ਸਰਹਿੰਦ ਨਹਿਰ ਦੀ ਬੰਦੀ 17 ਨਵੰਬਰ ਤੋਂ 7 ਦਸੰਬਰ ਤੱਕ

ਪੰਜਾਬ ਅਤੇ ਪੰਜਾਬੀਅਤ

ਬਠਿੰਡਾ, ਨਵੰਬਰ 9 ( ਨਰਿੰਦਰ ਪੁਰੀ ) ਸ਼੍ਰੀ ਗੁਰਜਿੰਦਰ ਸਿੰਘ ਬਾਹੀਆ ਕਾਰਜਕਾਰੀ ਇੰਜੀਨੀਅਰ, ਬਠਿੰਡਾ ਨਹਿਰ ਮੰਡਲ, ਬਠਿੰਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮਾਲਵੇ ਦੇ ਕਿਸਾਨਾਂ ਦੀ ਨਹਿਰੀ ਪਾਣੀ ਦੀ ਲੋੜ ਅਤੇ ਹਾੜੀ ਦੀ ਫ਼ਸਲ ਦੀ ਬਿਜਾਈ ਨੂੰ ਮੁੱਖ ਰੱਖਦੇ ਹੋਏ ਸਿੰਚਾਈ ਮੰਤਰੀ ਪੰਜਾਬ ਸ਼੍ਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਕਿਸਾਨਾਂ ਦੇ ਹਿਤ ਨੂੰ ਵਾਚਦੇ ਹੋਏ ਅਤੇ ਮਾਲਵੇ ਦੀ ਕਿਸਾਨੀ ਨੂੰ ਪਹਿਲ ਦਿੰਦੇ ਹੋਏ 7 ਦਿਨਾਂ ਵਾਸਤੇ ਸਰਹਿੰਦ ਕੈਨਾਲ ਸਿਸਟਮ ਦੀ ਬੰਦੀ ਅੱਗੇ ਪਾਈ ਹੈ, ਜਿਸ ਤਹਿਤ ਹੁਣ ਨਹਿਰ ਦੀ ਬੰਦੀ ਦੀ ਨਵੀਂ ਮਿਤੀ 17 ਨਵੰਬਰ 2018 ਤੋਂ 07 ਦਸੰਬਰ 2018 ਤੱਕ 21 ਦਿਨਾਂ ਦੀ ਹੋਵੇਗੀ।

ਉਨਾਂ ਨੇ ਮਾਲਵੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਨਹਿਰੀ ਪਾਣੀ ਦੀ ਵਰਤੋਂ ਕਰ ਕੇ ਵੱਧ ਤੋਂ ਵੱਧ ਰਕਬੇ ਨੂੰ ਨਹਿਰੀ ਪਾਣੀ ਨਾਲ ਸਿੰਚਾਈ ਕੀਤਾ ਜਾਵੇ। ਸ਼੍ਰੀ ਬਾਹੀਆ ਨੇ ਕਿਹਾ ਕਿ ਇਸ ਨਹਿਰ ਅਧੀਨ ਆਉਂਦੇ ਸਮੂਹ ਪਿੰਡਾਂ ਅਤੇ ਸ਼ਹਿਰਾਂ ਲਈ ਪੀਣ ਵਾਲੇ ਪਾਣੀ ਅਤੇ ਫ਼ੈਕਟਰੀਆਂ, ਪਲਾਂਟਾਂ, ਉਦਯੋਗਿਕ ਅਦਾਰਿਆਂ ਜਿੰਨਾ ਵੱਲੋਂ ਨਹਿਰੀ ਪਾਣੀ ਨਾਲ ਉਤਪਾਦਨ ਕੀਤਾ ਜਾਂਦਾ ਹੈ ਉਨ੍ਹਾਂ ਨੂੰ ਵੀ ਦੱਸਿਆ ਜਾਂਦਾ ਹੈ ਕਿ ਨਹਿਰ ਦੀ ਬੰਦੀ ਜੋ ਕਿ ਨਵੀਂ ਮਿਤੀ ਅਨੁਸਾਰ ਭੰਡਾਰ ਕੀਤੇ ਗਏ ਪਾਣੀ ਦੀ ਵਰਤੋਂ ਸਮਰੱਥਾ ਅਨੁਸਾਰ ਹੀ ਕੀਤੀ ਜਾਵੇ ਤਾਂ ਜੋ ਨਹਿਰ ਦੀ ਬੰਦੀ ਦੌਰਾਨ ਪਾਣੀ ਦੀ ਘਾਟ ਕਾਰਨ ਉਤਪਾਦਨ ਦੇ ਅਸਰ ਨਾ ਪਵੇ।ਸਮੂਹ ਪਿੰਡਾਂ ਅਤੇ ਸ਼ਹਿਰਾਂ ਵਿੱਚ ਜੋ ਵਾਟਰ ਵਰਕਸ ਸਕੀਮਾਂ ਉਨਾਂ ਨੂੰ ਵੀ ਦੱਸਿਆ ਜਾਂਦਾ ਹੈ ਕਿ ਇਸ ਨਵੇਂ ਨੋਟੀਫ਼ਿਕੇਸ਼ਨ ਅਨੁਸਾਰ ਆਪਣੇ ਪਾਣੀ ਦੀ ਸੁਚੱਜੇ ਢੰਗ ਨਾਲ ਵਰਤੋਂ ਕੀਤੀ ਜਾਵੇ ਤਾਂ ਜੋ ਬੰਦੀ ਦੌਰਾਨ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares