ਸਾਹਿਤ ਸੁਰ ਸੰਗਮ ਸਭਾ (ਇਟਲੀ ) ਦਾ ਤਿੰਨ ਮੈੰਬਰੀ ਵਫਦ ਪੰਜਾਬ ਭਵਨ (ਕੈਨੇਡਾ) ਦੇ ਤੀਜੇ ਸਲਾਨਾ ਸਮਾਗਮ ਚ ਵਿਸ਼ੇਸ਼ ਤੌਰ ਤੇ ਪਹੁੰਚੇਗਾ

ਪੰਜਾਬ ਅਤੇ ਪੰਜਾਬੀਅਤ

ਯੂਰਪੀਅਨ ਦੇਸ਼ ਇਟਲੀ ਚ ਪੰਜਾਬੀ ਮਾਂ ਬੋਲੀ ਨੂੰ ਆਉਣ ਵਾਲੀਆ ਪੀੜੀਆਂ ਤੱਕ ਜਿਉਂਦੇ ਰੱਖਣ ਲਈ ਆਪਣੀਆਂ ਸਰਗਰਮੀਆਂ ਨਾਲ ਦੁਨੀਆਂ ਭਰ ਚ ਅਨੇਕਾਂ ਸੰਸਥਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਵਾਲੀ ਇਟਲੀ ਦੇ ਲਿਖਾਰੀਆਂ ਵਲੋਂ ਬਣਾਈ ਗਈ ਸਾਹਿਤ ਸੁਰ ਸੰਗਮ ਸਭਾ (ਇਟਲੀ) ਦਾ ਤਿੰਨ ਮੈਂਬਰੀ ਵਫਦ ਜਿਨਾਂ ਵਿੱਚ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ, ਮੇਜਰ ਸਿੰਘ ਖੱਖ ਅਤੇ ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ ਵਿਸ਼ੇਸ਼ ਤੌਰ ਤੇ ਪੰਜਾਬ ਭਵਨ (ਸਰੀ) ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਅਤੇ ਪੰਜਾਬ ਭਵਨ ਦੀ ਟੀਮ ਵਲੋਂ ਕਰਵਾਏ ਜਾ ਰਹੇ ਅੰਤਰਾਸ਼ਟਰੀ ਪੱਧਰ ਤੇ 21 ਅਤੇ 22 ਸਤੰਬਰ ਨੂੰ ਹੋਣ ਵਾਲੇ ਤੀਜੇ ਸਲਾਨਾ ਸਮਾਗਮ ਚ ਹਿੱਸਾ ਲੈਣਗੇ।

ਜਿਕਰਯੋਗ ਹੈ ਕਿ ਸਾਹਿਤ ਸੁਰ ਸੰਗਮ ਸਭਾ ਸਭਾ (ਇਟਲੀ) ਵਲੋਂ ਬੀਤੇ ਵਰੇ ਅੰਤਰਾਸ਼ਟਰੀ ਪੱਧਰ ਤੇ ਕਰਵਾਈ ਗਈ ਅੰਤਰਾਸ਼ਟਰੀ ਕਾਨਫਰੰਸ ਜਿਸ ਵਿੱਚ ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ ਜੀ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਸੀ, ਜਿਸ ਦੇ ਨਤੀਜੇ ਵਜੋਂ ਬਹੁਤ ਹੀ ਵਧੀਆ ਸਿੱਟੇ ਸਾਹਮਣੇ ਆਏ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares