ਸਿੱਖ ਇਤਿਹਾਸ ਬਾਰੇ ਗਲਤ ਕਿਤਾਬਾਂ ਛਾਪਣ ‘ਤੇ ਕਾਰਵਾਈ ਲਈ ਰਾਜਪਾਲ ਨੂੰ ਮੰਗ-ਪੱਤਰ ਦੇਵਾਂਗੇ- ਬਲਦੇਵ ਸਿੰਘ ਸਿਰਸਾ

ਪੰਜਾਬ ਅਤੇ ਪੰਜਾਬੀਅਤ

ਅਜਨਾਲਾ- ਸਿੱਖ ਇਤਿਹਾਸ ਬਾਰੇ ਗਲਤ ਕਿਤਾਬਾਂ ਛਪਵਾਉਣ ਦੇ ਦੋਸ਼ੀਆਂ ‘ਤੇ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ 6 ਨਵੰਬਰ ਨੂੰ ਲੋਕ ਭਲਾਈ ਇਨਸਾਫ ਵੱੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਜਥੇ ਦੇ ਨਾਲ ਪੰਜਾਬ ਦੇ ਗਰਵਨਰ ਨੂੰ ਮੰਗ-ਪੱਤਰ ਸੌਂਪਣਗੇ।

ਪੈੱ੍ਰਸ ਕਾਨਫਰੰਸ ‘ਚ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਐੱਸਜੀਪੀਸੀ ਵੱਲੋਂ ਸਿੱਖਾਂ ਬਾਰੇ ਜੋ ਗਲਤ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ, ਉਨ੍ਹਾਂ ਦੇ ਦੋਸ਼ੀਆਂ ‘ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਉਨ੍ਹਾਂ ਦਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਅਰਦਾਸ ਕਰ ਕੇ ਜਲੰਧਰ ਅਤੇ ਲੁਧਿਆਣਾ ਪਹੁੰਚੇਗਾ। ਅਗਲੇ ਦਿਨ 6 ਨਵੰਬਰ ਦੁਪਹਿਰ ਨੂੰ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਉਨ੍ਹਾਂ ਨੂੰ ਮੰਗ-ਪੱਤਰ ਸੌਂਪ ਕੇ ਕਿਤਾਬਾਂ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕਰਨਗੇ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares