‘ਸਰਕਾਰ ਦੇ ਖ਼ਿਲਾਫ਼ ਇਨਸਾਫ ਲਈ ਇਨਸਾਫ ਮਾਰਚ ਕੱਢਿਆ ਜਾਵੇਗਾ’- ਸੁਖਪਾਲ ਸਿੰਘ ਖਹਿਰਾ

ਪੰਜਾਬ ਅਤੇ ਪੰਜਾਬੀਅਤ

ਚੰਡੀਗੜ੍ਹ- ਚੰਡੀਗੜ੍ਹ ‘ਚ ਸੁਖਪਾਲ ਖਹਿਰਾ ਧੜੇ ਦੀ ਸੋਮਵਾਰ ਨੂੰ ਪੀ.ਏ.ਸੀ. ਦੀ ਬੈਠਕ ਹੋਈ। ਬੈਠਕ ਤੋਂ ਬਾਅਦ ਖਹਿਰਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਤਿੰਨ ਮੁੱਦਿਆਂ ਨੂੰ ਲੈ ਕੇ ਦਸੰਬਰ ‘ਚ ਅੱਗੇ ਵਧਣਗੇ। ਜਿਸ ਵਿੱਚ ਬਹਿਬਲ ਕਲਾਂ ਤੇ ਬਰਗਾੜੀ ਗੋਲ਼ੀ ਕਾਂਡ ਵੀ ਸ਼ਾਮਿਲ ਹੋਹੇਗਾ। ਨੌਕਰੀ, ਕਿਸਾਨ ਤੇ ਨਸ਼ੇ ਦਾ ਮੁੱਦੇ ‘ਤੇ ਵੀ ਆਵਾਜ਼ ਚੁੱਕਾਂਗੇ। ਖਹਿਰਾ ਨੇ ਅੱਗੇ ਦੱਸਿਆ ਕਿ ਦਸੰਬਰ ‘ਚ ਇਨਸਾਫ ਮਾਰਚ ਕਢਾਂਗੇ, ਜਿਸ ‘ਚ ਬੈਂਸ ਭਰਾ, ਧਰਮਵੀਰ ਗਾਂਧੀ ਤੇ ਬੀਐੱਸਪੀ ਨੂੰ ਵੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਮੁਅੱਤਲ ਕੀਤੇ ਗਏ ਕੰਵਰ ਸੰਧੂ ਨੇ ਕਿਹਾ ਉਨ੍ਹਾਂ ਨੂੰ ਪਾਰਟੀ ਵੱਲੋਂ ਸਸਪੈਂਡ ਕੀਤਾ ਗਿਆ, ਪਰ ਜੋ ਸੰਵਿਧਾਨ ਆਮ ਆਦਮੀ ਪਾਰਟੀ ਨੇ ਬਣਾਇਆ ਸੀ ਉਸ ਅਨੁਸਾਰ ਜੇਕਰ ਕਿਸੇ ਮੈਂਬਰ ਨੂੰ ਪਾਰਟੀ ‘ਚੋਂ ਕੱਢਿਆ ਜਾਂਦਾ ਹੈ ਤਾਂ ਪਹਿਲਾਂ ਉਸ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ। ਪਰ ਮੁਅੱਤਲ ਕਰਨ ਤੋਂ ਬਾਅਦ ਇਕ ਵਾਰ ਵੀ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares