰ ਸਿੰਘ ਸ਼ੰਮੀ – ਚੇਅਰਮੈਨ ਧਰਮਪਾਲ ਸਿੰਘ – ਉੱਪ ਚੇਅਰਮੈਨ ਰਤਨ ਸਿੰਘ – ਪ੍ਰਧਾਨ ਸੁਖਜਿੰਦਰ ਸਿੰਘ – ਉੱਪ ਪ੍ਰਧਾਨ ਡਾ. ਸੁਰਿੰਦਰ ਸਿੰਘ ਗਿੱਲ – ਜਨਰਲ ਸਕੱਤਰ ਹਰਭਜਨ ਸਿੰਘ – ਸਹਾਇਕ ਸਕੱਤਰ ਸੁਖਜਿੰਦਰ ਸਿੰਘ ਸੋਨੀ – ਕੈਸ਼ੀਅਰ ਹਰਜੀਤ ਸਿੰਘ – ਸਹਾਇਕ ਕੈਸ਼ੀਅਰ
ਕਾਂਤਾ ਸੈਮੀ – ਪਬਲਿਸਕ ਰਿਲੇਸ਼ਨ ਸੁਖਵਿੰਦਰ ਸਿੰਘ ਘੱਗਾ ਬੋਰਡ ਆਫ ਮੈਂਬਰਜ਼ ਮਨਿੰਦਰ ਸਿੰਘ ਸੇਠੀ ਸਰਬਜੀਤ ਸਿੰਘ ਢਿੱਲੋਂ ਜਰਨੈਲ ਸਿੰਘ ਗੁਰਦੇਵ ਸਿੰਘ ਦਲਵਿੰਦਰ ਸਿੰਘ ਜੌਨੀ ਗੁਰਮੀਤ ਸਿੰਘ ਚੁਣੇ ਗਏ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares