ਸਿੱਖਸ ਆਫ ਅਮਰੀਕਾ ਤੇ ਐੱਨ. ਸੀ. ਆਈ.ਏ ਨੇ ਅੰਬੈਸੀ ਕੌਸਲਰ ਸਹਿਯੋਗੀ ਸੀ. ਐੱਸ. ਰਾਵਤ ਨੂੰ ਸਨਮਾਨਿਆ

ਪੰਜਾਬ ਅਤੇ ਪੰਜਾਬੀਅਤ

ਮੈਰੀਲੈਂਡ, 5 ਨਵੰਬਰ ( ਰਾਜ ਗੋਗਨਾ ) – ਭਾਰਤੀ ਅੰਬੈਸੀ ਵਸ਼ਿੰਗਟਨ ਸਥਿਤ ਕੌਂਸਲਰ ਵਿੰਗ ਅਤੇ ਅੰਬੈਸਡਰ ਵਿੰਗ ਦੇ ਨਵੇਂ ਅਤੇ ਪੁਰਾਣੇ ਅਫਸਰਾਂ ਨੂੰ ਸਾਂਝੇ ਤੌਰ ਤੇ ਭਾਈਚਾਰਕ ਸਾਂਝ ਵਜੋਂ ਬੁਲਾਇਆ ਗਿਆ। ਜਿੱਥੇ ਨਵੇਂ ਅਤੇ ਪੁਰਾਣੇ ਅਫਸਰਾਂ ਵਲੋਂ ਆਪਸੀ ਪਿਆਰ, ਸਤਿਕਾਰ ਅਤੇ ਸਹਿਯੋਗ ਦੇਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ, ਉੱਥੇ ਰਾਤਰੀ ਭੋਜ ਦਾ ਵੀ ਪ੍ਰਬੰਧ ਕੀਤਾ ਗਿਆ। ਜੋ ਸਮੁੱਚੇ ਭਾਈਚਾਰੇ ਲਈ ਲਾਹੇਵੰਦ ਸਾਬਤ ਹੋਇਆ।ਪ੍ਰੋਗਰਾਮ ਦੀ ਸ਼ੁਰੂਆਤ ਅੰਜਨਾ ਬਰੋਦਰੀ ਵਲੋਂ ਕੀਤੀ ਗਈ ਅਤੇ ਆਏ ਮਹਿਮਾਨਾਂ ਨੂੰ ਗੁਲਦਸਤੇ ਭੇਂਟ ਕਰਕੇ ਜੀ ਆਇਆਂ ਆਖਿਆ ਗਿਆ। ਜਿਸ ਵਿੱਚ ਅਨੁਰਾਗ ਕੁਮਾਰ ਕਮਿਊਨਿਟੀ ਮਨਿਸਟਰ, ਜੈ ਦੀਪ ਨਾਇਰ ਕੌਂਸਲਰ ਮਨਿਸਟਰ, ਵਿਨਾਇਕ ਚੌਹਾਨ ਫਸਟ ਸੈਕਟਰੀ ਓ. ਸੀ. ਆਈ., ਸੀ. ਐੱਸ. ਰਾਵਤ ਕੋਸਲਰ ਅਟੈਚੀ ਅਤੇ ਪੀ. ਸੀ. ਮਿਸ਼ਰਾ ਵੀਜ਼ਾ ਕੌਂਸਲਰ ਸ਼ਾਮਲ ਸਨ। ਇਨ੍ਹਾਂ ਅਫਸਰਾਂ ਨੂੰ ਵੱਖ-ਵੱਖ ਸਖਸ਼ੀਅਤਾਂ ਵਲੋਂ ਪਹਿਚਾਣਿਆ ਗਿਆ ਜਿਸ ਵਿੱਚ ਪ੍ਰਭਜੋਤ ਸਿੰਘ ਕੋਹਲੀ ਨੇ ਅਨੁਰਾਗ ਕੁਮਾਰ ਕਮਿਊਨਿਟੀ ਮਨਿਸਟਰ ਸਬੰਧੀ ਦੱਸਿਆ ਅਤੇ ਉਨ੍ਹਾਂ ਨੂੰ ਨਿਮੰਤ੍ਰਤ ਕੀਤਾ।
ਅਨੁਰਾਗ ਕਮਾਰ ਨੇ ਪ੍ਰਵਾਸੀ ਭਾਰਤੀ ਦਿਵਸ ਸਬੰਧੀ ਉਚੇਚੇ ਤੌਰ ਤੇ ਸ਼ਾਮਲ ਹੋਣ ਤੋਂ ਇਲਾਵਾ ਕਮਿਊਨਿਟੀ ਦੀਆਂ ਮੁਸ਼ਕਲਾਂ ਅਤੇ ਤਾਲ ਮੇਲ ਤੇ ਜ਼ੋਰ ਦਿੱਤਾ। ਪਵਨ ਬੈਜਵਾੜਾ ਨੇ ਸੰਸਥਾ ਦੀਆਂ ਕਾਰਗੁਜ਼ਾਰੀਆਂ ਤੇ ਵਿਸਥਾਰਪੂਰਵਕ ਝਾਤ ਪਾਈ ਅਤੇ ਡਾਕਟਰ ਜੈਦੀਪ ਨਾਇਰ ਕੌਂਸਲਰ ਵਿੰਗ ਚੀਫ ਨੂੰ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ। ਡਾਕਟਰ ਜੈ ਦੀਪ ਨਾਇਰ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਰੇਕ ਦਾ ਕੰਮ ਉਸਦੇ ਆਸ਼ੇ ਮੁਤਾਬਕ ਕਰੀਏ, ਪਰ ਫਾਈਲ ਦੇ ਕਾਗਜ਼ ਪੂਰੇ ਕਰਨਾ ਸਬੰਧਤ ਵਿਅਕਤੀ ਦੀ ਜ਼ਿੰਮੇਵਾਰੀ ਹੁੰਦੀ ਹੈ। ਪਰ ਕਦੇ ਕਦੇ ਇੱਕਾ-ਦੁੱਕਾ ਕਾਗਜ਼ਾਂ ਕਰਕੇ ਥੋੜਾ ਸਮਾਂ ਲੱਗ ਜਾਵੇ ਤਾਂ ਸਬੰਧਤ ਨਰਾਜ਼ਗੀ ਤੇ ਉੱਤਰ ਆਉਂਦਾ ਹੈ। ਕਦੇ ਕਦੇ ਲਿਖਤੀ ਜਾਂ ਜ਼ੁਬਾਨੀ ਸ਼ਿਕਾਇਤ ਵੀ ਕਰ ਜਾਂਦਾ ਹੈ ਜੋ ਮਾੜੀ ਗੱਲ ਹੈ। ਸਾਡਾ ਕੰਮ ਹੈ ਹਰੇਕ ਨੂੰ ਵਧੀਆ ਢੰਗ ਨਾਲ ਖੁਸ਼ ਕੀਤਾ ਜਾਵੇ ਤਾਂ ਜੋ ਉਹ ਅੰਬੈਸੀ ਦੇ ਕਾਰਜਾਂ ਦੀ ਸ਼ਲਾਘਾ ਕਰੇ। ਸੋ ਤੁਹਾਡੇ ਉਸਾਰੂ ਸਹਿਯੋਗ ਦੀ ਅਸੀਂ ਕਦਰ ਕਰਦੇ ਹਾਂ।
ਅੱਜ ਦੇ ਸਵਾਗਤਮ ਸਮਾਗਮ ਵਿੱਚ ਸੀ. ਐੱਸ. ਰਾਵਤ ਕੌਂਸਲਰ ਅਟੈਚੀ ਦੀਆਂ ਵਧੀਆ ਕਾਰਗੁਜ਼ਾਰੀਆਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਿਸ ਬਾਰੇ ਬਲਜਿੰਦਰ ਸਿੰਘ ਸ਼ੰਮੀ ਨੇ ਮਿਸਟਰ ਰਾਵਤ ਦੇ ਬਾਰੇ ਅਤੇ ਉਂਨਾਂ ਦੇ ਸੁਭਾਅ ਤੋਂ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਨੂੰ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨਰ, ਨਗਿੰਦਰ ਰਾਉ ਅਤੇ ਸਮੁੱਚੀ ਐੱਨ. ਸੀ. ਆਈ ਏ. ਦੀ ਟੀਮ ਵਲੋਂ ਸਨਮਾਨਿਤ ਕੀਤਾ ਗਿਆ। ਜੋ ਕਾਬਲੇ ਤਾਰੀਫ ਸੀ।
ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਕਿਹਾ ਕਿ ਤਿੰਨ ਕਿਸਮ ਦੇ ਅਫਸਰ ਹੁੰਦੇ ਹਨ। ਮਾੜੇ, ਦਰਮਿਆਨੇ ਅਤੇ ਵਧੀਆ। ਪਰ ਸਾਨੂੰ ਖੁਸ਼ੀ ਹੈ ਕਿ ਵਸ਼ਿੰਗਟਨ ਡੀ. ਸੀ. ਵਿੱਚ ਬਹੁਤ ਵਧੀਆ ਟੀਮ ਹੈ ਜੋ ਹਰੇਕ ਦੇ ਕਾਰਜ ਨੂੰ ਬਿਨਾ ਝਿਜਕ ਪੂਰਾ ਕਰਦੇ ਹਨ। ਜਿਸ ਕਰਕੇ ਅੰਬੈਸੀ ਤੋਂ ਸਮੁੱਚੀ ਕਮਿਊਨਿਟੀ ਖੁਸ਼ ਹੈ। ਸੀ. ਐੱਸ. ਰਾਵਤ ਨੇ ਕਿਹਾ ਕਿ ਅਸੀਂ ਡਿਊਟੀ ਨੂੰ ਡਿਊਟੀ ਸਮਝ ਕੇ ਕਰਦੇ ਹਾਂ ਜਿਸ ਕਰਕੇ ਮੈਨੂੰ ਕੌਂਸਲਰ ਵਿੰਗ ਦੀ ਟੀਮ ਤੇ ਨਾਜ਼ ਹੈ। ਸੋ ਇਹ ਅਵਾਰਡ ਸਮੁੱਚੀ ਟੀਮ ਦੀ ਅਮਾਨਤ ਹੈ।
ਰੰਗਾਰੰਗ ਪ੍ਰੋਗਰਾਮ ਨਾਲ ਸਾਰਿਆਂ ਦਾ ਮਨੋਰੰਜਨ ਕੀਤਾ ਗਿਆ ਅਤੇ ਰਾਤਰੀ ਭੋਜ ਲਈ ਨਿਮੰਤ੍ਰਤ ਕੀਤਾ ਗਿਆ। ਦੇਬੰਗ ਸ਼ਾਹ ਨੇ ਵੋਟ ਆਫ ਥੈਂਕਸ ਧੰਨਵਾਦ ਆਏ ਮਹਿਮਾਨਾਂ ਦਾ ਕੀਤਾ ਗਿਆ। ਇਸ ਸਮਾਗਮ ਵਿੱਚ ਗਵਰਨਰ ਦੇ ਡਾ. ਅਰੁਣ ਭੰਡਾਰੀ ਤੇ ਡਾਕਟਰ ਕਾਰਤਿਕ ਡਿਸਾਈ ਦੇ ਪਰਿਵਾਰਾਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares