ਸਮਾਜ ਸੇਵਿਕਾ “ਵੀਨੂੰ ਗੋਇਲ” ਵੱਲੋਂ “ਬਠਿੰਡੇ ਦੀ ਸ਼ਾਨ ਬਜ਼ੁਰਗਾਂ ਦਾ ਮਾਨ” ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ

ਪੰਜਾਬ ਅਤੇ ਪੰਜਾਬੀਅਤ

ਬਠਿੰਡਾ ( ਨਰਿੰਦਰ ਪੁਰੀ ) ਅੱਜ ਬਠਿੰਡਾ ਦੀ ਸਮਾਜ ਸੇਵਿਕਾ ਵੀਨੂੰ ਗੋਇਲ, ਪ੍ਰਿੰਸੀਪਲ ਡਿਫਰੈਂਟ ਕਾਨਵੈਂਟ ਸਕੂਲ ਬਠਿੰਡਾ ਵੱਲੋਂ “ਬਠਿੰਡਾ ਦੀ ਸ਼ਾਨ ਬਜ਼ੁਰਗਾਂ ਦਾ ਮਾਨ” ਸਮਾਗਮ ਦਾ ਆਯੋਜਨ ਕੀਤਾ ਗਿਆ ਦੀਵਾਲੀ ਦੇ ਪਵਿੱਤਰ ਦਿਹਾੜੇ ਤੇ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਪ੍ਰੋਗਰਾਮ ਨੂੰ ਵਿਹਾਰਕ ਰੂਪ ਦੇਣ ਲਈ ਸਲੱਮ ਫਾਊਂਡੇਸ਼ਨ ਬਠਿੰਡਾ, ਬਿਮਲ ਸੰਕੀਰਤਨ ਮੰਡਲ, ਜੀਵਨ ਸੁਰੱਖਿਆ ਅਭਿਆਨ (ਬਾਲ ਸੰਸਕਾਰ ਸ਼ਾਲਾ) ਆਦਿ ਸੰਸਥਾਵਾਂ ਦਾ ਸਹਿਯੋਗ ਰਿਹਾ ਸਹਿਯੋਗੀ ਸੰਸਥਾਵਾਂ ਦੇ ਉਮੇਸ਼ ਜੈਨ, ਯਾਮਨੀ ਦੱਤ, ਰਪਿੰਦਰ ਬਾਵਾ, ਬਿਮਲ ਬਾਂਸਲ ਸਾਰਿਆਂ ਨੂੰ ਮੁੱਖ ਮਹਿਮਾਨ ਦੁਆਰਾ ਸਨਮਾਨਿਤ ਕੀਤਾ ਗਿਆ ਸਮਾਗਮ ਦਾ ਸ਼ੁਭ ਅਰੱਭ ਬਾਲ ਸੰਸਕਾਰ ਸ਼ਾਲਾ ਦੇ ਵਿਦਿਆਰਥੀਆਂ ਨੇ ਗਨੇਸ਼ ਵੰਦਨਾ ਅਤੇ ਮੰਤਰ ਉਚਾਰਨ ਕਰਕੇ ਕੀਤਾ ਇਸ ਸਮਾਗਮ ਵਿੱਚ ਸਾਰੇ ਜ਼ਰੂਰਤਮੰਦ ਬਜ਼ੁਰਗਾਂ ਨੂੰ ਕੰਬਲ, ਮਠਿਆਈਆਂ ਅਤੇ ਜੁਰਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ ਸਮਾਜ ਸੇਵਿਕਾ ਵੀਨੂ ਗੋਇਲ ਨੇ ਦੱਸਿਆ ਕਿ ਇਹ ਪ੍ਰੋਗਰਾਮ ਖ਼ਾਸ ਕਰ ਉਚੇਚੇ ਤੌਰ ਤੇ ਬਜ਼ੁਰਗਾਂ ਵਾਸਤੇ ਹੀ ਉਲੀਕਿਆ ਗਿਆ ਸੀ ਇਸ ਮੌਕੇ ਖ਼ਾਸ ਮਹਿਮਾਨ ਐਸਡੀਐਮ ਬਠਿੰਡਾ ਸਰਦਾਰ ਅਮਰਿੰਦਰ ਸਿੰਘ ਟਿਵਾਣਾ ਵੀ ਮੌਜੂਦ ਰਹੇ ਅਤੇ ਉਨ੍ਹਾਂ ਨੇ ਬਜ਼ੁਰਗਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਮੈਡਮ ਪ੍ਰਿੰਸੀਪਲ ਵਿਜੇਤਾ ਜੀ ਨੇ ਵੀ ਸ਼ਿਰਕਤ ਕਰਕੇ ਇਸ ਸਮਾਗਮ ਦੀ ਸ਼ਾਨ ਨੂੰ ਵਧਾਇਆ ਡਾਇਮੰਡ ਵੈੱਲਫੇਅਰ ਸੁਸਾਇਟੀ ਦੀ ਮੈਡਮ ਸ਼ਾਂਤੀ ਜਿੰਦਲ ਵੱਲੋਂ ਅਤੇ ਸ੍ਰੀ ਐਮ ਕੇ ਮੰਨਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਸਟੇਜ ਦਾ ਸੰਚਾਲਨ ਮੈਡਮ ਪਰਮਿੰਦਰ ਕੌਰ ਨੇ ਕੀਤਾ ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares