‘ਸਵੱਛ ਨਵਾਂਸ਼ਹਿਰ ਮੁਹਿੰਮ’ ਨੂੰ ਸਬਜ਼ੀ ਮੰਡੀ ਨੇ ਲਾਇਆ ਗ੍ਰਹਿਣ

ਪੰਜਾਬ ਅਤੇ ਪੰਜਾਬੀਅਤ

ਨਵਾਂਸ਼ਹਿਰ ਨਗਰ ਕੌਂਸਲ ਵੱਲੋਂ ਸ਼ੁਰੂ ਕੀਤੀ ਗਈ ਸਵੱਛ ਨਵਾਂਸ਼ਹਿਰ ਮੁਹਿੰਮ ਨੂੰ ਗ੍ਰਹਿਣ ਲਾ ਰਹੀ ਬੰਗਾ ਰੋਡ ‘ਤੇ ਸਥਿਤ ਸਬਜ਼ੀ ਮੰਡੀ ਦਾ ਜਾਇਜ਼ਾ ਲੈਣ ਲਈ ਅੱਜ ਈ.ਏ.ਸੀ. (ਅੰਡਰ ਟ੍ਰੇਨਿੰਗ) ਅਰਸ਼ਦੀਪ ਸਿੰਘ ਲੁਭਾਣਾ ਪੁੱਜੇ। ਨਗਰ ਕੌਂਸਲ ਪ੍ਰਧਾਨ ਲਲਿਤ ਮੋਹਨ ਪਾਠਕ ਵੀ ਉਨ੍ਹਾਂ ਦੇ ਨਾਲ ਸਨ। ਅਰਸ਼ਦੀਪ ਸਿੰਘ ਨੇ ਕਿਹਾ ਕਿ ਸਬਜ਼ੀ ਮੰਡੀ ‘ਚ ਸਫ਼ਾਈ ਕਰਵਾਉਣ ਦੀ ਜ਼ਿੰਮੇਵਾਰੀ ਮਾਰਕੀਟ ਕਮੇਟੀ ਦੀ ਬਣਦੀ ਹੈ, ਜਿਸ ਕਾਰਨ ਜ਼ਿਲਾ ਮੰਡੀ ਅਧਿਕਾਰੀ ਨੂੰ ਡੀ.ਸੀ. ਅਮਿਤ ਕੁਮਾਰ ਦੀਆਂ ਹਦਾਇਤਾਂ ‘ਤੇ ਦਫ਼ਤਰ ਬੁਲਾਇਆ ਗਿਆ ਹੈ।ਜ਼ਿਕਰਯੋਗ ਹੈ ਕਿ ਸਬਜ਼ੀ ਮੰਡੀ ‘ਚ ਲੱਗਣ ਵਾਲੀਆਂ ਦੁਕਾਨਾਂ ਤੇ ਫੜ੍ਹੀਆਂ ਤੋਂ ਮਾਰਕੀਟ ਕਮੇਟੀ ਵੱਲੋਂ ਕਿਰਾਇਆ ਇਕੱਠਾ ਕੀਤਾ ਜਾਂਦਾ ਹੈ ਇਸ ਲਈ ਸਬਜ਼ੀ ਮੰਡੀ ਦੀ ਸਫ਼ਾਈ ਕਰਵਾਉਣ ਦੀ ਜ਼ਿੰਮੇਵਾਰੀ ਵੀ ਮਾਰਕੀਟ ਕਮੇਟੀ ਦੀ ਹੋਣ ਦੇ ਬਾਵਜੂਦ ਆਮ ਤੌਰ ‘ਤੇ ਇਥੇ ਗੰਦਗੀ ਦੇ ਢੇਰ ਲੱਗੇ ਹੁੰਦੇ ਹਨ, ਜੋ ਬੀਮਾਰੀਆਂ ਨੂੰ ਜਿਥੇ ਸੱਦਾ ਦਿੰਦੇ ਹਨ, ਉਥੇ ਹੀ ਸਵੱਛ ਨਵਾਂਸ਼ਹਿਰ ਮੁਹਿੰਮ ਨੂੰ ਵੀ ਭਾਰੀ ਧੱਕਾ ਲੱਗ ਰਿਹਾ ਹੈ। ਜਦੋਂ ਕਿ ਡੀ.ਸੀ. ਅਮਿਤ ਕੁਮਾਰ ਆਪ ਇਸ ਮੁਹਿੰਮ ਦਾ ਹਿੱਸਾ ਬਣ ਕੇ ਲੋਕਾਂ ਨੂੰ ਜਾਗਰੂਕ ਕਰਨ ‘ਚ ਕੋਈ ਕਮੀ ਨਹੀਂ ਛੱਡ ਰਹੇ। ਇਸ ਮੌਕੇ ਕੌਂਸਲ ਪ੍ਰਧਾਨ ਲਲਿਤ ਮੋਹਨ ਪਾਠਕ ਨੇ ਦੱਸਿਆ ਕਿ ਸਬਜ਼ੀ ਮੰਡੀ ‘ਚ ਕੌਂਸਲ ਕੂੜਾਦਾਨ ਲਾਉਣ ਨੂੰ ਤਿਆਰ ਹੈ, ਜਿਥੇ ਗਿੱਲਾ-ਸੁੱਕਾ ਕੂੜਾ ਪਾਇਆ ਜਾ ਸਕਦਾ ਹੈ। ਉਨ੍ਹਾਂ ਸਬਜ਼ੀ ਮੰਡੀ ਦੀ ਸਫਾਈ ਮੁਹਿੰਮ ‘ਚ ਦੁਕਾਨਦਾਰਾਂ ਤੇ ਮਾਰਕੀਟ ਕਮੇਟੀ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares