ਸਵੀਟੀ ਸਵੀਟੀ ਗੀਤ ਨਾਲ ਅੰਤਰਾਸ਼ਟਰੀ ਗਾਇਕ ਪ੍ਰੇਮੀ ਜੌਹਲ ਚਰਚਾ ਚ

ਪੰਜਾਬ ਅਤੇ ਪੰਜਾਬੀਅਤ

ਸਿੱਕੀ ਝੱਜੀ ਪਿੰਡ ਵਾਲਾ (ਇਟਲੀ) ਗਿੱਧਾ ਪਾ ਨਿੱਕੀਏ, ਵੇਲਾ ਆਇਆ ਮਿਲਣੀ ਦਾ, ਅਤੇ ਉਹ ਟੀਨਾ ਉਹ ਟੀਨਾ ਵਰਗੇ ਅਨੇਕਾਂ ਸੁਪਰਹਿੱਟ ਗੀਤਾਂ ਦੇ ਗੀਤਕਾਰ ਤੇ ਗਾਇਕ ਪ੍ਰੇਮੀ ਜੌਹਲ ਜਿਹਨਾਂ ਨੂੰ ਬਰਤਾਨੀਆ ਦੇ ਡੀਜੇ ਕਿੰਗ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅੱਜਕਲ੍ਹ ਆਪਣੇ ਨਵੇਂ ਗੀਤ ਨਾ ਮੁੜ ਚਰਚਾ ਚ ਹਨ।

ਨਮ ਰਿਕਾਰਡਜ਼ ਯੂਕੇ ਅਤੇ ਮੀਡੀਆ ਟੇਕ ਵਨ ਵਲੋਂ “ਸਵੀਟੀ ਸਵੀਟੀ” ਟਾਈਟਲ ਹੇਠ ਰਿਲੀਜ ਕੀਤੇ ਗਏ ਇਸ ਗੀਤ ਨੂੰ ਵੀ ਪ੍ਰੇਮੀ ਜੌਹਲ ਹੋਰਾਂ ਨੇ ਖੁਦ ਹੀ ਲਿਖਿਆ ਤੇ ਕੰਪੋਜ ਕੀਤਾ ਹੈ। ਸੁੱਖੀ ਚਾਂਦ ਦੇ ਸੰਗੀਤ ਚ ਸ਼ਿੰਗਾਰੇ ਇਸ ਗੀਤ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਜਿਕਰਯੋਗ ਹੈ ਕਿ ਕਾਫੀ ਲੰਮੇ ਸਮੇਂ ਤੋਂ ਗਾਇਕੀ ਚ ਨਾਮਣਾ ਖੱਟਣ ਵਾਲੇ ਪ੍ਰੇਮੀ ਜੌਹਲ ਆਪਣੇ ਸਰੋਤਿਆਂ ਦੀ ਝੋਲੀ ਕੁਝ ਨਾ ਕੁਝ ਨਵਾਂ ਜਰੂਰ ਪਾਉਂਦੇ ਰਹਿੰਦੇ ਹਨ ਜਿਸ ਨਾਲ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਸੰਗੀਤ ਪ੍ਰੇਮੀਆਂ ਦਾ ਪਿਆਰ ਉਹਨਾਂ ਨੂੰ ਹੱਦੋਂ ਵੱਧ ਮਿਲਦਾ ਰਹਿੰਦਾ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares