ਸਪੇਨ ਦੇ ਸ਼ਹਿਰ ਵਿਗੋ ‘ਚ ਐਤਵਾਰ ਨੂੰ ਇਕ ਸੰਗੀਤ ਸਮਾਗਮ ‘ਚ ਵਾਪਰਿਆ ਹਾਦਸਾ, 316 ਜ਼ਖਮੀ

ਪੰਜਾਬ ਅਤੇ ਪੰਜਾਬੀਅਤ

ਮੈਡ੍ਰਿਡ— ਸਪੇਨ ਦੇ ਸ਼ਹਿਰ ਵਿਗੋ ‘ਚ ਐਤਵਾਰ ਨੂੰ ਇਕ ਸੰਗੀਤ ਸਮਾਗਮ ਦੌਰਾਨ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਦਰਸ਼ਕਾਂ ਨਾਲ ਭਰੀ ਬੋਰਡਵਾਕ ਅਚਾਨਕ ਟੁੱਟ ਗਈ ਜਿਸ ਕਾਰਨ 300 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ,hundreds injured after boardwalk collapses in spanish cityਜਿਨ੍ਹਾਂ ‘ਚੋਂ 9 ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਪੇਨ ਦੇ ਸਰਕਾਰੀ ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
PunjabKesari
ਸ਼ਹਿਰ ਦੇ ਮੇਅਰ ਏਬਲ ਕਾਬਾਲੇਰੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐਤਵਾਰ ਰਾਤ ਨੂੰ ਵਿਗੋ ‘ਚ ਇਕ ਰੈਪ ਆਰਟਿਸਟ ਦਾ ਪ੍ਰੋਗਰਾਮ ਸੀ, ਜਿਸ ਨੂੰ ਦੇਖਣ ਲਈ ਸਮੁੰਦਰੀ ਕੰਢੇ ਬਣੇ ਲੱਕੜ ਦੇ ਪਲੇਟਫਾਰਮ ‘ਤੇ ਲੋਕ ਇਕੱਠੇ ਹੋਏ ਸਨ। ਇਹ ਪਲੇਟਫਾਰਮ 100 ਫੁੱਟ ਲੰਬਾ ਤੇ 30 ਫੁੱਟ ਚੌੜਾ ਹੈ। ਅਚਾਨਕ ਪਲੇਟਫਾਰਮ ਦੇ ਟੁੱਟਣ ਕਾਰਨ ਕਈ ਲੋਕ ਇਸ ਹੇਠ ਫਸ ਗਏ।

PunjabKesari

ਰੈਸਕਿਊ ਆਪ੍ਰੇਸ਼ਨ ‘ਚ ਲੱਗੇ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਤਾਂ ਨੂੰ ਪਾਣੀ ‘ਚੋਂ ਕੱਢਣ ਲਈ ਸਖਤ ਮੁਸ਼ੱਕਤ ਕਰਨੀ ਪਈ। ਮੇਅਰ ਨੇ ਇਹ ਵੀ ਦੱਸਿਆ ਕਿ ਇਸ ਘਟਨਾ ‘ਚ 316 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ 9 ਦੀ ਹਾਲਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਇਹ ਪਲੇਟਫਾਰਮ 1990 ‘ਚ ਬਣਾਇਆ ਗਿਆ ਸੀ ਪਰ ਇਸ ਦੇ ਟੁੱਟਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares