ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਮਣ ਦੀਵਾਨਾ ‘ਚ ਲਗਾਏ ਗਏ ਪੌਦੇ

ਪੰਜਾਬ ਅਤੇ ਪੰਜਾਬੀਅਤ

ਬਠਿੰਡਾ, 20 ਫਰਵਰੀ ( ਨਰਿੰਦਰ ਪੁਰੀ )ਵਾਤਾਵਰਣ ਦੀ ਸ਼ੁਧਤਾ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਬਹਿਮਣ ਦੀਵਾਨਾ ਵਿਖੇ ਅਧਿਆਪਕ ਸਰਦਾਰ ਰੁਪਿੰਦਰਦੀਪ ਸਿੰਘੁ ਜੀ ਦੇ ਜਨਮ ਦਿਨ ਮੌਕੇ ਗੁਣਕਾਰੀ ਪੌਦੇ ਲਗਾਏ ਗਏ।

ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਮੰਜੂ ਬਾਲਾ ਜੀ ਨੇ ਕਿਹਾ ਕਿ ਅਜੋਕੇ ਸਮੇਂ ਚ ਵਾਤਾਵਰਣ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਚੁੱਕਾ ਹੈ,ਜਿਸ ਨੂੰ ਸਾਫ ਸੁਥਰਾ ਰੱਖਣ ਲਈ ਸਭ ਨੂੰ ਹੰਭਲਾ ਮਾਰਨ ਦੀ ਲੋੜ ਹੈ।ਉਹਨਾਂ ਦਿਨੋ-ਦਿਨ ਰੁੱਖਾਂ ਦੀ ਘੱਟ ਰਹੀ ਗਿਣਤੀ ਤੇ ਚਿੰਤਾ ਜਾਹਿਰ ਕੀਤੀ ਅਤੇ ਦੱਸਿਆ ਕਿ ਪਿਛਲੇ ਸਾਲ 31 ਅਗਸਤ ਨੂੰ ਅਸੀ ਸ੍ਰੀਮਤੀ ਤ੍ਰਿਪਤੀ ਸੇਠੀ ਜੀ ਦੇ ਜਨਮ ਦਿਨ ਮੌਕੇ ਗੁਣਕਾਰੀ ਪੌਦੇ ਲਗਾਉਣ ਦੀ ਅਤੇ ਪੌਦਿਆਂ ਦੀ ਸਾਂਭ ਸੰਭਾਲ ਕਰਨ ਦੀ ਮੁਹਿੰਮ ਆਰੰਭੀ ਸੀ ਅਤੇ ਹੁਣ ਤੱਕ ਬਹੁਤ ਪੌਦੇ ਲਗਾ ਚੁੱਕੇ ਹਾਂ।

ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਮੰਜੂ ਬਾਲਾ,ਸ੍ਰੀਮਤੀ ਤ੍ਰਿਪਤੀ ਸੇਠੀ ,ਰੁਪਿੰਦਰਦੀਪ ਸਿੰਘ,ਰਵਿੰਦਰ ਸਿੰਘ,ਅਮਰਜੀਤ ਸਿੰਘ,ਜਗਸੀਰ ਸਿੰਘ,ਗੁਰਬਿੰਦਰ ਸਿੰਘ,ਪ੍ਰਿਤਪਾਲ ਸਿੰਘ,ਬਲਜੀਤ ਸਿੰਘ,ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares