ਸਭਿਆਚਾਰ ਨੂੰ ਜਿਊਦੇ ਰੱਖਣ ਲਈ ਤੀਆਂ ਵਰਗੇ ਮੇਲੇ ਕਰਵਾਉਣੇ ਲਾਜਮੀ

ਪੰਜਾਬ ਅਤੇ ਪੰਜਾਬੀਅਤ

ਮਿਲਾਨ ਇਟਲੀ 8 ਅਗਸਤ (ਸਾਬੀ ਚੀਨੀਆ) ਇਟਲੀ ਦੀ ਰਾਜਧਾਨੀ ਰੋਮ ਦੀ ਬੁੱਕਲ ਵਿਚ ਸਮੁੰਦਰੀ ਕੰਢੇ ਦੇ ਬਿਲਕੁਲ ਨੇੜੇ ਵੱਸੇ ਹੋਏ ਕਸਬਾ ਤੋਰੇ ਸਨਲੋਰੈਂਸੋ ਵਿਖੇ ਪੰਜਾਬੀ ਸਭਿਆਚਾਰ ਅਤੇ ਵਿਰਸੇ ਦੀ ਬਾਤ ਪਾਉਦਾ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। “ਤੀਆਂ ਦਾ ਮੇਲਾ 2019 ,ਨਾਂ ਹੇਠ ਕਰਵਾਏ ਪ੍ਰੋਗਰਾਮ ਵਿਚ ਛੋਟੇ ਛੋਟੇ ਬੱਚਿਆ ਵਲੋ ਵੱਖ ਵੱਖ ਗੀਤਾਂ ਉੱਤੇ ਕੋਰੀAਗਰਾਫੀ ਕਰਦਿਆ ਪ੍ਰਭਾਵਸ਼ਾਲੀ ਸ਼ੁਰੂਆਤ ਕੀਤੀ ਗਈ।

ਉਪਰੰਤ ਪੰਜਾਬੀ ਦੀ ਰੂਹ ਦੀ ਖੁਰਾਕ ਗਿੱਧੇ ਨਾਲ ਪੰਜਾਬਣ ਮੁਟਿਆਰਾਂ ਨੇ ਉਹ ਰੰਗ ਬੰਨਿਆ ਕਿ ਵੇਖਣ ਵਾਲਿਆ ਨੂੰ ਦੰਦਾਂ ਥੱਲੇ ਜੀਭਾਂ ਲੈਣ ਲਈ ਮਜਬੂਰ ਹੋਣਾ ਪਇਆ ਪੰਜਾਬੀ ਵਿਰਸੇ ਨੂੰ ਦਰਸਾਉਦੇ ਪਹਿਰਾਵੇ ਵਿਚ ਸੱਜੀਆ ਮੁਟਿਆਰਾਂ, ਨੇ ਸਾਂਝੇ ਤੌਰ ਤੇ ਆਖਿਆ ਕਿ ਪੰਜਾਬੀ ਕਲਚਰ ਅਤੇ ਵਿਰਸੇ ਨੂੰ ਬਚਾਈ ਰੱਖਣ ਲਈ ਅਜਿਹੇ ਪ੍ਰੋਗਰਾਮ ਕਰਵਾਉਣੇ ਸਮੇ ਦੀ ਮੁੱਖ ਲੋੜ ਹਨ

ਦੱਸਣਯੋਗ ਹੈ ਕਿ ਇਸ ਤੀਆਂ ਦੇ ਮੇਲੇ ਪ੍ਰੋਗਰਾਮ ਨੂੰ ਕਰਵਾਉਣ ਲਈ ਜਿੱਥੇ ਸਥਾਨਿਕ ਔਰਤਾਂ ਦਾ ਵੱਡਾ ਹੱਥ ਰਿਹਾ ਉੱਥੇ ਮੇਜਰ ਸਿੰਘ, ਦਵਿੰਦਰ ਸਿੰਘ, ਗੁਰਮੇਲ ਸਿੰਘ ਜਗਜੀਤ ਸਿੰਘ ਜੱਗੀ,ਰਾਜੀਵ ਕਲੇਰ ਆਦਿ ਵਲੋ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਜਿੰਨਾਂ ਦੇ ਸਦਕਾ ਇਹ ਤੀਆਂ ਦਾ ਮੇਲਾ ਸਫਲਤਾ ਪੂਰਵਕ ਤਰੀਕੇ ਨਾਲ ਸਪੰਨ ਹੋਇਆ।

ਤੀਆਂ ਦੇ ਮੇਲੇ ਦੌਰਾਨ ਵਿਰਾਸਤੀ ਪਹਿਰਾਵੇ ਵਿਚ ਸੱਜੀਆ ਪੰਜਾਬਣ ਮੁਟਿਆਰਾਂ ਫੋਟੋ ਸਾਬੀ ਚੀਨੀਆ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares