ਸਾਵਧਾਨ ! dryclean ਕਰਵਾਏ ਹੋਏ ਕੱਪੜੇ ਤੁਹਾਨੂੰ ਬਣਾ ਸਕਦੇ ਹਨ ਇਸ ਭਿਆਨਕ ਬਿਮਾਰੀ ਦਾ ਸ਼ਿਕਾਰ =http://punjabatepunjabiyat

ਪੰਜਾਬ ਅਤੇ ਪੰਜਾਬੀਅਤ

ਡਰਾਈ ਕਲੀਨ ਕਰਵਾਏ ਕੱਪੜੇ ਬਣਾ ਸਕਦੇ ਹਨ ਤਹਾਨੂੰ ਇਸ ਭਿਆਨਕ ਬਿਮਾਰੀ ਦਾ ਸ਼ਿਕਾਰ| ਡਰਾਈ ਕਲੀਨਰਾਂ ਕੋਲੋਂ ਡਰਾਈ ਕਲੀਨ ਕਰਵਾਉਣ ਵਾਲੇ ਲੋਕਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ| ਇਨ੍ਹਾਂ ਤੋਂ ਧੁਵਾਏ ਕੱਪੜੇ ਤੁਹਾਡਾ ਸਮਾਂ ਤਾਂ ਬਚਾ ਸਕਦੇ ਹਨ ਪਰ ਕਾਫ਼ੀ ਹੱਦ ਤੱਕ ਇਹ ਮਹਿੰਗੇ ਵੀ ਪੈ ਸਕਦੇ ਹਨ|ਡਰਾਈ ਕਲੀਨਰਾਂ ਵਲੋਂ ਕੱਪੜੇ ਡਰਾਈ ਕਲੀਨ ਕਰਨ ਸਮੇਂ ਇਨ੍ਹਾਂ ਉਪਰ ਲੱਗੇ ਦਾਗਾਂ ਨੂੰ ਉਤਾਰਨ ਲਈ ਪਰਕਲਰੋਏਥੋਲਿਨ ਨਾਂਅ ਦਾ ਕੈਮੀਕਲ ਵਰਤਿਆ ਜਾਂਦਾ ਹੈ| ਕੱਪੜੇ ਧੋਣ ਤੋਂ ਬਾਅਦ ਵੀ ਇਹ ਕੈਮੀਕਲ ਆਪਣਾ ਪ੍ਰਭਾਵ ਕੱਪੜੇ ਤੋਂ ਨਹੀਂ ਛੱਡਦਾ|ਜਿਸ ਨਾਲ ਕੈਂਸਰ, ਕਿਡਨੀ ਫੇਲ੍ਹ ਆਦਿ ਹੋਰ ਭਿਆਨਕ ਬਿਮਾਰੀਆਂ ਦਾ ਮਨੁੱਖ ਸ਼ਿਕਾਰ ਹੋ ਸਕਦਾ ਹੈ|ਇਹ ਖ਼ੁਲਾਸਾ ਟੋਕਸਿਸ ਲਿੰਕ ਸੰਸਥਾ ਵਲੋਂ ਕੀਤੇ ਸਰਵੇਖਣ ਦੌਰਾਨ ਕੀਤਾ ਗਿਆ| ਜਿਸ ਵਿਚ ਇਹ ਸਾਹਮਣੇ ਆਇਆ ਹੈ ਕਿ ਦੇਸ਼ ਭਰ ਵਿਚ ਡਰਾਈ ਕਲੀਨਰਾਂ ਵਲੋਂ ਕੱਪੜਿਆਂ ਦੇ ਦਾਗ਼ ਹਟਾਉਣ ਲਈ ਵਰਤਿਆ ਜਾਣ ਵਾਲਾ ਕੈਮੀਕਲ ਪਰਕਲਰੋਏਥੋਲਿਨ (ਪਰਕ) ਉਕਤ ਬਿਮਾਰੀਆਂ ਤੋਂ ਇਲਾਵਾ ਸਾਹ ਦੀ ਬਿਮਾਰੀ ਅਤੇ ਚਮੜੀ ਦੇ ਰੋਗਾਂ ਨੂੰ ਵੀ ਜਨਮ ਦਿੰਦਾ ਹੈ|ਸੰਸਥਾ ਵਲੋਂ ਦਿੱਲੀ ਅਤੇ ਕੋਲਕਾਤਾ ‘ਚ ਕ੍ਰਮਵਾਰ 37 ਅਤੇ 42 ਡਰਾਈ ਕਲੀਨਰਾਂ ਦੇ ਡਰਾਈ ਕਲੀਨ ਕੀਤੇ ਕੱਪੜਿਆਂ ਦੇ ਨਮੂਨੇ ਲਏ ਗਏ ਜਿਨ੍ਹਾਂ ਵਿਚ ਇਹ ਸਾਹਮਣੇ ਆਇਆ ਕਿ 20 ਪਿੱਛੇ 15 ਡਰਾਈ ਕਲੀਨਰਾਂ ਦੇ ਨਮੂਨਿਆਂ ‘ਚੋਂ ਪਰਕ ਕੈਮੀਕਲ ਦੀ ਵਧੇਰੇ ਮਾਤਰਾ ਪਾਈ ਗਈ |ਇਸ ਕੈਮੀਕਲ ਦੀ ਪਹਿਚਾਣ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਦਾ ਨਾ ਤਾਂ ਕੋਈ ਰੰਗ ਹੈ ਅਤੇ ਨਾ ਹੀ ਕੋਈ ਗੰਧ ਆਉਂਦੀ ਹੈ| ਇਸ ਗੱਲ ਦਾ ਖ਼ੁਲਾਸਾ ਇੰਟਰਨੈਸ਼ਨਲ ਏਜੰਸੀ ਫ਼ਾਰ ਰਿਸਰਚ ਆਨ ਕੈਂਸਰ ਵਲੋਂ ਵੀ ਕੀਤਾ ਗਿਆ ਹੈ|ਡਰਾਈ ਕਲੀਨਰਾਂ ਕੋਲ ਜਿਹੜੇ ਵੀ ਵਿਅਕਤੀ ਕੰਮ ਕਰਦੇ ਹਨ ਉਹ ਸਿੱਧੇ ਅਤੇ ਅਸਿੱਧੇ ਤੌਰ ਤੇ ਇਸ ਖ਼ਤਰਨਾਕ ਕੈਮੀਕਲ ਦੇ ਸੰਪਰਕ ‘ਚ ਰਹਿੰਦੇ ਹਨ| ਜਦੋਂ ਵੀ ਉਹ ਕੱਪੜਿਆਂ ਨੂੰ ਡਰਾਈ ਕਲੀਨ ਕਰਨ ਦਾ ਕੰਮ ਕਰਦੇ ਹਨ ਤਾਂ ਇਹ ਕੈਮੀਕਲ ਉਨ੍ਹਾਂ ਦੇ ਪਹਿਨੇ ਕੱਪੜਿਆਂ ‘ਚ ਵੀ ਚਲਾ ਜਾਂਦਾ ਹੈ| ਜਿਸ ਨਾਲ ਉਹ ਆਪਣੇ ਆਪ ਨੂੰ ਤਾਂ ਖ਼ਤਰੇ ਵਿਚ ਪਾ ਰਹੀ ਰਹੇ ਹਨ, ਇਸ ਦੇ ਨਾਲ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਖ਼ਤਰਨਾਕ ਕੈਮੀਕਲ ਦੇ ਪ੍ਰਭਾਵ ‘ਚ ਲਿਆ ਰਹੇ ਹਨ|

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares