ਸਿਰਫ਼ 1 ਰੁਪਈਆ ਸ਼ਗਨ ਨਾਲ ਹੋਇਆ ਇਹ ਅਨੋਖਾ ਵਿਆਹ, ਹੈਲੀਕਾਪਟਰ ਚ’ ਵਿਦਿਆ ਹੋਈ ਮਜਦੂਰ ਦੀ ਧੀ,ਸ਼ੇਅਰ ਜਰੂਰ ਕਰੋ

ਪੰਜਾਬ ਅਤੇ ਪੰਜਾਬੀਅਤ

“ਹਿਸਾਰ ਦੇ ਸੰਜੈ ਨੇ ਮਜ਼ਦੂਰ ਦੀ ਧੀ ਸੰਤੋਸ਼ ਨਾਲ ਬਿਨਾ ਦਾਜ ਤੋਂ ਸਿਰਫ ਇਕ ਰੁਪਏ ਸ਼ਗਨ ਦੇ ਕੇ ਵਿਆਹ ਕਰਵਾਇਆ। ਇਹ ਨੌਜਵਾਨ ਹੈਲੀਕਾਪਟਰ ਉਤੇ ਸੰਤੋਸ਼ ਨੂੰ ਵਿਆਹ ਕੇ ਲਿਆਇਆ। ਸੰਜੇ ਦੇ ਪਿਤਾ ਸਤਬੀਰ ਦਾ ਕਹਿਣਾ ਹੈ ਕਿ ਬਿਨਾਂ ਦਾਜ ਵਿਆਹ ਕਰਨ ਪਿੱਛੇ ਇਹੀ ਉਦੇਸ਼ ਹੈ ਕਿ ਲੋਕ ਧੀ ਨੂੰ ਬੋਝ ਨਾ ਸਮਝਣ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਵਿਚ ਪਹਿਲੀ ਵਾਰ ਅਜਿਹਾ ਵਿਆਹ ਹੋਇਆ ਹੈ।ਜਿਸ ਵਿਚ ਨਾ ਤਾਂ ਦਾਜ ਲਿਆ ਤੇ ਪਿੰਡ ਦੀ ਕੁੜੀ ਹੈਲੀਕਾਪਟਰ ਉਤੇ ਵਿਦਿਆ ਹੋਈ।ਲੜਕੇ ਵਾਲਿਆਂ ਨੇ ਲੜਕੀ ਦੇ ਪਿਤਾ ਸਾਹਮਣੇ
ਇਕ ਹੀ ਸ਼ਰਤ ਰੱਖੀ ਸੀ ਕਿ ਉਹ ਦਾਜ ਨਹੀਂ ਲੈਣਗੇ ਤੇ ਸ਼ਗਨ ਵੀ ਇਕ ਰੁਪਏ ਹੀ ਹੋਵੇਗਾ। ਲੜਕੀ ਦੇ ਮਾਪਿਆਂ ਦੀ ਸਹਿਮਤੀ ਤੋਂ ਬਾਅਦ ਹੀ ਵਿਆਹ ਹੋਇਆ। ਸੰਜੈ ਮਾਪਿਆਂ ਦਾ ਇਕਲੌਤਾ ਲੜਕਾ ਹੈ। ਇਸ ਲਈ ਉਸ ਦੀ ਇੱਛਾ ਸੀ ਕਿ ਉਹ ਹੈਲੀਕਾਪਟਰ ਵਿਚ ਵਿਆਹ
ਕਰਵਾਉਣ ਜਾਵੇਗਾ।ਲੜਕੀ ਸੰਤੋਸ਼ ਬੀਏ ਪਾਸ ਹੈ ਤੇ ਸੰਜੈ ਬੀਏ ਫਾਇਨਲ ਵਿਚ ਪੜ੍ਹਦਾ ਹੈ। ਹਸਨਗੜ੍ਹ ਵਾਸੀ ਸਤਬੀਰ ਨੇ ਦੱਸਿਆ ਕਿ ਉਹ ਮਜਦੂਰੀ ਕਰਦਾ ਹੈ ਤੇ ਉਸ ਦੇ ਤਿੰਨ ਬੱਚੇ ਹਨ। ਸੰਤੋਸ਼ ਉਸ ਦੀ ਵੱਡੀ ਧੀ ਹੈ। ਧੀ ਦੇ ਵਿਆਹ ਨੂੰ ਲੈ ਕੇ ਉਹ ਅਕਸਰ ਪਰੇਸ਼ਾਨ ਰਹਿੰਦਾ ਸੀ। ਹੁਣ ਰੱਬ ਦੀ ਕ੍ਰਿਪਾ ਨਾਲ ਸਭ ਕੁਝ ਠੀਕ ਹੋ ਗਿਆ ਹੈ। ਇਹ ਕਿਸਮਤ ਦੀ ਹੀ ਖੇਡ ਹੈ ਕਿ ਮਜ਼ਦੂਰ ਦੇ ਘਰ ਪੈਦਾ ਹੋਈ ਉਸ ਦੀ ਧੀ ਹੈਲੀਕਾਪਟਰ ਵਿਚ ਵਿਦਿਆ ਹੋਈ ਹੈ। ਉਨ੍ਹਾਂ ਨੇ ਅਜਿਹਾ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ।


If you would like this Article then please Like & Share this Article,
and be sure to Like & Follow (See First) our Facebook Page “Kaur
Media” to see our Latest Updates Related to Punjabi Industry. We will
always try to give you Fair and Accurate Information. Thank you so much
for stay connected with us.

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares